ਬਰਨਾਲਾ, 1 ਨਵੰਬਰ (ਅਸ਼ੋਕ ਭਾਰਤੀ)-ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ ਦੇ ਵਿਦਿਆਰਥੀਆਂ ਵਲੋਂ ਡਾਕ ਘਰ ਹੰਡਿਆਇਆ ਦਾ ਦੌਰਾ ਕਰਵਾਇਆ ਗਿਆ | ਡਾਕ ਘਰ ਦੇ ਅਧਿਕਾਰੀਆਂ ਨੇ ਬੱਚਿਆਂ ਨੂੰ ਦੱਸਿਆ ਕਿ ਕਿਵੇਂ ਚਿੱਠੀ ਤੇ ਪਤਾ ਲਿਖਿਆ ਜਾਂਦਾ ਹੈ, ਟਿਕਟ ਲਗਾਈ ਜਾਂਦੀ ਹੈ ਅਤੇ ਫਿਰ ਚਿੱਠੀ ਨੂੰ ਪੋਸਟ ਬਾਕਸ ਵਿਚ ਪਾਇਆ ਜਾਂਦਾ ਹੈ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਕਿਵੇਂ ਇਕ ਚਿੱਠੀ ਇਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਦੀ ਹੈ | ਪਿ੍ੰਸੀਪਲ ਮੈਡਮ ਸਰਜੀਤ ਕੌਰ ਸਰਾਂ ਨੇ ਕਿਹਾ ਕਿ ਅਜਿਹੇ ਦੌਰੇ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਦੇ ਹਨ | ਇਸ ਮੌਕੇ ਕੋਆਰਡੀਨੇਟਰ ਮੈਡਮ ਕੁਲਵਿੰਦਰ ਕੌਰ, ਮੈਡਮ ਹਰਪ੍ਰੀਤ ਕੌਰ, ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |