ਰੂੜੇਕੇ ਕਲਾਂ, 23 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਨਵਾਂ ਗੁਰਦੁਆਰਾ ਸਾਹਿਬ ਪੱਖੋ ਕਲਾਂ ਵਿਖੇ ਬਾਬਾ ਫ਼ਤਿਹ ਸਿੰਘ ਯਾਦਗਿਰੀ ਸਪੋਰਟਸ ਕਲੱਬ ਪੱਖੋ ਕਲਾਂ ਵਲੋਂ ਦਸਤਾਰ ਮੁਕਾਬਲੇ ਕਰਵਾਏ ਗਏ | ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਰਾਮ ਸਿੰਘ, ਭੁਪਿੰਦਰ ਸਿੰਘ, ਕਾਲਾ ਸਿੰਘ, ਬਹਾਦਰ ਸਿੰਘ, ਸੁਖਵਿੰਦਰ ਸਿੰਘ, ਜੱਗਾ ਸਿੰਘ, ਮੱਖਣ ਸਿੰਘ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਲਵੀਰ ਸਿੰਘ ਜੈ ਜੈ ਕਾਰ, ਗ੍ਰੰਥੀ ਜਗਰੂਪ ਸਿੰਘ ਪੱਖੋ ਕਲਾਂ ਨੇ ਦੱਸਿਆ ਕਿ 6 ਤੋਂ 12 ਸਾਲ ਦੀ ਉਮਰ ਦੇ ਬੱਚਿਆਂ ਨੇ ਦਸਤਾਰ ਮੁਕਾਬਲਿਆਂ 'ਚ ਭਾਗ ਲਿਆ | ਨੌਜਵਾਨ ਕਸਮੀਤ ਸਿੰਘ ਪੁੱਤਰ ਹਰਵਿੰਦਰ ਸਿੰਘ ਨੇ ਪਹਿਲਾ, ਗੁਰਨੂਰ ਸਿੰਘ ਪੁੱਤਰ ਪਰਮਜੀਤ ਸਿੰਘ ਨੇ ਦੂਜਾ, ਗੁਰਵੀਰ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਜੱਸੂ ਸਿੰਘ, ਜੀਤ ਸਿੰਘ, ਮਨੀ ਸਿੰਘ, ਪੋਪੀ ਸਿੰਘ, ਪਾਲ ਸਿੰਘ, ਪਰਮਜੀਤ ਸਿੰਘ, ਗ੍ਰੰਥੀ ਰਾਮਦੇਵ ਸਿੰਘ ਬਦਰਾ ਤੋਂ ਇਲਾਵਾ ਸੰਗਤਾਂ ਹਾਜ਼ਰ ਸਨ |