ਚੋਗ਼ਾ ਸੂਹਾ ਚਿੱਟੀ ਦਾੜ੍ਹੀ
ਮੋਢੇ ਤੇ ਥੈਲਾ ਲਟਕਾਇਆ
ਘੰਟੀ ਸੁਣੋਂ ਵਜਾਉਂਦਾ ਦੇਖੋ
ਸੇਂਟਾ ਕਲਾਜ਼ ਹੈ ਆਇਆ
ਥੈਲਾ ਭਰਿਆ ਵਿਚ ਖਿਡੌਣੇ
ਕੈਂਡੀਆਂ ਟਾਫ਼ੀਆਂ ਹੋਰ ਸੁਗਾਤਾਂ
ਕਰੇ ਸੇਂਟਾ ਬੱਚਿਆਂ ਦੇ ਨਾਲ
ਮਿੱਠੀਆਂ ਮਿੱਠੀਆਂ ਬਾਤਾਂ
ਸ਼ਾਂਤੀ ਕ੍ਰਿਸਮਸ ਤੇ ਦੇਵੇਗਾ
ਹਰ ਬੱਚੇ ਨੂੰ ਸੌਗ਼ਾਤ
ਸੇਂਟਾ ਨਹੀਂ ਸੌਂਦਾ ਕ੍ਰਿਸਮਸ
ਦੀ ਪੂਰੀ ਪੂਰੀ ਰਾਤ
ਆਣ ਸਿਰ੍ਹਾਣੇ ਬੱਚਿਆਂ ਦੇ
ਕੈਂਡੀਆਂ ਗੇਮਾਂ ਧਰ ਜਾਵੇਗਾ
ਬੱਚਿਆਂ ਦਾ ਦਿਲ ਖੁਸ਼ੀਆਂ
ਦੇ ਨਾਲ ਭਰ ਜਾਵੇਗਾ
ਪੁੱਛਦੇ ਬੱਚੇ ਕਿਵੇਂ ਸੇਂਟਾ
ਤੂੰ ਐਦਾਂ ਕਰ ਲੈਨਾ
ਐਨੇ ਬੱਚਿਆਂ ਨੂੰ ਸੌਗ਼ਾਤਾਂ
ਘਰ ਕਿਵੇਂ ਪਹੁੰਚਾ ਦਿੰਨਾ
ਕਹੇ ਸੇਂਟਾ ਕ੍ਰਿਸਮਸ ਨੂੰ
ਜਦ ਬੱਚੇ ਸੌਂ ਜਾਂਦੇ
ਹਰ ਬੱਚੇ ਦੇ ਪਾਪਾ
ਚੋਲਾ ਮੇਰਾ ਨੇ ਪਾਉਂਦੇ
ਬੱਚਿਆਂ ਨੂੰ ਤੋਹਫ਼ੇ ਸੌਗ਼ਾਤਾਂ
ਮੰਮੀ ਪਾਪਾ ਹੀ ਦੇਂਦੇ
ਸੌਗ਼ਾਤਾਂ ਦੇ ਕੇ ਵੀ ਨਾਉਂ
ਸੇਂਟਾ ਦਾ ਹੀ ਲੈਂਦੇ।
-ਹਰੀ ਕ੍ਰਿਸ਼ਨ ਮਾਇਰ