ਬਰਨਾਲਾ, 1 ਨਵੰਬਰ (ਅਸ਼ੋਕ ਭਾਰਤੀ)-ਐੱਸ.ਐੱਸ.ਡੀ. ਕਾਲਜ ਬਰਨਾਲਾ ਵਿਖੇ ਵਿਦਿਆਰਥੀਆਂ ਦੇ ਰੰਗੋਲੀ ਮੁਕਾਬਲੇ ਕਰਵਾਏ ਗਏ | ਜਿਸ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਵੱਖ-ਵੱਖ ਰੰਗੋਲੀਆਂ ਬਣਾਈਆਂ | ਰੰਗਾਂ ਦੇ ਸੁੰਦਰ ਮਿਲਾਪ ਨਾਲ ਵਿਦਿਆਰਥੀਆਂ ਨੇ ਅਦਭੁਤ ਕਲਾ ਪ੍ਰਦਰਸ਼ਿਤ ਕੀਤੀ, ਜੋ ਉਨ੍ਹਾਂ ਦੀ ਰਚਨਾਤਮਿਕਤਾ ਅਤੇ ਕਲਾ ਪ੍ਰਤੀ ਸਮਰਪਣ ਦੀ ਜੀਵੰਤ ਮਿਸਾਲ ਸੀ | ਇਸ ਮੌਕੇ ਵਾਈਸ ਪਿ੍ੰਸੀਪਲ ਡਾ: ਭਾਰਤ ਭੂਸ਼ਣ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਦੇ ਅੰਦਰ ਲੁਕੇ ਹੋਏ ਕਲਾ ਦੇ ਗੁਣਾਂ ਨੂੰ ਉਭਾਰਦੇ ਹਨ | ਮੁਕਾਬਲੇ ਵਿਚ ਕਿਰਨਜੀਤ ਕੌਰ ਨੇ ਪਹਿਲਾ, ਦਿਲਪ੍ਰੀਤ ਕੌਰ (ਬੀ.ਏ.) ਨੇ ਦੂਜਾ, ਲਵਪ੍ਰੀਤ ਕੌਰ ਅਤੇ ਦਮਨਪ੍ਰੀਤ ਕੌਰ (ਬੀ.ਏ.) ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰੋ: ਸਰਬਜੀਤ ਕੌਰ, ਪ੍ਰੋ: ਪ੍ਰੋਫੈਸਰ ਡਿੰਪਲ ਸ਼ਰਮਾ, ਪ੍ਰੋ: ਨਰਿੰਦਰ ਕੌਰ, ਪ੍ਰੋ: ਗੁੰਜਨ, ਪ੍ਰੋ: ਅਮਨਦੀਪ ਕੌਰ, ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |