25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਸਰਦੀ ਤੋਂ ਬਚਾਉਂਦਾ ਹੈ ਅਖਰੋਟ

Ad Position 21
No active advertisement
ਅਜੀਤ ਡੈਸਕ 19-12-2025

ਕਸ਼ਮੀਰ ਦੀਆਂ ਵਾਦੀਆਂ ਵਿਚ ਹੋਣ ਵਾਲਾ ਅਖਰੋਟ ਕੁਦਰਤ ਦਾ ਇਕ ਬੜਾ ਕੀਮਤੀ ਤੋਹਫ਼ਾ ਹੈ। ਇਹ ਸਮੁੰਦਰੀ ਤਲ ਤੋਂ ਖ਼ਾਸ ਉਚਾਈ 'ਤੇ, ਵੱਡੇ ਤੇ ਚੌੜੇ ਪੱਤਿਆਂ ਵਾਲੇ ਦਰੱਖਤ 'ਤੇ ਲਗਦਾ ਹੈ। ਇਸ ਦੀ ਮੁਲਾਇਮ ਲੱਕੜੀ ਨਾਲ ਫਰਨੀਚਰ ਤਿਆਰ ਕੀਤਾ ਜਾਂਦਾ ਹੈ। ਇਸ ਦੀ ਲੱਕੜੀ ਹੋਰ ਦਰੱਖਤਾਂ ਦੀ ਲੱਕੜੀ ਤੋਂ ਵੱਖਰੀ ਹੁੰਦੀ ਹੈ।
ਇਸ ਵਿਚ ਸਿਉਂਕ ਲੱਗਣ ਦਾ ਡਰ ਨਹੀਂ ਰਹਿੰਦਾ। ਇਸ ਕੁਦਰਤੀ ਫਲ ਵਿਚ ਬਹੁਤ ਸਾਰੇ ਗੁਣਾਂ ਦਾ ਸੁਮੇਲ ਹੈ। ਇਹ ਇਕ ਦਵਾਈ ਦੇ ਰੂਪ ਵਿਚ ਵੀ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ।
* ਸਰਦੀ ਲੱਗਣ ਨਾਲ ਸਰੀਰ ਵਿਚ ਦਰਦ ਹੋ ਰਿਹਾ ਹੋਵੇ ਤਾਂ ਅਖਰੋਟ ਦੇ ਤੇਲ ਦੀ ਮਾਲਿਸ਼ ਬੜੀ ਲਾਹੇਵੰਦ ਹੁੰਦੀ ਹੈ।
* ਦੰਦਾਂ ਵਿਚ ਚਮਕ ਲਿਆਉਣ ਲਈ ਅਖਰੋਟ ਦੇ ਛਿਲਕੇ ਨਾਲ ਦੰਦਾਂ ਨੂੰ ਸਾਫ਼ ਕਰੋ।
* ਪੇਟ ਵਿਚ ਕੀੜੇ ਹੋਣ ਤਾਂ ਇਕ ਅਖਰੋਟ ਖਾ ਕੇ ਦੁੱਧ ਪੀਣ ਨਾਲ ਫ਼ਾਇਦਾ ਹੁੰਦਾ ਹੈ।
* ਅਖਰੋਟ ਵਿਅਕਤੀ ਦੇ ਦਿਮਾਗ ਨੂੰ ਸੰਤੁਲਿਤ ਅਤੇ ਮਜ਼ਬੂਤ ਬਣਾਈ ਰੱਖਦਾ ਹੈ। ਪਾਇਰੀਆ ਰੋਗ ਵਿਚ ਅਖਰੋਟ ਦੇ ਛਿਲਕਿਆਂ ਨੂੰ ਬਾਰੀਕ ਪੀਹ ਕੇ ਇਸ ਵਿਚ ਦੰਦਾਂ 'ਤੇ ਮੰਜਨ ਕਰਨ ਨਾਲ ਬੇਹੱਦ ਲਾਭ ਹੁੰਦਾ ਹੈ।
* ਦਾਦ ਹੋਣ 'ਤੇ ਅਖ਼ਰੋਟ ਦਾ ਤੇਲ ਲਗਾਓ।
* ਯਾਦ ਸ਼ਕਤੀ ਵਧਾਉਣ ਲਈ ਅਖਰੋਟ ਦੀ ਲਗਾਤਾਰ ਵਰਤੋਂ ਕਰੋ।
* ਲਕਵਾ ਰੋਗ ਹੋਣ 'ਤੇ ਅਖਰੋਟ ਦਾ ਤੇਲ ਨੱਕ ਦੇ ਦੋਵਾਂ ਸੁਰਾਖਾਂ ਵਿਚ ਲਗਾਓ।
-0-

Ad Position 22
No active advertisement
ਪਿਛਲੀ ਖ਼ਬਰ ਕੁਦਰਤੀ ਢੰਗ ਨਾਲ ਫਿਟ ਰਹਿਣ ਦੇ ਕੁਝ ਮੰਤਰ ਅਗਲੀ ਖ਼ਬਰ ਔਸ਼ਧੀ ਭਰਪੂਰ ਗੁਣਾਂ ਵਾਲੇ ਬਹੁਉਪਯੋਗੀ ਪੌਦੇ
Ad Position 24