10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਦੇ 10 ਜ਼ੋਨਾਂ ਲਈ 35 ਉਮੀਦਵਾਰ ਅਜ਼ਮਾ ਰਹੇ ਨੇ ਆਪਣੀ ਕਿਸਮਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
ਬਰਨਾਲਾ, 7 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-14 ਦਸੰਬਰ ਨੂੰ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਜ਼ਿਲ੍ਹਾ ਬਰਨਾਲਾ ਦੀ ਜ਼ਿਲ੍ਹਾ ਪ੍ਰੀਸ਼ਦ ਅਤੇ ਤਿੰਨ ਪੰਚਾਇਤ ਸੰਮਤੀਆਂ ਲਈ ਕੁੱਲ 214 ਉਮੀਦਵਾਰ ਮੈਦਾਨ ਵਿਚ ਹਨ | ਜੇਕਰ ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਲੋਂ ਤਾਂ ਜ਼ਿਲ੍ਹਾ ਪ੍ਰੀਸ਼ਦ ਦੇ ਸਾਰੇ 10 ਜ਼ੋਨਾਂ ਤੋਂ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਗਏ ਹਨ ਲੇਕਿਨ ਸ਼ੋ੍ਰਮਣੀ ਅਕਾਲੀ ਦਲ ਦੇ 8, ਭਾਜਪਾ ਦੇ 2 ਅਤੇ ਬਸਪਾ ਦਾ ਸਿਰਫ਼ 1 ਉਮੀਦਵਾਰ ਹੀ ਚੋਣ ਲੜ ਰਿਹਾ ਹੈ | ਜਦਕਿ 4 ਵੱਖ-ਵੱਖ ਜ਼ੋਨਾਂ ਵਿਚ ਆਜ਼ਾਦ ਉਮੀਦਵਾਰ ਵੀ ਮੈਦਾਨ ਵਿਚ ਨਿੱਤਰੇ ਹਨ | ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਸੇਖਾ ਤੋਂ ਆਮ ਆਦਮੀ ਪਾਰਟੀ ਵਲੋਂ ਕੁਲਦੀਪ ਸਿੰਘ, ਕਾਂਗਰਸ ਵਲੋਂ ਸਤਨਾਮ ਸਿੰਘ ਤੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਮਨਜੀਤ ਕੌਰ ਉਮੀਦਵਾਰ ਹਨ | ਜ਼ੋਨ ਬਡਬਰ ਤੋਂ ਆਮ ਆਦਮੀ ਪਾਰਟੀ ਵਲੋਂ ਮਨਜੀਤ ਕੌਰ, ਕਾਂਗਰਸ ਵਲੋਂ ਹਰਜਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ ਵਲੋਂ ਪਰਮਜੀਤ ਕੌਰ ਤੇ ਭਾਜਪਾ ਵਲੋਂ ਤੇਜ ਕੌਰ, ਜ਼ੋਨ ਸ਼ਹਿਣਾ ਤੋਂ ਆਮ ਆਦਮੀ ਪਾਰਟੀ ਵਲੋਂ ਗੁਰਪ੍ਰੀਤ ਕੌਰ, ਕਾਂਗਰਸ ਵਲੋਂ ਰਛਪਾਲ ਕੌਰ ਤੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਸੁਰਿੰਦਰ ਕੌਰ, ਜ਼ੋਨ ਉਗੋਕੇ ਤੋਂ ਆਮ ਆਦਮੀ ਪਾਰਟੀ ਵਲੋਂ ਸੁਖਵਿੰਦਰ ਕੌਰ ਤੇ ਕਾਂਗਰਸ ਵਲੋਂ ਮਨਜੀਤ ਕੌਰ, ਜ਼ੋਨ ਧੌਲਾ ਤੋਂ ਆਮ ਆਦਮੀ ਪਾਰਟੀ ਵਲੋਂ ਨਿਰਭੈ ਸਿੰਘ, ਕਾਂਗਰਸ ਵਲੋਂ ਸਰਬਜੀਤ ਸਿੰਘ ਤੇ ਆਜ਼ਾਦ ਉਮੀਦਵਾਰ ਅਵਤਾਰ ਸਿੰਘ, ਜ਼ੋਨ ਤਾਜੋਕੇ ਤੋਂ ਆਮ ਆਦਮੀ ਪਾਰਟੀ ਵਲੋਂ ਬਲਤੇਜ ਸਿੰਘ, ਕਾਂਗਰਸ ਵਲੋਂ ਸੁਖਜਿੰਦਰ ਸਿੰਘ, ਸ਼ੋ੍ਰਮਣੀ ਅਕਾਲੀ ਦਲ ਵਲੋਂ ਜਸਵੰਤ ਸਿੰਘ, ਭਾਜਪਾ ਵਲੋਂ ਬਿੱਕਰ ਸਿੰਘ ਤੇ ਆਜ਼ਾਦ ਉਮੀਦਵਾਰ ਭੂਰਾ ਸਿੰਘ, ਜ਼ੋਨ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਵਲੋਂ ਕੁਲਦੀਪ ਕੌਰ ਗੰਡੂ, ਕਾਂਗਰਸ ਵਲੋਂ ਪਰਮਜੀਤ ਕੌਰ ਤੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਰਵਿੰਦਰ ਕੌਰ ਬੈਨੀਪਾਲ, ਜ਼ੋਨ ਗਹਿਲ ਤੋਂ ਆਮ ਆਦਮੀ ਪਾਰਟੀ ਵਲੋਂ ਬਰਜਿੰਦਰਪਾਲ ਸਿੰਘ ਮਾਨ, ਕਾਂਗਰਸ ਵਲੋਂ ਰਾਜਿੰਦਰ ਸਿੰਘ, ਸ਼ੋ੍ਰਮਣੀ ਅਕਾਲੀ ਦਲ ਵਲੋਂ ਸੁਖਵੀਰ ਸਿੰਘ ਸਰਾਂ, ਬਸਪਾ ਵਲੋਂ ਹਰਬੰਸ ਸਿੰਘ ਤੇ ਆਜ਼ਾਦ ਉਮੀਦਵਾਰ ਬਾਰਾ ਸਿੰਘ ਧਨੋਆ, ਜ਼ੋਨ ਠੀਕਰੀਵਾਲ ਤੋਂ ਆਮ ਆਦਮੀ ਪਾਰਟੀ ਵਲੋਂ ਜਗਸੀਰ ਸਿੰਘ, ਕਾਂਗਰਸ ਵਲੋਂ ਸੁਖਪਾਲ ਸਿੰਘ, ਸ਼ੋ੍ਰਮਣੀ ਅਕਾਲੀ ਦਲ ਵਲੋਂ ਹੰਸ਼ਰਾਜ ਸਿੰਘ ਤੇ ਆਜ਼ਾਦ ਉਮੀਦਵਾਰ ਮਹਿੰਦਰ ਸਿੰਘ ਅਤੇ ਜ਼ੋਨ ਠੁੱਲੀਵਾਲ ਤੋਂ ਆਮ ਆਦਮੀ ਪਾਰਟੀ ਵਲੋਂ ਰਮਨਦੀਪ ਕੌਰ, ਕਾਂਗਰਸ ਵਲੋਂ ਹਰਦੀਪ ਕੌਰ ਤੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਜਸਨਪ੍ਰੀਤ ਕੌਰ ਚੋਪੜਾ ਆਪਣੀ ਕਿਸਮਤ ਅਜ਼ਮਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਪੰਡੋਰੀ ਵਲੋਂ ਮਹਿਲ ਕਲਾਂ 'ਚ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਬੀਬੀ ਕੁਲਦੀਪ ਕੌਰ ਦੇ ਚੋਣ ਦਫ਼ਤਰ ਦਾ ਉਦਘਾਟਨ <... ਅਗਲੀ ਖ਼ਬਰ ਰਜਿੰਦਰ ਸਿੰਘ ਰਿੰਕੂ ਦੇ ਹੱਕ ਵਿਚ ਨਰਾਇਣਗੜ੍ਹ ਸੋਹੀਆਂ ਵਿਖੇ ਚੋਣ ਪ੍ਰਚਾਰ ਨੂੰ ਭਰਵਾਂ ਹੁੰਗਾਰਾ <br/>
Ad Position 24