ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਸ਼ਿਰਡੀ ਸਾਈਾ ਦਰਬਾਰ ਵਿਖੇ 14ਵੀਂ ਸਾਲਾਨਾ ਪਾਲਕੀ ਯਾਤਰਾ ਅੱਜ

Ad Position 21
No active advertisement
ਅਜੀਤ ਡੈਸਕ 02-11-2025
ਬਰਨਾਲਾ, 1 ਨਵੰਬਰ (ਨਰਿੰਦਰ ਅਰੋੜਾ)-ਸ੍ਰੀ ਸਾਈਾ ਦਰਬਾਰ ਚੈਰੀਟੇਬਲ ਟਰੱਸਟ 16 ਏਕੜ ਬਰਨਾਲਾ ਵਿਖੇ 14ਵੀਂ ਸਾਲਾਨਾ ਪਾਲਕੀ ਯਾਤਰਾ 2 ਨਵੰਬਰ ਨੂੰ ਧੂਮ-ਧਾਮ ਨਾਲ ਕੱਢੀ ਜਾਵੇਗੀ | ਜਾਣਕਾਰੀ ਦਿੰਦਿਆਂ ਮੈਂਬਰ ਅਮਨ ਗੋਇਲ ਕਾਲਾ, ਪੁਨੀਤ ਕੌਸ਼ਲ ਮੋਨੂ, ਅਸ਼ਵਨੀ ਮੈਦਾਨ ਅਤੇ ਸੰਜੇ ਸਲੂਜਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਾਲਕੀ ਯਾਤਰਾ ਧੂਮ ਧਾਮ ਅਤੇ ਸ਼ਰਧਾ ਨਾਲ ਕੱਢੀ ਜਾਵੇਗੀ | ਇਹ ਪਾਲਕੀ ਯਾਤਰਾ ਸ਼ਾਮ 4:30 ਵਜੇ ਸਾਈ ਦਰਬਾਰ ਤੋਂ ਸ਼ੁਰੂ ਹੋਵੇਗੀ | ਜਿਸ ਨੂੰ ਝੰਡੀ ਸ਼ੈਲਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਗਰਗ ਸ਼ੈਲੀ ਵਲੋਂ ਦਿੱਤੀ ਜਾਵੇਗੀ | ਵੱਖ-ਵੱਖ ਘਰਾਂ ਦੇ ਵਿਚ ਇਸ ਪਾਲਕੀ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ | ਸਵੇਰੇ ਸਾਈ ਬਾਬਾ ਜੀ ਦਾ ਪੰਚਾਂਮਰਿਤ ਇਸ਼ਨਾਨ ਕਰਵਾਇਆ ਜਾਵੇਗਾ | ਕੇਕ ਦੀ ਰਸਮ ਕੀਤੀ ਜਾਵੇਗੀ ਅਤੇ ਦੁਪਹਿਰ ਵੇਲੇ ਕੀਰਤਨ ਕੀਤਾ ਜਾਵੇਗਾ | ਜਿਸ ਵਿਚ ਗੁਣਗਾਨ ਮਸ਼ਹੂਰ ਕਲਾਕਾਰ ਮੁਨੀਸੀ ਦੱਤ ਸ਼ਰਮਾ ਐਂਡ ਪਾਰਟੀ ਵਲੋਂ ਆਪਣੀ ਮਿੱਠੀ ਦੇ ਵਿਚ ਕੀਤਾ ਜਾਵੇਗਾ, ਪੂਜਾ ਅਰਚਨਾ ਮੰਦਿਰ ਦੇ ਪੁਜਾਰੀ ਪੰਡਿਤ ਰਾਮ ਗੋਪਾਲ ਤਿਵਾੜੀ ਵਲੋਂ ਕਰਵਾਈ ਜਾਵੇਗੀ | ਇਸ ਮੌਕੇ ਪ੍ਰਦੀਪ ਗਿਆਨੀ, ਹਿਤੇਸ਼ ਕੌਸ਼ਲ, ਲੋਕੇਸ਼ ਕੌਸ਼ਲ, ਨੀਟੂ, ਲਾਡੀ ਆਇਰਨ, ਪ੍ਰਣਾਮ ਗੋਇਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਨੇ 'ਯੂਥ ਤੰਬਾਕੂ ਫ਼੍ਰੀ ਕੰਪੇਨ' ਤਹਿਤ ਤੰਬਾਕੂ ਦੇ ਬੁਰੇ ਪ੍ਰਭਾਵਾਂ ਬਾਰੇ ਕੀਤਾ ਜਾਗਰੂਕ ਅਗਲੀ ਖ਼ਬਰ ਐੱਸ.ਐੱਸ.ਡੀ. ਕਾਲਜ ਵਿਖੇ ਵਿਦਿਆਰਥੀਆਂ ਦੇ ਰੰਗੋਲੀ ਮੁਕਾਬਲੇ ਕਰਵਾਏ
Ad Position 24
No active advertisement