ਟੱਲੇਵਾਲ, 21 ਨਵੰਬਰ (ਸੋਨੀ ਚੀਮਾ)-ਪਿੰਡ ਚੀਮਾ ਦੇ ਸਾਬਕਾ ਪੰਚ ਬਲਦੇਵ ਸਿੰਘ ਫ਼ੌਜੀ ਪਿਤਾ ਅਤਿੰਦਰਜੀਤ ਸਿੰਘ ਚੀਮਾ ਰੀਡਰ ਐਸ.ਪੀ.(ਡੀ) ਬਰਨਾਲਾ ਨਮਿਤ ਅੰਤਿਮ ਅਰਦਾਸ ਪਿੰਡ ਚੀਮਾ ਦੇ ਗੁਰਦੁਆਰਾ ਧੰਨਾ ਭਗਤ ਰਾਮਬਾਗ ਸਾਹਿਬ ਵਿਖੇ ਹੋਈ | ਇਸ ਮੌਕੇ ਰਾਗੀ ਭਾਈ ਅਵਤਾਰ ਸਿੰਘ ਦੇ ਕੀਰਤਨੀ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਜਨਮ ਅਤੇ ਮੌਤ ਦੌਰਾਨ ਗੁਰਬਾਣੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ | ਇਸ ਮੌਕੇ ਸ੍ਰੀ ਵਿਜੈ ਕੁਮਾਰ ਸੁਪਰਡੈਂਟ ਸੁਪਰੀਮ ਕੋਰਟ, ਸ: ਭੋਲਾ ਸਿੰਘ ਵਿਰਕ ਸਟੇਟ ਐਵਾਰਡੀ, ਬਲਜੀਤ ਸਿੰਘ ਢਿੱਲੋਂ ਡੀ.ਐਸ.ਪੀ, ਬਲਜੀਤ ਸਿੰਘ ਚੀਮਾ ਇੰਚਾਰਜ ਸੀ.ਆਈ.ਏ, ਦਿਲਪ੍ਰੀਤ ਸਿੰਘ ਡੀ.ਏ, ਅਜੀਤ ਸਿੰਘ ਵਣ ਵਿਭਾਗ, ਮਲਾਗਰ ਸਿੰਘ ਸੇਵਾ ਮੁਕਤ ਪੁਲਿਸ ਮੁਲਾਜ਼ਮ, ਗੁਰਪ੍ਰੀਤ ਸਿੰਘ ਲਾਡੀ ਜ਼ਿਲਾ ਇੰਚਾਰਜ, ਰਾਜ ਪਨੇਸਰ, ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਗੁਰਮੇਲ ਸਿੰਘ ਮੌੜ, ਅਰੁਣਪ੍ਰਤਾਪ ਸਿੰਘ ਢਿੱਲੋਂ, ਸਮਾਜ ਸੇਵੀ ਚਰਨਜੀਤ ਸਿੰਘ ਨੰਬਰਦਾਰ, ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਜ਼ਿਲਾ ਪ੍ਰਧਾਨ ਅਕਾਲੀ ਦਲ, ਜਥੇਦਾਰ ਨਾਥ ਸਿੰਘ ਹਮੀਦੀ, ਅਰਵਿੰਦਰ ਸਿੰਘ ਦਿਉਲ ਨੰਗਲ, ਚਰਨਜੀਤ ਸਿੰਘ ਐਸ.ਐਚ.ਓ ਸਿਟੀ-2, ਦਰਸ਼ਨ ਸਿੰਘ ਇੰਸਪੈਕਟਰ ਐਫ.ਸੀ.ਆਈ, ਥਾਣੇਦਾਰ ਸੁਖਵਿੰਦਰ ਸਿੰਘ ਖੇੜੀ, ਗਮਦੂਰ ਸਿੰਘ ਪ੍ਰਧਾਨ, ਰਮਨ ਜਵੰਧਾ ਜ਼ਿਲਾ ਪ੍ਰਧਾਨ ਭਾਜਪਾ, ਰੂਪ ਸਿੰਘ ਜਾਗਲ ਸਾਬਕਾ ਸਰਪੰਚ, ਪਰਵਿੰਦਰ ਸਿੰਘ ਭਾਗ ਪੈਲੇਸ ਵਾਲੇ, ਸੁਖਵਿੰਦਰ ਸਿੰਘ ਗੋਨੀ ਭਾਗ ਪੈਲੇਸ ਵਾਲੇ, ਸੁਖਰਾਜ ਸਿੰਘ ਹੈਪੀ, ਦਲਵਿੰਦਰ ਸ਼ਰਮਾ, ਤੇਗਵੀਰ ਸਿੰਘ ਧਾਲੀਵਾਲ, ਮਲੂਕ ਸਿੰਘ ਸਰਪੰਚ ਚੀਮਾ, ਕਾਲਾ ਸਿੰਘ ਚੀਮਾ, ਕੌਰਾ ਸਿੰਘ ਢਿੱਲਵਾਂ, ਬੰਤ ਸਿੰਘ ਨੰਬਰਦਾਰ, ਗੁਰਮੀਤ ਸਿੰਘ ਨੰਬਰਦਾਰ, ਸੁਖਜਿੰਦਰ ਸਿੰਘ ਪੰਚ, ਸੈਕਟਰੀ ਲਵਪ੍ਰੀਤ ਸਿੰਘ, ਪਰਮਿੰਦਰ ਸਿੰਘ ਭੰਗੂ, ਰਾਜਦੀਪ ਸਿੰਘ ਕਲੇਰ, ਤਰਸੇਮ ਲਾਲ ਸੇਵਾ ਮੁਕਤ ਥਾਣੇਦਾਰ, ਰੂਪ ਸਿੰਘ ਜਾਗਲ ਸਾਬਕਾ ਸਰਪੰਚ, ਰੂਪ ਸਿੰਘ ਸਾਬਕਾ ਸਰਪੰਚ ਮਕਸੂਥਾ, ਦਰਸ਼ਨ ਕੁਮਾਰ ਚੀਮਾ ਮੁਲਾਜ਼ਮ ਆਗੂ, ਰੇਸ਼ਮ ਸਿੰਘ ਵੜੈਚ, ਨਰੰਜਣ ਸਿੰਘ ਚੀਮਾ ਸੰਮਤੀ ਮੈਂਬਰ, ਮੱਲ ਸਿੰਘ ਵੜੈਚ, ਸਵਿੰਦਰਜੀਤ ਸਿੰਘ ਸਿੱਖ, ਗੋਰਾ ਸਿੰਘ, ਦਰਸ਼ਨ ਸਿੰਘ ਚੀਮਾ, ਮੁਖਤਿਆਰ ਸਿੰਘ ਥਿੰਦ, ਸੇਰ ਸਿੰਘ ਚੰਡੀਗੜੀਆਂ, ਜਗਦੇਵ ਸਿੰਘ ਸਿੱਖ, ਜਗਰੂਪ ਸਿੰਘ ਜਵੰਧਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ ਵੱਖ ਰਾਜਸੀ ਪਾਰਟੀਆਂ, ਸਮਾਜ ਸੇਵੀ ਕਲੱਬਾਂ, ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮਾਂ ਨੇ ਭੋਗ ਮੌਕੇ ਹਾਜ਼ਰੀ ਲਗਵਾਈ | ਅਤਿੰਦਰਜੀਤ ਸਿੰਘ ਚੀਮਾ ਨੇ ਭੋਗ ਤੇ ਹਾਜ਼ਰੀ ਲਗਵਾਉਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ |