ਤਪਾ ਮੰਡੀ, 1 ਨਵੰਬਰ (ਪ੍ਰਵੀਨ ਗਰਗ)-ਇਲਾਕੇ ਦੀ ਨਾਮਵਰ ਸੇਵੀ ਸੰਸਥਾ ਹੈਪੀ ਕਲੱਬ ਤਪਾ ਨੇ ਤਪਾ ਵਿਖੇ ਆਪਣਾ 49ਵਾਂ ਸਥਾਪਨਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਕਲੱਬ ਦੇ ਪ੍ਰਧਾਨ ਸਮੇਤ ਸਮੂਹ ਮੈਂਬਰਾਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕਰ ਕੇ ਕੇਕ ਕੱਟਣ ਦੀ ਰਸਮ ਅਦਾ ਕੀਤੀ | ਉਪਰੰਤ ਇਕ-ਦੂਜੇ ਨੂੰ ਵਧਾਈਆਂ ਦਿੰਦੇ ਹੋਏ ਮੂੰਹ ਮਿੱਠਾ ਕਰਵਾਇਆ | ਹੈਪੀ ਕਲੱਬ ਦਾ ਤਪਾ ਵਲੋਂ ਸਮੇਂ-ਸਮੇਂ ਤੇ ਲਗਾਤਾਰ ਮੈਡੀਕਲ ਕੈਂਪ, ਖ਼ੂਨਦਾਨ ਕੈਂਪ ਅਤੇ ਅੱਖਾਂ ਦੇ ਮੁਫ਼ਤ ਚੈੱਕਅਪ/ਅਪ੍ਰੇਸ਼ਨ ਕੈਂਪ ਲਗਾਏ ਜਾਂਦੇ ਹਨ ਜਿਸ ਨਾਲ ਲੋੜਵੰਦਾਂ ਨੂੰ ਵੱਡੀ ਰਾਹਤ ਮਿਲਦੀ ਹੈ ਅਤੇ ਸਿਹਤ ਸੇਵਾਵਾਂ ਤੱਕ ਉਨ੍ਹਾਂ ਦੀ ਪਹੁੰਚ ਯਕੀਨੀ ਬਣਦੀ ਹੈ | ਪਿਛਲੇ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੋਂ ਇਹ ਕਲੱਬ ਸਮਾਜ ਭਲਾਈ ਦੇ ਕਾਰਜਾਂ ਵਿਚ ਮੋਹਰੀ ਰਿਹਾ ਹੈ | ਇਸ ਮੌਕੇ ਕਲੱਬ ਦੇ ਪ੍ਰਧਾਨ ਰਾਕੇਸ਼ ਕੁਮਾਰ ਬਾਂਸਲ, ਸਕੱਤਰ ਸੁਰਿੰਦਰ ਮਿੱਤਲ, ਚੇਅਰਮੈਨ ਸੁਨੀਲ ਬਾਂਸਲ ਸ਼ੈਲੀ, ਕੈਸ਼ੀਅਰ ਰਾਕੇਸ਼ ਜਿੰਦਲ, ਮੀਤ ਪ੍ਰਧਾਨ ਦੀਪਕ ਕੁਮਾਰ ਗਰਗ, ਸਲਾਹਕਾਰ ਹਰਮੇਸ਼ ਬਾਂਸਲ, ਪੀ.ਆਰ.ਓ ਸਾਹਿਲ ਗਰਗ, ਮੈਂਬਰ ਸੁਨੀਲ ਕੁਮਾਰ, ਪੰਕਜ ਸਿੰਗਲਾ, ਅਨਿਲ ਸਿੰਗਲਾ, ਪੁਨੀਤ ਮੈਨਨ, ਵਨੀਤ ਗਰਗ, ਰਾਹੁਲ ਮਿੱਤਲ, ਕਰਨ ਗਰਗ ਅਤੇ ਰੋਚਕ ਸਿੰਗਲਾ ਆਦਿ ਮੌਜੂਦ ਸਨ |