13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

8 ਵਾਰ ਕੌਮੀ ਰਿਕਾਰਡ ਰੱਖਣ ਵਾਲੀ ਜੈਵਲਿਨ ਥ੍ਰੋਅਰ ਅਨੂ

Ad Position 21
No active advertisement
ਅਜੀਤ ਡੈਸਕ 09-12-2025

ਉਲੰਪਿਕ ਤੇ ਏਸ਼ੀਅਨ ਖੇਡਾਂ 'ਚ ਅਨੂ ਰਾਣੀ ਨੇ ਜੈਵਲਿਨ ਥ੍ਰੋਅ 'ਚ ਭਾਰਤ ਲਈ ਸੋਨ ਤਗਮੇ ਜਿੱਤਣ ਵਾਲੀ ਪਹਿਲੀ ਮਹਿਲਾ ਅਥਲੀਟ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਉਸ ਦਾ ਜਨਮ 28 ਅਗਸਤ, 1992 ਨੂੰ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ 'ਚ ਹੋਇਆ। ਉਸ ਦੀ ਇਤਿਹਾਸਕ ਯਾਤਰਾ ਬਹੁਤ ਹੀ ਸਧਾਰਨ ਪਰਿਵਾਰ ਤੋਂ ਸ਼ੁਰੂ ਹੋਈ। ਪਿੰਡ 'ਚ ਆਪਣੇ ਖੇਡ ਕਰੀਅਰ ਦੀ ਸ਼ੁਰੂਆਤ ਸਧਾਰਨ ਸਾਧਨਾਂ ਨਾਲ ਕੀਤੀ। ਉਸ ਦੇ ਭਰਾ ਨੇ ਉਸ ਦੀ ਪ੍ਰਤਿਭਾ ਨੂੰ ਪਛਾਣਿਆ ਤੇ ਉਸ ਨੂੰ ਉਤਸ਼ਾਹਿਤ ਕੀਤਾ। ਬਿਨਾਂ ਕਿਸੇ ਰਸਮੀ ਸਿਖਲਾਈ ਦੇ ਉਸ ਨੇ ਖੇਤਾਂ 'ਚ ਲੱਕੜ ਨੂੰ ਨੇਜ਼ਾ ਬਣਾ ਅਭਿਆਸ ਕੀਤਾ। ਉਸ ਦੀ ਸਖ਼ਤ ਮਿਹਨਤ ਤੇ ਲਗਨ ਨੇ ਉਸ ਨੂੰ 2014 'ਚ ਪਹਿਲਾ ਰਾਸ਼ਟਰੀ ਰਿਕਾਰਡ ਤੋੜਨ 'ਚ ਮਦਦ ਕੀਤੀ, ਜਦੋਂ ਉਸ ਨੇ ਫੈੱਡਰੇਸ਼ਨ ਕੱਪ 'ਚ 58.83 ਮੀਟਰ 'ਤੇ ਨੇਜ਼ਾ ਸੁੱਟਿਆ। ਇਸ ਤੋਂ ਬਾਅਦ ਉਸ ਨੇ 2014 ਦੀਆਂ ਏਸ਼ੀਅਨ ਖੇਡਾਂ 'ਚ ਵੀ ਹਿੱਸਾ ਲਿਆ ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। 2019 'ਚ ਅਨੂ ਨੇ ਦੋਹਾ ਵਿਚ ਹੋਈ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ 62.43 ਮੀਟਰ ਦੇ ਥ੍ਰੋਅ ਨਾਲ ਨਵਾਂ ਰਿਕਾਰਡ ਬਣਾਇਆ ਤੇ ਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ। ਉਸ ਦੇ ਪ੍ਰਦਰਸ਼ਨ ਨੇ ਉਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਹੋਰ ਮਾਨਤਾ ਦਿਵਾਈ। ਅਨੂ ਦੀ ਸਫ਼ਲਤਾ ਉਸ ਦੀ ਨਿਰੰਤਰ ਮਿਹਨਤ ਤੇ ਉਸ ਦੇ ਪਰਿਵਾਰ ਦੇ ਸਮਰਥਨ ਨੂੰ ਸਿਹਰਾ ਦਿੰਦੀ ਹੈ। ਅਨੂ ਦਾ ਸਫ਼ਰ ਸਿਖਾਉਂਦਾ ਹੈ ਕਿ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਵੀ ਆਪਣੇ ਸੁਪਨਿਆਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਅਨੂ ਕੋਲ 63.82 ਮੀਟਰ ਦੇ ਨਿੱਜੀ ਸਰਬੋਤਮ ਪ੍ਰਦਰਸ਼ਨ ਨਾਲ ਮਹਿਲਾ ਜੈਵਲਿਨ ਥ੍ਰੋਅ 'ਚ ਰਾਸ਼ਟਰੀ ਰਿਕਾਰਡ ਹੈ। ਅਨੂ ਦੇ ਕਰੀਅਰ 'ਚ 2022 ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ ਕਾਂਸੀ ਦਾ ਤਗਮਾ ਜਿੱਤਣਾ ਸ਼ਾਮਿਲ ਹੈ, ਜਿਸ ਨਾਲ ਉਹ ਇਹ ਉਪਲਬਧੀ ਹਾਸਿਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਜੈਵਲਿਨ ਥ੍ਰੋਅਰ ਬਣੀ। ਉਹ 2023 'ਚ ਹਾਂਗਜ਼ੂ ਵਿਖੇ ਏਸ਼ੀਆਈ ਖੇਡਾਂ 'ਚ ਜੈਵਲਿਨ ਥ੍ਰੋਅ ਵਿਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਵੀ ਬਣੀ। 2019 'ਚ ਉਹ ਮਹਿਲਾ ਜੈਵਲਿਨ ਥ੍ਰੋਅ 'ਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ। ਉਸ ਨੇ ਟੋਕੀਓ 2020 ਸਮੇਤ ਉਲੰਪਿਕ 'ਚ ਹਿੱਸਾ ਲਿਆ ਤੇ ਪੈਰਿਸ 2024 ਲਈ ਕੁਆਲੀਫਾਈ ਕੀਤਾ। ਅਨੂ ਨੂੰ ਬਹੁਤ ਪੁਰਸਕਾਰ ਮਿਲ ਚੁੱਕੇ ਹਨ। 2024 'ਚ ਉਸ ਨੂੰ 'ਅਰਜੁਨ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ। ਅਨੂ ਨੂੰ 2019 ਤੇ 2023 'ਚ ਅਥਲੈਟਿਕਸ ਵਿਚ ਸਾਲ ਦੀ ਸਭ ਤੋਂ ਵਧੀਆ ਅਥਲੀਟ ਚੁਣਿਆ ਗਿਆ। ਹਾਲਾਂਕਿ 2025 ਦੀਆਂ ਏਸ਼ੀਅਨ ਖੇਡਾਂ 'ਚ ਉਹ ਮਹਿਲਾ ਜੈਵਲਿਨ ਥ੍ਰੋਅ ਫਾਈਨਲ 'ਚ ਚੌਥੇ ਸਥਾਨ 'ਤੇ ਰਹੀ। ਉਸ ਨੇ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁਕਾਬਲਿਆਂ 'ਚ ਤਗਮੇ ਜਿੱਤੇ ਹਨ। ਇਸ ਤੋਂ ਇਲਾਵਾ ਉਸ ਨੇ 2019 'ਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਔਰਤਾਂ ਦੇ ਜੈਵਲਿਨ ਥ੍ਰੋਅ ਦੇ ਫਾਈਨਲ 'ਚ ਪਹੁੰਚ ਕੇ ਇਤਿਹਾਸ ਰਚਿਆ ਹੈ। ਅਨੂ ਨੇ 8 ਵਾਰ ਰਾਸ਼ਟਰੀ ਰਿਕਾਰਡ ਆਪਣੇ ਨਾਂਅ ਕੀਤਾ ਹੈ। ਉਸ ਨੇ 2014 'ਚ 58.83 ਮੀਟਰ ਦੀ ਥ੍ਰੋਅ ਨਾਲ ਆਪਣਾ ਪਹਿਲਾ ਰਾਸ਼ਟਰੀ ਰਿਕਾਰਡ ਬਣਾਇਆ। ਇਸ ਤੋਂ ਬਾਅਦ 2016 'ਚ ਉਸ ਨੇ 60.01 ਮੀਟਰ, 2019 ਦੇ ਫੈੱਡਰੇਸ਼ਨ ਕੱਪ 'ਚ 62.34 ਮੀਟਰ, 2019 ਦੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ 62.43 ਮੀਟਰ ਦੇ ਥ੍ਰੋਅ ਨਾਲ ਮੁੜ ਰਿਕਾਰਡ ਤੋੜਿਆ। ਬਾਅਦ 'ਚ 2022 ਵਿਚ ਉਸ ਨੇ ਇੰਡੀਅਨ ਓਪਨ ਜੈਵਲਿਨ ਥ੍ਰੋਅ 'ਚ 63.82 ਮੀਟਰ ਥ੍ਰੋਅ ਕਰਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ। ਅਨੂ ਰਾਣੀ ਮਹਿਲਾ ਜੈਵਲਿਨ ਥ੍ਰੋਅ 'ਚ ਰਾਸ਼ਟਰੀ ਰਿਕਾਰਡ ਧਾਰਕ ਹੈ। ਉਸ ਨੇ ਤਾਇਵਾਨ ਓਪਨ ਅਥਲੈਟਿਕਸ-2025 ਵਿਚ ਸੋਨ ਤਗਮਾ ਜਿੱਤ ਕੇ ਇਕ ਵਾਰ ਫਿਰ ਤੋਂ ਇਤਿਹਾਸ ਰਚਿਆ ਹੈ।

-ਡੀ.ਪੀ.ਈ., ਜ਼ਿਲ੍ਹਾ ਗੁਰਦਾਸਪੁਰ।
ਮੋਬਾ : 9592606444

Ad Position 22
No active advertisement
ਪਿਛਲੀ ਖ਼ਬਰ ਖੇਡਾਂ ਦੀ ਅਸਲ ਨੀਂਹ ਹੈ ਪ੍ਰਾਇਮਰੀ ਪੱਧਰ ਅਗਲੀ ਖ਼ਬਰ ਦੋ ਧੜਿਆਂ ਨੇ ਇਕ-ਦੂਜੇ ਵਰ੍ਹਾਏ ਇੱਟਾਂ ਰੋੜੇ
Ad Position 24