ਤਪਾ ਮੰਡੀ, 1 ਨਵੰਬਰ (ਪ੍ਰਵੀਨ ਗਰਗ)-ਕੱਤਕ ਦੇ ਪਵਿੱਤਰ ਮਹੀਨੇ ਦੇ ਦੌਰਾਨ ਭਗਵਾਨ ਸਾਲੀਗ੍ਰਾਮ ਤੇ ਮਾਤਾ ਤੁਲਸੀ ਦਾ ਵਿਆਹ ਸਮਾਗਮ ਇਲਾਕੇ ਦੇ ਮਾਡਲ ਟਾਊਨ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਠਾਕੁਰ ਜੀ ਦੀ ਬਰਾਤ ਵਾਜਿਆਂ-ਗਾਜਿਆਂ ਨਾਲ ਲਿਆਂਦੀ ਗਈ ਤੇ ਬਰਾਤ ਦਾ ਸਵਾਗਤ ਕੀਤਾ ਗਿਆ | ਪੰਡਿਤ ਰਾਕੇਸ਼ ਸ਼ਰਮਾ ਨੇ ਵੇਦ ਮੰਤਰਾਂ ਦਾ ਉਚਾਰਨ ਕਰ ਕੇ ਮਾਤਾ ਤੁਲਸੀ ਤੇ ਠਾਕੁਰ ਜੀ ਦੇ ਵਿਆਹ ਨੂੰ ਵਿਧੀ ਪੂਰਵਕ ਕਰਵਾਇਆ | ਉਪਰੰਤ ਪੰਡਤ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਹਿੰਦੂ ਧਰਮ 'ਚ ਤੁਲਸੀ ਦੇ ਪੌਦੇ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਜਿਸ ਘਰ 'ਚ ਤੁਲਸੀ ਦਾ ਪੌਦਾ ਲੱਗਿਆ ਹੁੰਦਾ ਹੈ, ਉਸ ਘਰ 'ਚ ਹਮੇਸ਼ਾ ਬਰਕਤ ਹੁੰਦੀ ਹੈ ਤੇ ਘਰ 'ਚ ਖ਼ੁਸ਼ੀਆਂ ਆਉਂਦੀਆਂ ਹਨ | ਇਸ ਧਾਰਮਿਕ ਸਮਾਗਮ ਮੌਕੇ ਮਾਤਾ ਤੁਲਸੀ ਦੇ ਵਿਆਹ ਲਈ ਕੱਪੜੇ ਤੇ ਹੋਰ ਸਾਮਾਨ ਅÏਰਤਾਂ ਆਪਣੇ-ਆਪਣੇ ਘਰ ਤੋਂ ਲੈ ਕੇ ਆਈਆਂ | ਹੋਰ ਕਈ ਪ੍ਰਕਾਰ ਦੇ ਪਕਵਾਨਾਂ ਨਾਲ ਤਿਆਰ ਕੀਤਾ ਖਾਣ ਪੀਣ ਦਾ ਸਾਮਾਨ ਬਾਅਦ 'ਚ ਸ਼ਰਧਾਲੂਆਂ 'ਚ ਵੰਡਿਆ ਗਿਆ | ਮਾਡਲ ਟਾਊਨ ਦੀਆਂ ਅÏਰਤਾਂ ਨੇ ਭਗਵਾਨ ਸਾਲੀ ਗ੍ਰਾਮ ਅਤੇ ਮਾਤਾ ਤੁਲਸੀ ਦੇ ਵਿਆਹ ਮੌਕੇ ਭਜਨ ਕੀਰਤਨ ਕੀਤਾ ਤੇ ਪ੍ਰਭੂ ਦੀ ਆਰਤੀ ਕੀਤੀ | ਇਸ ਮੌਕੇ ਵੱਡੀ ਗਿਣਤੀ 'ਚ ਮਾਡਲ ਟਾਊਨ ਦੀਆਂ ਅÏਰਤਾਂ ਮੌਜੂਦ ਸਨ |