25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਕੁਦਰਤੀ ਢੰਗ ਨਾਲ ਫਿਟ ਰਹਿਣ ਦੇ ਕੁਝ ਮੰਤਰ

Ad Position 21
No active advertisement
ਅਜੀਤ ਡੈਸਕ 19-12-2025

- ਫਲ ਖਾਣੇ ਤੋਂ ਪਹਿਲਾਂ, ਖਾਣੇ ਦੇ ਨਾਲ ਜਾਂ ਖਾਣੇ ਤੋਂ ਬਾਅਦ ਨਾ ਖਾਓ। ਫਲ ਇਕ ਸਮੇਂ ਦੇ ਭੋਜਨ ਦੀ ਥਾਂ 'ਤੇ ਖਾਓ।
- ਫਲ ਹਮੇਸ਼ਾ ਇਕ ਸਮੇਂ 'ਤੇ ਇਕ ਹੀ ਤਰ੍ਹਾਂ ਦਾ ਖਾਓ। ਜਿਵੇਂ ਸੇਬ, ਕੇਲਾ, ਸੰਤਰਾ ਇਕੱਠੇ ਦੋ ਤੋਂ ਤਿੰਨ ਖਾ ਸਕਦੇ ਹੋ ਪਰ ਇਕ-ਇਕ ਮਿਲਾ ਕੇ ਇਕੱਠੇ ਨਾ ਖਾਓ।
- ਜਿੰਨੀ ਮਿਹਨਤ ਕਰੋ, ਉਸ ਦੇ ਮੁਤਾਬਿਕ ਹੀ ਖਾਣਾ ਖਾਓ।
- ਖਾਣਾ ਭੁੱਖ ਲੱਗਣ 'ਤੇ ਹੀ ਚਬਾ-ਚਬਾ ਕੇ ਖਾਓ।
-ਪਾਣੀ ਵੀ ਪਿਆਸ ਲੱਗਣ 'ਤੇ ਪੀਓ, ਇਕਦਮ ਪੂਰਾ ਗਿਲਾਸ ਪਾਣੀ ਇਕੱਠਾ ਨਾ ਪੀਓ, ਥੋੜ੍ਹਾ ਥੋੜ੍ਹਾ ਕਰਕੇ ਪੀਓ। ਜ਼ਰੂਰਤ ਤੋਂ ਜ਼ਿਆਦਾ ਪੀਤਾ ਪਾਣੀ ਗੁਰਦੇ 'ਤੇ ਭਾਰ ਵਧਾਉਂਦਾ ਹੈ।
-ਸਲਾਦ ਵਿਚ ਵੱਖ-ਵੱਖ ਕੱਚੀਆਂ ਸਬਜ਼ੀਆਂ ਮਿਲਾ ਕੇ ਖਾਓ। ਇਨ੍ਹਾਂ ਨੂੰ ਵੀ ਖਾਣੇ ਦੇ ਨਾਲ, ਖਾਣੇ ਤੋਂ ਪਹਿਲਾਂ ਜਾਂ ਖਾਣੇ ਤੋਂ ਬਾਅਦ ਨਾ ਖਾਓ। ਦੋ ਖਾਣਿਆਂ ਵਿਚਾਲੇ ਸਨੈਕ ਦੀ ਤਰ੍ਹਾਂ ਸਲਾਦ ਦੀ ਵਰਤੋਂ ਕਰੋ।
-ਸਲਾਦ ਵਿਚ ਵੱਖਰਾ ਕਿਸੇ ਤਰ੍ਹਾਂ ਦਾ ਨਮਕ ਜਾਂ ਨਿੰਬੂ ਨਾ ਮਿਲਾਓ। ਸਲਾਦ ਵਾਲੀਆਂ ਚੀਜ਼ਾਂ ਅਲਕਲਾਈਨ ਹੁੰਦੀਆਂ ਹਨ। ਨਿੰਬੂ ਅਤੇ ਨਮਕ ਵਿਚ ਐਸਿਡ ਹੁੰਦਾ ਹੈ।
-ਸਬਜ਼ੀਆਂ ਅਤੇ ਫਲ ਮਿਲਾ ਕੇ ਨਾ ਖਾਓ। ਇਕੱਠਾ ਖਾਣੇ ਨਾਲ ਇਨ੍ਹਾਂ ਨੂੰ ਹਜ਼ਮ ਕਰਨ ਵਿਚ ਪ੍ਰੇਸ਼ਾਨੀ ਹੋ ਸਕਦੀ ਹੈ ਕਿਉਂਕਿ ਫਲ ਐਸਿਡਿਕ ਹੁੰਦੇ ਹਨ ਅਤੇ ਸਬਜ਼ੀਆਂ ਅਲਕਲਾਈਨ।
-ਖਾਣੇ ਵਿਚ ਅਲਕਾਈਨ ਚੀਜ਼ਾਂ ਜ਼ਿਆਦਾ ਖਾਓ ਅਤੇ ਐਸਿਡਿਕ ਚੀਜ਼ਾਂ ਘੱਟ, ਕਿਉਂਕਿ ਜੇਕਰ ਸਰੀਰ ਵਿਚ ਐਸਿਡ ਜ਼ਿਆਦਾ ਹੋਵੇ ਤਾਂ ਐਸਿਡਿਕ ਚੀਜ਼ਾਂ ਖਾਣ ਨਾਲ ਯੂਰਿਕ ਐਸਿਡ ਵਧਦਾ ਹੈ ਅਤੇ ਚਮੜੀੰ ਸੰਬੰਧੀ ਇਨਫੈਕਸ਼ਨ ਜ਼ਿਆਦਾ ਹੁੰਦੀ ਹੈ।
-ਹੋ ਸਕੇ ਤਾਂ ਦਿਨ ਦੀ ਸ਼ੁਰੂਆਤ ਨਾਰੀਅਲ ਪਾਣੀ ਤੇ ਸਫ਼ੇਦ ਪੇਠੇ ਦੇ ਜੂਸ ਨਾਲ ਕਰੋ।
-ਪੱਕਿਆ ਹੋਇਆ ਭੋਜਨ ਇਕ ਵਾਰ ਲੈਣਾ ਸਹੀ ਹੁੰਦਾ ਹੈ। ਰਾਤ ਨੂੰ ਪੱਕਿਆ ਹੋਇਆ ਭੋਜਨ ਛੇਤੀ 6 ਤੋਂ 7 ਵਜੇ ਤੱਕ ਕਰ ਲਓ ਤਾਂ ਕਿ ਲਾਭ ਪੂਰਾ ਮਿਲਦਾ ਹੈ। ਦੇਰ ਰਾਤ ਨੂੰ ਪੱਕਿਆ ਭੋਜਨ ਲੈਣ ਨਾਲ ਹਾਜ਼ਮਾ ਕਿਰਿਆ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਅਤੇ ਪੂਰਾ ਹਜ਼ਮ ਵੀ ਨਹੀਂ ਹੁੰਦਾ।
-ਬੈਠਣ ਅਤੇ ਸੌਣ ਦੀ ਥਾਂ ਸਮਤਲ ਹੋਣੀ ਬਿਹਤਰ ਹੁੰਦੀ ਹੈ। ਜ਼ਿਆਦਾ ਨਰਮ ਗੱਦੇ ਜਾਂ ਕੁਰਸੀ ਦੀ ਗੱਦੀ ਸਰੀਰ ਲਈ ਠੀਕ ਨਹੀਂ।
-ਸੈਰ, ਕਸਰਤ ਲਗਾਤਾਰ ਕਰੋ ਅਤੇ ਪੌਸ਼ਟਿਕ ਭੋਜਨ ਸੀਮਤ ਮਾਤਰਾ ਵਿਚ ਲਓ, ਫਿਰ ਸਾਨੂੰ ਸਪਲੀਮੈਂਟ ਲੈਣ ਦੀ ਜ਼ਰੂਰਤ ਨਹੀਂ ਪੈਂਦੀ। ਆਪਣੇ ਤਨ-ਮਨ 'ਤੇ ਕੰਟਰੋਲ ਰੱਖਣਾ ਜ਼ਰੂਰੀ ਹੈ।
-ਜ਼ਿਆਦਾ ਚਟਪਟਾ, ਮਸਾਲੇਦਾਰ ਭੋਜਨ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ।
-ਹਫ਼ਤੇ ਵਿਚ ਇਕ ਦਿਨ, ਇਕ ਸਮੇਂ ਆਪਣੀ ਮਰਜ਼ੀ ਦਾ ਸੀਮਤ ਮਾਤਰਾ ਵਿਚ ਭੋਜਨ ਖਾਓ ਤਾਂ ਕਿ ਸਰੀਰ ਨੂੰ ਤਰਸਾਹਟ ਨਾ ਸਹਿਣੀ ਪਵੇ।
-15 ਦਿਨ ਵਿਚ ਘੱਟ ਤੋਂ ਘੱਟ ਇਕ ਵਰਤ ਰੱਖੋ। ਉਸ ਦਿਨ ਫਲ, ਸਬਜ਼ੀਆਂ, ਨਾਰੀਅਲ ਪਾਣੀ, ਲੱਸੀ ਆਦਿ ਪੀਓ। ਜੇਕਰ ਫਿਰ ਵੀ ਭੁੱਖ ਲੱਗੇ ਤਾਂ ਹਲਕੀ ਖਿਚੜੀ ਸਬਜ਼ੀਆਂ ਵਾਲੀ ਲਓ।
-ਸੂਰਜ ਦੀ ਰੌਸ਼ਨੀ ਸਵੇਰ ਸਮੇਂ 20 ਮਿੰਟ ਤੱਕ ਲਓ ਤਾਂ ਕਿ ਵਿਟਾਮਿਨ 'ਡੀ' ਦੀ ਕਮੀ ਨਾ ਹੋ ਸਕੇ।
-ਨੀਂਦ ਪੂਰੀ ਲਓ। ਮਨ ਵਿਚ ਰਚਨਾਤਮਿਕ ਅਤੇ ਸਾਕਾਰਾਤਮਿਕ ਵਿਚਾਰ ਲਿਆਓ ਤਾਂ ਕਿ ਰੁੱਝੇ ਰਹਿ ਸਕੋ।
-ਪ੍ਰਾਣਾਯਾਮ, ਯੋਗਾ ਆਸਣ, ਧਿਆਨ ਲਈ ਸਮਾਂ ਜ਼ਰੂਰ ਕੱਢੋ ਤਾਂ ਕਿ ਮਨ ਤੇ ਦਿਮਾਗ਼ ਸ਼ਾਂਤ ਰਹੇ।
-ਖੁਸ਼ ਰਹੋ, ਵਾਤਾਵਰਨ ਵਿਚ ਖੁਸ਼ੀ ਫੈਲਾਓ ਤਾਂ ਕਿ ਖੁਸ਼ੀ ਵਾਲੀ ਸਾਕਾਰਾਤਮਿਕ ਊਰਜਾ ਤੁਹਾਨੂੰ ਵਾਪਸ ਮਿਲ ਸਕੇ।
-ਕਿਸੇ ਜ਼ਰੂਰਤਮੰਦ ਦੀ ਮਦਦ ਹੋ ਸਕੇ ਤਾਂ ਜ਼ਰੂਰ ਕਰੋ।
-ਆਪਣੀ ਜ਼ੁਬਾਨ ਤੋਂ ਮਿੱਠਾ ਬੋਲੋ। ਜੋ ਬੋਲੋ ਤੋਲ ਕੇ ਬੋਲੋ। ਦੂਜਿਆਂ ਨੂੰ ਤੁਹਾਡੀ ਭਾਸ਼ਾ ਨਾਲ ਠੇਸ ਨਾ ਪੁੱਜੇ।

Ad Position 22
No active advertisement
ਪਿਛਲੀ ਖ਼ਬਰ ਰੋਗਾਂ ਦਾ ਘਰ ਹੈ ਫਾਸਟ ਫੂਡ ਅਗਲੀ ਖ਼ਬਰ ਸਰਦੀ ਤੋਂ ਬਚਾਉਂਦਾ ਹੈ ਅਖਰੋਟ
Ad Position 24