ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਡਿਫਰੈਂਟਲੀ ਏਬਲਡ ਯੂਨੀਅਨ ਪੰਜਾਬ ਦੀ ਮੀਟਿੰਗ ਹੋਈ-ਤਰਨ ਤਾਰਨ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ 8 ਨੂੰ <br/>

Ad Position 21
No active advertisement
ਗੁਰਦੁਆਰਾ ਸਾਹਿਬ ਬੀਬੀ ਭਾਨੀ ਜੀ ਵਿਖੇ ਡਿਫਰੈਂਟਲੀ ਏਬਲਡ ਯੂਨੀਅਨ ਪੰਜਾਬ ਦੀ ਮੀਟਿੰਗ ਦੌਰਾਨ ਪ੍ਰਧਾਨ ਗੁਰਬਾਜ ਸਿੰਘ ਅਤੇ ਹੋਰ | ਅਜੀਤ ਤਸਵੀਰ <br/> 02-11-2025
ਬਰਨਾਲਾ, 1 ਨਵੰਬਰ (ਅਸ਼ੋਕ ਭਾਰਤੀ)-ਗੁਰਦੁਆਰਾ ਸਾਹਿਬ ਬੀਬੀ ਭਾਨੀ ਜੀ ਵਿਖੇ ਡਿਫੈਂਰਡਲੀ ਏਬਲਡ ਯੂਨੀਅਨ ਪੰਜਾਬ ਦੀ ਮੀਟਿੰਗ ਹੋਈ | ਮੀਟਿੰਗ ਦੌਰਾਨ ਪੰਜਾਬ ਸਰਕਾਰ ਵਲੋਂ ਦਿਵਿਆਂਗ ਵਿਅਕਤੀਆਂ ਲਈ ਬਣੇ ਐਕਟ 2016 ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਯੂਨੀਅਨ ਦੇ ਸੂਬਾ ਪ੍ਰਧਾਨ ਗੁਰਬਾਜ ਸਿੰਘ ਸਟੇਟ ਐਵਾਰਡੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਉਸਾਰੀਆਂ ਗਈਆਂ ਇਮਾਰਤਾਂ ਦਿਵਿਆਂਗ ਵਿਅਕਤੀਆਂ ਦੀ ਪਹੁੰਚ ਅਨੁਸਾਰ ਬਣਾਈਆਂ ਗਈਆਂ ਤੇ ਨਾ ਹੀ ਸੁਪਰੀਮ ਕੋਰਟ ਦਾ ਫ਼ੈਸਲਾ ਲਾਗੂ ਕੀਤਾ ਗਿਆ ਹੈ | ਆਰ.ਪੀ.ਡਬਲਯੂ.ਡੀ. ਐਕਟ ਦੀ ਧਾਰਾ 79 ਨੂੰ ਲਾਗੂ ਨਹੀਂ ਕੀਤਾ ਗਿਆ, ਨਾ ਹੀ ਦਿਵਿਆਂਗ ਵਿਅਕਤੀਆਂ ਲਈ ਕੋਈ ਵੱਖਰਾ ਡਾਇਰੋਕਰੈਟ ਬਣਾਇਆ ਗਿਆ, ਜਦਕਿ ਭਾਰਤ ਦੇ 11 ਸੂਬਿਆਂ ਵਿਚ ਵੱਖਰੇ ਡਾਇਰੋਕਰੈਟ ਬਣਾਏ ਗਏ ਹਨ | ਚੋਣਾਂ ਮੌਕੇ ਜੋ ਪੰਜਾਬ ਸਰਕਾਰ ਨੇ ਵਾਅਦੇ ਕੀਤੇ ਸਨ ਉਹ ਅਜੇ ਤੱਕ ਪੂਰੇ ਨਹੀਂ ਕੀਤੇ ਗਏ ਤੇ ਨਾ ਹੀ ਹਲੇ ਤੱਕ ਦਿਵਿਆਂਗ ਨੌਜਵਾਨਾਂ ਲਈ ਡਿਸਏਬਲਡੀ ਸੈਲ ਬਣਾਇਆ ਗਿਆ | ਜਿਸ ਕਾਰਨ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਦੇ ਵਿਰੋਧ ਵਿਚ 8 ਨਵੰਬਰ ਨੂੰ ਤਰਨਤਾਰਨ ਵਿਖੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਅਮਜਦ ਖ਼ਾਨ, ਹਰਦਿਆਲ ਸ਼ਰਮਾ, ਰੁਲਦੂ ਮੱਲ, ਰੇਸ਼ਮ ਸਿੰਘ, ਗੁਰਮੇਲ ਸਿੰਘ, ਜੇ.ਐਸ. ਕਾਲੇਕੇ, ਪਰਮਜੀਤ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਦਰ ਟੀਚਰ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਕੀਤੇ ਦਰਸ਼ਨ <br/> ਅਗਲੀ ਖ਼ਬਰ ਸ਼ਹਿਣਾ ਤੋਂ ਸ੍ਰੀ ਕਪਾਲ ਮੋਚਨ ਲਈ 37ਵਾਂ ਲੰਗਰ ਲਗਾਉਣ ਲਈ ਸੰਗਤ ਰਵਾਨਾ <br/>
Ad Position 24
No active advertisement