09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਪਿੰਡ ਗੁਰਮ ਵਿਖੇ ਮਨਰੇਗਾ ਮਜ਼ਦੂਰਾਂ ਨੇ ਲੋਕ ਮਾਰੂ ਬਿੱਲਾਂ ਦੀਆਂ ਕਾਪੀਆਂ ਫੂਕੀਆਂ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-12-2025
ਮਹਿਲ ਕਲਾਂ, 23 ਦਸੰਬਰ (ਅਵਤਾਰ ਸਿੰਘ ਅਣਖੀ)-ਪਿੰਡ ਗੁਰਮ ਵਿਖੇ ਮਜ਼ਦੂਰਾਂ, ਕਿਸਾਨਾਂ ਅਤੇ ਲੋਕ ਵਿਰੋਧੀ ਜੀ ਰਾਮ ਜੀ ਕਾਨੂੰਨ, ਲੇਬਰ ਕੋਡ, ਬਿਜਲੀ ਸੋਧ ਬਿੱਲ, ਬੀਜ ਬਿੱਲ ਦੀਆਂ ਕਾਪੀਆਂ ਸਾੜ ਕੇ ਕਿਰਤੀ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ ਸੀਟੂ ਦੇ ਸੂਬਾਈ ਆਗੂ ਸਾਥੀ ਮਾਨ ਸਿੰਘ ਗੁਰਮ ਨੇ ਕਿਹਾ ਕਿ ਕਿਰਤੀਆਂ ਵਲੋਂ ਪਿਛਲੇ 29 ਕਿਰਤ ਕਾਨੂੰਨਾਂ ਅਤੇ ਮਗਨਰੇਗਾ ਕਾਨੂੰਨ ਨੂੰ ਬਹਾਲ ਕਰਨ, ਲੇਬਰ ਕੋਡਾਂ ਬਿਜਲੀ ਅਤੇ ਬੀਜ ਬਿੱਲਾਂ ਨੂੰ ਰੱਦ ਕਰਨ ਦੀ ਵੀ ਮੰਗ ਕੀਤੀ | ਸੀਟੂ ਆਗੂ ਗੁਰਮ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਆਪਣੇ ਰਾਜਭਾਗ ਦੌਰਾਨ ਘੱਟ ਗਿਣਤੀਆਂ, ਅÏਰਤਾਂ, ਮਜ਼ਦੂਰਾਂ ਕਿਸਾਨਾਂ, ਛੋਟੇ ਕਾਰੋਬਾਰੀਆਂ ਨੂੰ ਕੋਈ ਸੁਰੱਖਿਆ ਅਤੇ ਭਲਾਈ ਸਹੂਲਤਾਂ ਵਿਚ ਵਾਧਾ ਕਰਨ ਦੇ ਉਲਟ ਉਨ੍ਹਾਂ ਨੂੰ ਪਹਿਲਾਂ ਮਿਲਦੀਆਂ ਸਹੂਲਤਾਂ ਸੁਰੱਖਿਆ ਅਤੇ ਹੱਕਾਂ ਨੂੰ ਖੋਹਣ ਲਈ ਲਗਾਤਾਰ ਹਮਲਾ ਜਾਰੀ ਰੱਖਿਆ ਹੋਇਆ ਹੈ | ਉਹ ਚਾਹੇ ਖੇਤੀ ਕਾਨੂੰਨ ਹੋਣ ਜਾਂ ਲੇਬਰ ਕੋਡ ਬਿਜਲੀ ਬੀਜ ਬਿੱਲ ਹੋਣ, ਜਾਂ ਸਰਕਾਰੀ ਪਬਲਿਕ ਅਦਾਰਿਆਂ ਬਿਜਲੀ, ਬੀਮਾ, ਰੇਲਵੇ, ਬੈਂਕਾਂ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨਾ ਹੋਵੇ | ਸਾਥੀ ਗੁਰਮ ਨੇ ਕਿਹਾ ਕਿ ਮਨਰੇਗਾ ਨੂੰ ਖ਼ਤਮ ਕਰਕੇ ਨਵੇਂ ਲਿਆਂਦੇ ਪੇਂਡੂ ਰੁਜ਼ਗਾਰ ਗਰੰਟੀ ਕਾਨੂੰਨ ਰਾਹੀਂ ਜੌਬ ਕਾਰਡ ਧਾਰਕ 90 ਫ਼ੀਸਦੀ ਪੇਂਡੂ ਅÏਰਤਾਂ ਅਤੇ ਬਜ਼ੁਰਗਾਂ ਕੋਲੋਂ ਮਾਲੀ ਸਾਲ ਦੌਰਾਨ ਕਿਸੇ ਵੀ ਸਮੇਂ ਲੋੜ ਮੁਤਾਬਿਕ 100 ਦਿਨਾਂ ਦਾ ਕੰਮ ਲੈਣ ਦਾ ਅਧਿਕਾਰ ਖੋਹ ਕੇ ਹਾੜੀ ਸਾਉਣੀ ਦੇ ਬਿਜਾਈ ਕਟਾਈ ਦੇ 60 ਦਿਨਾਂ ਦੌਰਾਨ ਕੋਈ ਵੀ ਕੰਮ ਦੇਣ 'ਤੇ ਪਾਬੰਦੀ ਲਾ ਦਿੱਤੀ ਹੈ | ਮੋਦੀ ਸਰਕਾਰ ਨੇ ਲਗਾਤਾਰ ਰੁਜ਼ਗਾਰ ਗਰੰਟੀ ਸਕੀਮ ਰਾਹੀਂ ਕੰਮ ਦੇਣ ਲਈ ਬਜਟ ਵਿਚ ਕਟੌਤੀਆਂ ਕਰਨ ਦੇ ਕਾਰਨ ਕਈ ਕਈ ਮਹੀਨੇ ਕੀਤੇ ਕੰਮਾਂ ਦੇ ਪੈਸਿਆਂ ਦੀ ਪੇਮੈਂਟ ਨਹੀਂ ਕੀਤੀ | 100 ਦਿਨਾਂ ਦਾ ਪੂਰਾ ਕੰਮ ਵੀ ਨਹੀਂ ਦਿੱਤਾ | ਕੰਮ ਦੇ ਦਿਨ 100 ਤੋਂ 25 ਦਿਨ ਵਧਾ ਕੇ ਕੰਮ ਦਾ ਸਮਾਂ 12 ਘੰਟੇ ਕਰਨਾ ਗ਼ਰੀਬ ਲੋਕਾਂ ਨਾਲ ਧੋਖਾਦੇਹੀ ਤੋਂ ਬਿਨਾਂ ਹੋਰ ਕੁੱਝ ਨਹੀਂ | ਜਦ ਕਿ ਲੇਬਰ ਕੋਡ ਲਾਗੂ ਕਰਦੇ ਮੋਦੀ ਸਰਕਾਰ ਨੇ ਕੁਰਬਾਨੀਆਂ ਕਰ ਕੇ ਕਿਰਤੀ ਜਮਾਤ ਵਲੋਂ ਹਾਸਲ ਕੀਤੇ ਹੱਕਾਂ ਨੂੰ ਖੋਹ ਕੇ ਕਾਰਪੋਰੇਟ ਪੂੰਜੀਪਤੀਆਂ ਬਘਿਆੜਾਂ ਅੱਗੇ ਸੁੱਟ ਕੇ ਉਨ੍ਹਾਂ ਦੇ ਖ਼ੂਨ ਪਸੀਨੇ ਦੀ ਮਿਹਨਤ ਨੂੰ ਬੇਕਿਰਕੀ ਨਾਲ ਲੁੱਟਣ ਕਰਨ ਦੀਆਂ ਖੁੱਲ੍ਹਾਂ ਦੇ ਕੇ ਖ਼ੁਸ਼ ਕਰਨ ਅਤੇ ਉਨ੍ਹਾਂ ਤੋਂ ਚੋਣਾਂ ਵਾਸਤੇ ਫ਼ੰਡਾਂ ਦੇ ਵੱਡੇ ਗੱਫੇ ਹਾਸਲ ਕਰਨ ਦਾ ਸਾਧਨ ਬਣਾ ਲਿਆ ਹੈ | ਸਰਕਾਰ ਦੀਆਂ ਇਨ੍ਹਾਂ ਮਜ਼ਦੂਰ, ਕਿਸਾਨ, ਲੋਕ ਮਾਰੂ ਨੀਤੀਆਂ ਨੇ ਸਮੇਂ ਦੀ ਇਤਿਹਾਸਕ ਲੋੜ ਏਕਤਾ ਤੇ ਤਿੱਖੇ ਘੋਲ ਉੱਪਰ ਅਮਲ ਕਰਨ ਦੀ ਉਭਰਮੀ ਲੋੜ ਨੂੰ ਉਜਾਗਰ ਕਰ ਦਿੱਤਾ ਹੈ | ਸੀਟੂ ਵਲੋਂ ਉਨ੍ਹਾਂ ਐਲਾਨ ਕੀਤਾ ਤੇ ਆਪਣੇ ਵਲੋਂ ਆਜ਼ਾਦ ਤੌਰ 'ਤੇ ਅਤੇ ਸਾਂਝੇ ਸੰਘਰਸ਼ਾਂ ਵਿਚ ਸ਼ਮੂਲੀਅਤ ਕਰਦਿਆਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਸਮੇਂ ਸਾਥੀ ਚੇਤ ਰਾਮ, ਸਾਥੀ ਤੇਜਾ ਸਿੰਘ, ਤਰਲੋਚਨ ਸਿੰਘ, ਮੰਗੂ ਸਿੰਘ, ਛੋਟਾ ਸਿੰਘ, ਕਰਮ ਸਿੰਘ, ਸੁਰਤਾ ਸਿੰਘ, ਫ਼ੌਜੀ ਜਰਨੈਲ ਸਿੰਘ ਨੇ ਵੀ ਵਿਚਾਰ ਰੱਖੇ |

Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਐਕਟ 'ਚ ਕੀਤੀਆਂ ਜਾ ਰਹੀਆਂ ਮਜ਼ਦੂਰ ਮਾਰੂ ਸੋਧਾਂ ਬਰਦਾਸ਼ਤ ਨਹੀਂ ਕਰਾਂਗੇ-ਮਜ਼ਦੂਰ ਮੁਕਤੀ ਮੋਰਚਾ ਪੰਜਾਬ <br/>... ਅਗਲੀ ਖ਼ਬਰ ਮਾਰਕੀਟ ਕਮੇਟੀ ਬਰਨਾਲਾ ਦੇ ਚੇਅਰਮੈਨ ਵਲੋਂ ਅਸਤੀਫ਼ਾ ਦੇਣ ਦੇ 2 ਮਹੀਨਿਆਂ ਬਾਅਦ ਵੀ ਸਰਕਾਰ ਨੇ ਕੰਮਕਾਰ ਚਲਾਉਣ ਕਿਸੇ ਅਧਿ...
Ad Position 24