25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਔਸ਼ਧੀ ਭਰਪੂਰ ਗੁਣਾਂ ਵਾਲੇ ਬਹੁਉਪਯੋਗੀ ਪੌਦੇ

Ad Position 21
No active advertisement
ਅਜੀਤ ਡੈਸਕ 19-12-2025

ਮਨੁੱਖ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਹਮੇਸ਼ਾ ਹੀ ਯਤਨਸ਼ੀਲ ਰਹਿੰਦਾ ਹੈ। ਕੁਦਰਤ ਨੇ ਮਨੁੱਖ ਨੂੰ ਅਨੇਕਾਂ ਹੀ ਅਜਿਹੇ ਪੌਦਿਆਂ ਨਾਲ ਮਾਲਾਮਾਲ ਕੀਤਾ ਹੈ ਜੋ ਮਨੁੱਖ ਨੂੰ ਚੰਗੀ ਸਿਹਤ ਦੇਣ ਦੇ ਨਾਲ-ਨਾਲ ਉਸ ਨੂੰ ਬਿਮਾਰੀਆਂ ਤੋਂ ਵੀ ਬਚਾ ਕੇ ਰੱਖਦੇ ਹਨ। ਆਓ, ਜਾਣੀਏ ਅਜਿਹੇ ਕੁਝ ਪੌਦਿਆਂ ਬਾਰੇ :
1. ਆਂਵਲਾ : ਵਿਟਾਮਿਨ ਸੀ ਨਾਲ ਭਰਪੂਰ ਆਂਵਲੇ ਦਾ ਫਲ ਐਂਟੀ ਆਕਸੀਡੈਂਟ ਦਾ ਕੰਮ ਕਰਦਾ ਹੈ ਜਿਸ ਨਾਲ ਚਮੜੀ ਦੀ ਚਮਕ ਅਤੇ ਚਿਹਰੇ ਦੀ ਤਾਜ਼ਗੀ ਬਣੀ ਰਹਿੰਦੀ ਹੈ। ਵਾਲਾਂ ਦੇ ਵਾਧੇ ਅਤੇ ਅੱਖਾਂ ਦੀ ਨਜ਼ਰ ਤੇਜ਼ ਕਰਨ ਵਿਚ ਵੀ ਆਂਵਲਾ ਸਹਾਈ ਹੋ ਸਕਦਾ ਹੈ।
2. ਐਲੋਵੇਰਾ (ਕਵਾਰ) : ਐਲੋਵੇਰਾ ਭਾਵ ਕਵਾਰ ਦੇ ਪੱਤਿਆਂ 'ਚੋਂ ਨਿਕਲਦਾ ਰਸ ਸਰੀਰ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਸੋਜਾਂ ਨੂੰ ਘੱਟ ਕਰਨ ਅਤੇ ਚਮੜੀ ਦੀ ਚਮਕ ਨੂੰ ਵਧਾਉਣ ਲਈ ਵਰਤਿਆ ਜਾਂਦਾ ਹੈ। ਐਲੋਵੇਰਾ ਨੂੰ ਭੁੱਖ ਵਧਾਉਣ, ਮਸੂੜ੍ਹਿਆਂ ਦੇ ਰੋਗਾਂ ਨੂੰ ਠੀਕ ਕਰਨ, ਕਬਜ਼ ਨੂੰ ਦੂਰ ਕਰਨ ਅਤੇ ਮੂੰਹ 'ਚੋਂ ਆਉਂਦੀ ਬਦਬੂ ਦੂਰ ਕਰਨ ਲਈ ਲਾਭਕਾਰੀ ਦੱਸਿਆ ਗਿਆ ਹੈ।
3. ਅਸ਼ਵਗੰਧਾ : ਭਾਰਤ ਵਿਚ ਸਦੀਆਂ ਤੋਂ ਵਰਤਿਆ ਜਾਂਦਾ ਇਹ ਪੌਦਾ ਖੂਨ ਵਿਚ ਸ਼ੂਗਰ ਦੀ ਮਾਤਰਾ ਘਟਾਉਣ, ਇਮਊਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਦਿਮਾਗੀ ਤਣਾਅ ਅਤੇ ਚਿੰਤਾ ਨੂੰ ਦੂਰ ਕਰਨ ਵਿਚ ਸਹਾਈ ਹੋ ਸਕਦਾ ਹੈ।
4. ਨਿੰਮ : ਵਿਗਿਆਨੀਆਂ ਵਲੋਂ ਨਿੰਮ ਦੇ ਪੌਦੇ ਸੰਬੰਧੀ ਕੀਤੀਆਂ ਗਈਆਂ ਖੋਜਾਂ ਨੇ ਇਸ ਪੌਦੇ ਨੂੰ ਦੰਦਾਂ, ਚਮੜੀ, ਪੇਟ, ਅੱਖਾਂ, ਸਿੱਕਰੀ ਅਤੇ ਸਾਹ ਦੇ ਰੋਗਾਂ ਲਈ ਬੇਹੱਦ ਲਾਭਦਾਇਕ ਦੱਸਿਆ ਹੈ। ਨਿੰਮ ਦੇ ਪੌਦੇ ਦੇ ਤਕਰੀਬਨ ਹਰ ਹਿੱਸੇ ਨੂੰ ਦਵਾਈ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ।
5. ਅਲਸੀ ਬੀਜ : ਹਜ਼ਾਰਾਂ ਸਾਲਾਂ ਤੋਂ ਦਵਾਈ ਦੇ ਤੌਰ 'ਤੇ ਉਗਾਈ ਜਾਂਦੀ ਅਲਸੀ ਦੀ ਵਰਤੋਂ ਜੋੜਾਂ ਦੀ ਸੋਜ ਨੂੰ ਘੱਟ ਕਰਨ ਲਈ ਅਤੇ ਐਂਟੀ ਆਕਸੀਡੈਂਟ (ਸਰੀਰ ਵਿਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਾਲਾ ਰਸਾਇਣ) ਦੇ ਤੌਰ ਤੇ ਕੀਤੀ ਜਾਂਦੀ ਰਹੀ ਹੈ। ਇਸ ਦੀ ਵਰਤੋਂ ਬਲੱਡ ਪ੍ਰੈਸ਼ਰ ਨੂੰ ਠੀਕ ਕਰਨ, ਮੋਟਾਪਾ ਘਟਾਉਣ ਅਤੇ ਕੋਲੋਨ ਦਾ ਕੈਂਸਰ ਘੱਟ ਕਰਨ ਵਾਸਤੇ ਵੀ ਕੀਤੀ ਜਾਂਦੀ ਹੈ।
6. ਬਰੋਕਲੀ : ਕੈਲਸ਼ੀਅਮ, ਪੋਟਾਸ਼ੀਅਮ, ਵਿਟਾਮਿਨ ਸੀ ਅਤੇ ਓਮੇਗਾ-3 ਫ਼ੈਟੀ ਐੇਸਿਡ ਨਾਲ ਭਰਪੂਰ ਬਰੋਕਲੀ ਦਾ ਪੌਦਾ ਸਰੀਰ ਵਿਚੋਂ ਜ਼ਹਿਰੀਲੇ ਪਦਾਰਥ ਬਾਹਰ ਕੱਢ ਕੇ ਖ਼ੂਨ ਨੂੰ ਸਾਫ਼ ਕਰਦਾ ਹੈ। ਇਹ ਚਮੜੀ ਦੀ ਚਮਕ ਅਤੇ ਸਰੀਰ ਦੀ ਰੋਗ ਰਹਿਤਤਾ ਮਜ਼ਬੂਤ ਬਣਾਈ ਰੱਖਦਾ ਹੈ।
7. ਹਲਦੀ : ਹਲਦੀ ਵਿਚਲਾ ਰਸਾਇਣ 'ਕਰਕੁਮਿਨ' ਇਸ ਨੂੰ ਸਿਹਤ ਲਈ ਬਹੁਤ ਉਪਯੋਗੀ ਬਣਾਉਂਦਾ ਹੈ ਜੋ ਸਰੀਰ ਅੰਦਰ ਜ਼ਖ਼ਮਾਂ ਵਿਚਲੀ ਸੋਜ਼ਿਸ਼ ਨੂੰ ਘਟਾ ਕੇ ਦਰਦ ਤੋਂ ਆਰਾਮ ਦਿੰਦਾ ਹੈ ਅਤੇ ਖੂਨ ਨੂੰ ਸਾਫ਼ ਕਰਨ ਦੇ ਨਾਲ-ਨਾਲ ਸਰੀਰ ਦੀ ਰੋਗ ਰਹਿਤਤਾ ਬਣਾਈ ਰੱਖਦਾ ਹੈ।
8. ਤੁਲਸੀ : ਆਯੁਰਵੇਦ ਵਿਚ ਤੁਲਸੀ ਦੇ ਪੌਦੇ ਨੂੰ ਸਾਰੀਆਂ ਜੜ੍ਹੀਆਂ ਬੂਟੀਆਂ ਦੀ ਰਾਣੀ ਆਖਿਆ ਗਿਆ ਹੈ ਜੋ ਕਿ ਵਾਲਾਂ ਦੇ ਝੜਨ ਨੂੰ ਰੋਕਣ, ਸਰੀਰ ਦਾ ਭਾਰ ਘੱਟ ਕਰਨ, ਅੱਖਾਂ ਨੂੰ ਧੋਣ ਲਈ, ਬੁਖ਼ਾਰ ਘੱਟ ਕਰਨ, ਚਿਹਰੇ ਦੀ ਰੰਗਤ ਨਿਖਾਰਨ ਅਤੇ ਜ਼ੁਕਾਮ ਠੀਕ ਕਰਨ ਵਿਚ ਵੱਡੀ ਭੂਮਿਕਾ ਨਿਭਾ ਸਕਦੀ ਹੈ।
9. ਮੇਥੀ : ਪੰਜਾਬ ਅਤੇ ਭਾਰਤ ਦੇ ਅਨੇਕਾਂ ਰਾਜਾਂ ਵਿਚ ਸਬਜ਼ੀ ਦੇ ਤੌਰ ਤੇ ਵਰਤੀ ਜਾਂਦੀ ਮੇਥੀ ਕੋਲੈਸਟ੍ਰਾਲ ਘਟਾਉਣ, ਪਾਚਣ ਠੀਕ ਕਰਨ, ਭਾਰ ਵਧਾਉਣ, ਪੇਟ ਵਿਚਲੀ ਸੋਜ ਨੂੰ ਘਟਾਉਣ ਅਤੇ ਖ਼ੂਨ ਦੀ ਕਮੀ ਨੂੰ ਠੀਕ ਕਰਨ ਲਈ ਗੁਣਕਾਰੀ ਹੁੰਦੀ ਹੈ।
10. ਦਾਲਚੀਨੀ : ਦਾਲਚੀਨੀ ਨੂੰ ਦਮਾ, ਬੁਖ਼ਾਰ, ਦਿਲ ਦੇ ਰੋਗ, ਸਾਹ ਦੇ ਹੋਰ ਰੋਗਾਂ ਨੂੰ ਠੀਕ ਕਰਨ ਵਿਚ ਲਾਭਕਾਰੀ ਦੱਸਿਆ ਗਿਆ ਹੈ।

-ਸੇਵਾਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ (ਗੁਰਦਾਸਪੁਰ)।
ਔਸ਼ਧੀ ਭਰਪੂਰ ਗੁਣਾਂ ਵਾਲੇ ਬਹੁਉਪਯੋਗੀ ਪੌਦੇ

Ad Position 22
No active advertisement
ਪਿਛਲੀ ਖ਼ਬਰ ਸਰਦੀ ਤੋਂ ਬਚਾਉਂਦਾ ਹੈ ਅਖਰੋਟ ਅਗਲੀ ਖ਼ਬਰ ਤੁਸੀਂ ਦੇ ਸਕਦੇ ਹੋ ਆਪਣੇ ਬੱਚੇ ਨੂੰ ਸਿਹਤਮੰਦ ਦਿਲ
Ad Position 24