ਬਰਨਾਲਾ, 21 ਨਵੰਬਰ (ਨਰਿੰਦਰ ਅਰੋੜਾ)-ਅੱਜ ਸਵੇਰੇ ਹੰਡਿਆਇਆ ਰੋਡ ਵਿਖੇ ਸਥਿਤ ਹੀਰੋ ਮੋਟਰਸਾਈਕਲਾਂ ਦੀ ਏਜੰਸੀ ਬਾਂਸਲ ਆਟੋਮੋਬਾਈਲਜ਼ ਦੇ ਬਾਹਰ ਨਵੇਂ ਮੋਟਰਸਾਈਕਲਾਂ ਨਾਲ ਭਰੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ | ਪਰ ਮੌਕੇ 'ਤੇ ਪਹੁੰਚ ਕੇ ਫਾਇਰ ਬਿ੍ਗੇਡ ਟੀਮ ਨੇ ਅੱਗ 'ਤੇ ਕਾਬੂ ਪਾ ਲਿਆ | ਜਿਸ ਨਾਲ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ | ਜਾਣਕਾਰੀ ਦਿੰਦਿਆਂ ਫਾਇਰ ਬਿ੍ਗੇਡ ਟੀਮ ਦੇ ਅਧਿਕਾਰੀ ਜਸਪ੍ਰੀਤ ਸਿੰਘ ਬਾਠ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਹੰਡਿਆਇਆ ਰੋਡ ਵਿਖੇ ਨਵੇਂ ਮੋਟਰਸਾਈਕਲਾਂ ਦੇ ਭਰੇ ਟਰੱਕ ਨੂੰ ਅੱਗ ਲੱਗ ਗਈ ਹੈ | ਸਾਡੀ ਟੀਮ ਦੋ ਫਾਇਰ ਬਿ੍ਗੇਡ ਦੀਆਂ ਵੱਡੀਆਂ ਗੱਡੀਆਂ ਅਤੇ ਇਕ ਛੋਟੀ ਗੱਡੀ ਸਮੇਤ ਮੌਕੇ 'ਤੇ ਪਹੁੰਚੀ | ਜਿਨ੍ਹਾਂ ਵਲੋਂ ਅੱਗ 'ਤੇ ਕਾਬੂ ਪਾ ਲਿਆ ਗਿਆ ਅਤੇ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ | ਬਾਂਸਲ ਆਟੋਮੋਬਾਈਲਜ਼ ਦੇ ਮਾਲਕ ਰਾਜੇਸ਼ ਬਾਂਸਲ ਨੇ ਫਾਇਰ ਬਿ੍ਗੇਡ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਟਰੱਕ ਵਿਚ 50 ਨਵੇਂ ਮੋਟਰਸਾਈਕਲ ਸਨ | ਫਾਇਰ ਬਿ੍ਗੇਡ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ | ਜਿਸ ਨਾਲ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ | ਇਸ ਮੌਕੇ ਫਾਇਰਮੈਨ ਚਮਕੌਰ ਸਿੰਘ, ਜਸਵਿੰਦਰ ਸਿੰਘ, ਰਣਜੀਤ ਸਿੰਘ, ਮੁਹੰਮਦ ਰਮਜਾਨ, ਜਤਿੰਦਰ ਪਾਲ ਸਿੰਘ, ਅੰਮਿ੍ਤ ਪਾਲ ਸਿੰਘ, ਗੁਰਪ੍ਰਤਾਪ ਸਿੰਘ, ਸਨਪ੍ਰੀਤ ਸਿੰਘ ਅਤੇ ਫਾਇਰ ਬਿ੍ਗੇਡ ਟੀਮ ਦੇ ਕਰਮਚਾਰੀ ਹਾਜ਼ਰ ਸਨ |