ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਜ਼ਿਲ੍ਹਾ ਪੱਧਰੀ ਹਾਕੀ ਦੇ ਅੰਡਰ-11 ਮੁਕਾਬਲਿਆਂ ਵਿਚੋਂ ਭੋਤਨਾ ਦੇ ਲੜਕੇ/ਲੜਕੀਆਂ ਬਣੇ ਚੈਂਪੀਅਨ-ਲੜਕਿਆਂ ਨੇ ਲਗਾਤਾਰ ਤੀਜੇ ਸਾਲ ਵੀ ਜਿੱਤ ਦੇ ਗੱਡੇ ਝੰਡੇ <br/>

Ad Position 21
No active advertisement
ਭੋਤਨਾ ਵਿਖੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚੋਂ ਜੇਤੂ ਵਿਦਿਆਰਥੀ ਅਧਿਆਪਕਾਂ ਨਾਲ | ਤਸਵੀਰ : ਸੋਨੀ ਚੀਮਾ <br/> 02-11-2025
ਟੱਲੇਵਾਲ, 1 ਨਵੰਬਰ (ਸੋਨੀ ਚੀਮਾ)-69ਵੀਆਂ ਪੰਜਾਬ ਰਾਜ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਅੰਡਰ-11 ਲੜਕੇ-ਲੜਕੀਆਂ 2025-26 ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਖੇਡ ਮੈਦਾਨਾਂ ਵਿਚ ਕਰਵਾਏ ਗਏ | ਜਿਨ੍ਹਾਂ ਵਿਚੋਂ ਹਾਕੀ ਅੰਡਰ-11 ਦੇ ਮੁਕਾਬਲੇ ਹਾਕੀ ਖੇਡ ਗਰਾਊਾਡ ਭੋਤਨਾ ਵਿਖੇ ਡੀ.ਈ.ਓ ਮੈਡਮ ਸ਼੍ਰੀਮਤੀ ਇੰਦੂ ਸਿਮਕ ਦੀ ਸਰਪ੍ਰਸਤੀ ਹੇਠ ਕਰਵਾਏ ਗਏ | ਜਿਸ ਵਿਚ ਜ਼ਿਲ੍ਹੇ ਦੀਆਂ ਹਾਕੀ ਟੀਮਾਂ ਨੇ ਬੜੇ ਉਤਸ਼ਾਹ ਤੇ ਉਤਸੁਕਤਾ ਨਾਲ ਭਾਗ ਲਿਆ ਤੇ ਖਿਡਾਰੀਆਂ ਨੇ ਹਾਕੀ ਦੇ ਮੈਦਾਨ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਕੂਲ ਹਾਕੀ ਖੇਡ ਇੰਚਾਰਜ ਮਾਸਟਰ ਗੁਰਪ੍ਰੀਤ ਸਿੰਘ ਭੋਤਨਾ ਨੇ ਦੱਸਿਆ ਕਿ ਟੂਰਨਾਮੈਂਟ ਦੀ ਸ਼ੁਰੂਆਤ ਮੈਡਮ ਜਸਵੀਰ ਕੌਰ ਬਖ਼ਤਗੜ੍ਹ, ਸਕੂਲ ਇੰਚਾਰਜ ਮੈਡਮ ਜਗਵਿੰਦਰ ਕੌਰ ਤੇ ਪਿੰਡ ਦੇ ਮੁੱਖ ਆਗੂਆਂ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦੇ ਕੇ ਕਰਵਾਈ | ਹਾਕੀ ਦੇ ਹੋਏ ਗਹਿਗੱਚ ਮੁਕਾਬਲਿਆਂ ਵਿਚੋਂ ਅਖੀਰ ਫਾਈਨਲ ਮੁਕਾਬਲੇ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਭੋਤਨਾ ਦੇ ਹਾਕੀ ਖਿਡਾਰੀ ਵੱਡੇ ਫ਼ਰਕ 6-0 ਨਾਲ ਛੀਨੀਵਾਲ ਦੀ ਟੀਮ ਨੂੰ ਹਰਾ ਕੇ ਲਗਾਤਾਰ ਤੀਜੀ ਵਾਰ ਵੀ ਜ਼ਿਲ੍ਹਾ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਤੇ ਛੀਨੀਵਾਲ ਕਲਾਂ ਦੂਜੇ ਸਥਾਨ 'ਤੇ ਰਿਹਾ | ਇਸੇ ਤਰ੍ਹਾਂ ਲੜਕੀਆਂ ਵਿਚੋਂ ਵੀ ਸਰਕਾਰੀ ਪ੍ਰਾਇਮਰੀ ਸਕੂਲ ਭੋਤਨਾ ਦੀਆਂ ਹਾਕੀ ਖਿਡਾਰਨਾਂ ਨੇ ਜ਼ਿਲ੍ਹਾ ਚੈਂਪੀਅਨ ਬਣਨ ਦਾ ਖ਼ਿਤਾਬ ਆਪਣੇ ਨਾਮ ਕੀਤਾ | ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਭੋਤਨਾ ਦੇ ਅਹੁਦੇਦਾਰਾਂ ਸਿਕੰਦਰ ਸਿੰਘ, ਜਸਪਾਲ ਸਿੰਘ, ਜਸਵੀਰ ਕੌਰ ਬਖ਼ਤਗੜ੍ਹ, ਮੈਡਮ ਜਗਵਿੰਦਰ ਕੌਰ, ਲਖਵੀਰ ਸਿੰਘ, ਮੈਡਮ ਮਲਕੀਤ ਕੌਰ, ਮਾ: ਨਵਜੋਤ ਸਿੰਘ, ਮਾ: ਗੁਰਪ੍ਰੀਤ ਸਿੰਘ ਭੋਤਨਾ, ਮਾ: ਗੁਰਚਰਨ ਸਿੰਘ ਪੀ.ਟੀ, ਹਾਕੀ ਕੋਚ ਰਮਨਦੀਪ ਸਿੰਘ ਛੀਨੀਵਾਲ ਕਲਾਂ, ਅਰਸ਼ਦੀਪ ਸਿੰਘ, ਅਮਰੀਸ਼ ਕੁਮਾਰ, ਗੁਰਪ੍ਰੀਤ ਸੇਖੋਂ ਤੇ ਕਲੱਬ ਦੇ ਮੈਂਬਰ ਤੇ ਪਿੰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹਿਣਾ ਤੋਂ ਸ੍ਰੀ ਕਪਾਲ ਮੋਚਨ ਲਈ 37ਵਾਂ ਲੰਗਰ ਲਗਾਉਣ ਲਈ ਸੰਗਤ ਰਵਾਨਾ <br/> ਅਗਲੀ ਖ਼ਬਰ ਕੱਚੇ ਸਿਹਤ ਮੁਲਾਜ਼ਮ ਤਰਨ ਤਾਰਨ ਜ਼ਿਮਨੀ ਚੋਣ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ 6 ਨੂੰ ਕਰਨਗੇ ਰੋਸ ਪ੍ਰਦਰਸ਼ਨ <br/>
Ad Position 24
No active advertisement