ਹੰਡਿਆਇਆ, 21 ਨਵੰਬਰ (ਗੁਰਜੀਤ ਸਿੰਘ ਖੁੱਡੀ)-ਪਿੰਡ ਧਨੌਲਾ ਖ਼ੁਰਦ ਦੇ ਵਾਸੀ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਿੰਦਰ ਦਾਸ ਤੋਤਾ ਨੇ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ | ਇਸ ਸਬੰਧੀ ਉਨ੍ਹਾਂ ਕਿਹਾ ਕਿ ਮੈਂ ਲੋਕ ਸਭਾ ਚੋਣਾਂ ਵੇਲੇ ਸ: ਗੁਰਮੀਤ ਸਿੰਘ ਮੀਤ ਹੇਅਰ ਦੀ ਸੰਸਦ ਮੈਂਬਰੀ ਦੀ ਚੋਣ ਮੌਕੇ ਕਾਂਗਰਸ ਪਾਰਟੀ ਛੱਡ ਕੇ 'ਆਪ' ਵਿਚ ਸ਼ਾਮਿਲ ਹੋਇਆ ਸੀ ਤੇ 'ਆਪ' ਦੀ ਜਿੱਤ ਯਕੀਨੀ ਬਣਾਉਣ ਲਈ ਤਨੋ ਮਨੋ ਪਾਰਟੀ ਦੀ ਸੇਵਾ ਕੀਤੀ ਪਰ ਹੁਣ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਹਲਕਾ ਇੰਚਾਰਜ ਬਰਨਾਲਾ ਹਰਿੰਦਰ ਸਿੰਘ ਧਾਲੀਵਾਲ ਲੋੜ ਪੈਣ 'ਤੇ ਕੋਈ ਕੰਮ ਨਹੀਂ ਕਰਦੇ ਹਨ | ਕੰਮ ਵੀ ਮੇਰੇ ਆਪਣੇ ਨਹੀਂ ਸਗੋਂ ਜਨਤਾ ਵਾਸਤੇ ਕਰਾਉਣੇ ਹੁੰਦੇ ਹਨ | ਇਸ ਕਰ ਕੇ ਦੁਖੀ ਹੋ ਕੇ ਮੈਂ 'ਆਪ' ਨੂੰ ਅਲਵਿਦਾ ਕਹਿ ਦਿੱਤਾ ਹੈ | ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿਚ ਵਰਕਰਾਂ ਨਾਲ ਸਲਾਹ ਕਰ ਕੇ ਅਗਲੀ ਰਣਨੀਤੀ ਬਣਾ ਕੇ ਸਮਾਜ ਸੇਵਾ ਕਰਨ ਲਈ ਅੱਗੇ ਆਉਣਗੇ |