29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਨਸ਼ੀਲੇ ਪਦਾਰਥ ਸਮੇਤ ਔਰਤ ਕਾਬੂ

Ad Position 21
No active advertisement
ਅਜੀਤ ਡੈਸਕ 26-12-2025
ਬਰਨਾਲਾ, 25 ਦਸੰਬਰ (ਰਾਜ ਪਨੇਸਰ)-ਜ਼ਿਲ੍ਹਾ ਪੁਲਿਸ ਦੇ ਅਧੀਨ ਆਉਂਦੇ ਸੀ.ਆਈ.ਏ. ਸਟਾਫ਼ ਵਲੋਂ ਇਕ ਔਰਤ ਨੂੰ 12 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕਰ ਕੇ ਥਾਣਾ ਸਿਟੀ-1 ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਏ.ਐਸ.ਆਈ. ਜਗਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਅੰਦਰ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਇਸੇ ਮੁਹਿੰਮ ਤਹਿਤ ਸੂਚਨਾ ਮਿਲੀ ਕਿ ਸੀਮਾ ਰਾਣੀ ਪਤਨੀ ਰਾਜਨ ਸਿੰਘ ਵਾਸੀ ਬਰਨਾਲਾ ਨਸ਼ਾ ਵੇਚਣ ਦੀ ਆਦੀ ਹੈ | ਜੋ ਕਿ ਅੱਜ ਵੀ ਕਪਾਹ ਮੰਡੀ ਬਰਨਾਲਾ ਵਿਖੇ ਘੁੰਮਦੀ ਦੇਖੀ ਗਈ ਹੈ | ਪੂਰ ਟੀਮ ਸਮੇਤ ਛਾਪੇਮਾਰੀ ਕਰਦਿਆਂ ਉਕਤ ਔਰਤ ਨੂੰ 12 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਇਨਕਲਾਬੀ ਕੇਂਦਰ ਪੰਜਾਬ ਅਤੇ ਲੋਕ ਮੋਰਚਾ ਵਲੋਂ ਨਿੱਜੀਕਰਨ ਦੇ ਹਮਲੇ ਵਿਰੁੱਧ ਕਨਵੈੱਨਸ਼ਨ ਕਰਵਾਈ <br/> ਅਗਲੀ ਖ਼ਬਰ ਸੇਵਾ ਭਾਰਤੀ ਸਕੂਲ ਵਿਖੇ ਵੀਰ ਬਾਲ ਦਿਵਸ ਮਨਾਇਆ <br/>
Ad Position 24