22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਨੋਟਿਸ ਬੋਰਡ 'ਤੇ ਇਤਰਾਜ਼ ਸੰਬੰਧੀ ਨੋਟਿਸ ਨਾ ਲਗਾਉਣ ਅਤੇ ਨਕਸ਼ਾ ਨਾ ਦੇਣ 'ਤੇ ਕੌਂਸਲਰਾਂ ਨੇ ਜਤਾਇਆ ਇਤਰਾਜ਼

Ad Position 21
No active advertisement
ਅਜੀਤ ਡੈਸਕ 22-11-2025
ਤਪਾ ਮੰਡੀ, 21 ਨਵੰਬਰ (ਪ੍ਰਵੀਨ ਗਰਗ)-ਨਗਰ ਕੌਂਸਲ ਤਪਾ ਵਲੋਂ ਸ਼ਹਿਰ ਦੇ ਵਾਰਡਾਂ ਦੀ ਕੀਤੀ ਗਈ ਨਵੀਂ ਵਾਰਡਬੰਦੀ ਨੇ ਸ਼ਹਿਰ ਅੰਦਰ ਹਲਚਲ ਪੈਦਾ ਕਰ ਕੇ ਰੱਖ ਦਿੱਤੀ ਹੈ | ਜਿਸ ਸਬੰਧੀ ਨਵੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ | ਉੱਧਰ ਦੂਜੇ ਪਾਸੇ ਨਗਰ ਕੌਂਸਲ ਤਪਾ ਵਲੋਂ ਇਸ ਵਾਰਡਬੰਦੀ ਨੂੰ ਲੈ ਕੇ ਇਤਰਾਜ਼ ਕਰਨ ਸਬੰਧੀ 18 ਨਵੰਬਰ ਨੂੰ ਇਸ਼ਤਿਹਾਰ ਦੇ ਕੇ 7 ਦਿਨਾਂ ਦੇ ਅੰਦਰ-ਅੰਦਰ ਇਤਰਾਜ਼ ਜਾ ਸੁਝਾਅ ਕਰਨ ਸਬੰਧੀ ਕਿਹਾ ਗਿਆ ਹੈ | 7 ਦਿਨਾਂ ਬਾਅਦ ਕੋਈ ਵੀ ਇਤਰਾਜ਼ ਜਾ ਸੁਝਾਅ ਨਹੀਂ ਸੁਣਿਆ ਜਾਵੇਗਾ | ਇਸ ਸਬੰਧੀ ਕੌਂਸਲਰਾਂ ਤਰਲੋਚਨ ਬਾਂਸਲ ਅਤੇ ਧਰਮਪਾਲ ਸ਼ਰਮਾ ਨੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਅਤੇ ਸਬੰਧਿਤ ਅਧਿਕਾਰੀ ਖ਼ਿਲਾਫ਼ ਆਪਣਾ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਇਸ਼ਤਿਹਾਰ ਦਿੱਤੇ ਨੂੰ ਅੱਜ 4 ਦਿਨ ਹੋ ਗਏ ਹਨ ਪਰ ਨਗਰ ਕੌਂਸਲ ਵਲੋਂ ਅਖ਼ਬਾਰਾਂ ਵਿਚ ਛਪੇ ਇਸ ਇਤਰਾਜ਼ ਕਰਨ ਸਬੰਧੀ ਨੋਟਿਸ ਨੂੰ ਨਾ ਤਾਂ ਨਗਰ ਕੌਂਸਲ ਦੇ ਵਿਚ ਨੋਟਿਸ ਬੋਰਡ 'ਤੇ ਲਗਾਇਆ ਗਿਆ ਹੈ ਅਤੇ ਨਾ ਹੀ ਸ਼ਹਿਰ ਵਿਚ ਇਸ ਸਬੰਧੀ ਕੋਈ ਨੋਟਿਸ ਚੌਂਕ ਚੌਰਾਹੇ ਵਿਚ ਲਗਾਇਆ ਗਿਆ | ਕੌਂਸਲਰ ਤਰਲੋਚਨ ਬਾਂਸਲ ਤੇ ਧਰਮਪਾਲ ਸ਼ਰਮਾ ਨੂੰ ਜਿਉਂ ਹੀ ਅੱਜ 4 ਦਿਨ ਬਾਅਦ ਇਸ ਦੀ ਭਿਣਕ ਪਈ ਤਾਂ ਉਨ੍ਹਾਂ ਨਗਰ ਕੌਂਸਲ ਅਧਿਕਾਰੀਆਂ ਨੂੰ ਇਸ ਸਬੰਧੀ ਵਾਰਡਬੰਦੀ ਦਾ ਨਕਸ਼ਾ ਦੇਣ ਦੀ ਗੱਲ ਆਖੀ ਤਾਂ ਉਨ੍ਹਾਂ ਨੇ ਆਪਣੇ ਫ਼ੋਨ ਬੰਦ ਕਰ ਲਏ ਅਤੇ ਸਬੰਧਿਤ ਅਧਿਕਾਰੀ ਲੋਕਲ ਨਗਰ ਕੌਂਸਲ ਨੇ ਆਪਣੇ ਆਪ ਨੂੰ ਕੋਰਟ ਵਿਚ ਹੋਣ ਦਾ ਵੇਰਵਾ ਦੇ ਕੇ ਪੱਲਾ ਝਾੜ ਲਿਆ | ਜਦ ਕੌਂਸਲਰ ਕੀਤੀ ਗਈ ਵਾਰਡਬੰਦੀ ਸਬੰਧੀ ਨਕਸ਼ਾ ਦੇਖਣ ਗਏ ਤਾਂ ਉਕਤ ਕਰਮਚਾਰੀ ਨੇ ਕਿਹਾ ਕਿ ਮੇਰੇ ਪਾਸ ਵਾਰਡ ਬੰਦੀ ਸਬੰਧੀ ਕੋਈ ਵੀ ਨਕਸ਼ਾ ਨਹੀਂ ਹੈ | ਜਦਕਿ ਅਖ਼ਬਾਰ ਵਿਚ ਛਪੇ ਇਸ਼ਤਿਹਾਰ ਮੁਤਾਬਿਕ ਸੱਤ ਦਿਨਾ ਦੇ ਅੰਦਰ ਅੰਦਰ ਇਤਰਾਜ਼ ਮੰਗੇ ਗਏ ਹਨ | ਇਸ ਤੋਂ ਬਾਅਦ ਸਬੰਧਿਤ ਅਧਿਕਾਰੀ ਨਾਲ ਫ਼ੋਨ 'ਤੇ ਵੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵਲੋਂ ਸੋਮਵਾਰ ਨੂੰ ਵਾਰਡ ਬੰਦੀ ਸਬੰਧੀ ਨਕਸ਼ਾ ਦਿਖਾਉਣ ਲਈ ਕਿਹਾ ਗਿਆ | ਉਪਰੰਤ ਕੌਂਸਲਰਾਂ ਨੇ ਮੰਗ ਕਰਦਿਆਂ ਕਿਹਾ ਕ ਜਿਸ ਦਿਨ ਨਕਸ਼ਾ ਦਿਖਾਇਆ ਜਾਵੇ ਉਸ ਤੋਂ 7 ਦਿਨਾ ਬਾਅਦ ਇਤਰਾਜ਼ ਲੈਣ ਦੀ ਤਾਰੀਖ਼ ਰੱਖੀ ਜਾਵੇ | ਉਹ ਇਸ ਸਬੰਧੀ ਮੁੱਖ ਚੋਣ ਕਮਿਸ਼ਨਰ ਪੰਜਾਬ, ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਅਰਜੀ ਭੇਜ ਕੇ ਜਾਣੂ ਕਰਵਾ ਚੁੱਕੇ ਹਨ | ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਵਿਚ ਨਗਰ ਕੌਂਸਲ ਕੀ ਰੂਪ ਰੇਖਾ ਉਲੀਕਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲੇ 'ਚ ਜੇਤੂ ਵਿਦਿਆਰਥਣ ਹਰਦੀਪ ਕੌਰ ਮਹਿਲ ਖ਼ੁਰਦ ਦਾ ਸਨਮਾਨ <br/> ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਢਿਲਵਾਂ ਦੇ ਲੜਕਿਆਂ ਨੇ ਨੈੱਟਬਾਲ ਅੰਤਰ ਕਾਲਜ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਿਲ ਕੀਤਾ <br/>
Ad Position 24