04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਟਿਕਟ ਖਿੜਕੀ ਨੂੰ ਮਹੱਤਵ ਨਹੀਂ ਦਿੰਦਾ ਮਨੋਜ ਵਾਜਪਾਈ

Ad Position 21
repet_subhas-goyals [Copy P29]
ਅਜੀਤ ਡੈਸਕ 03-09-2025

ਆਪਣੇ ਕਰੀਅਰ ਵਿਚ ਕਈ ਤਰ੍ਹਾਂ ਦੇ ਕਿਰਦਾਰ ਨਿਭਾਅ ਚੁੱਕੇ ਐਕਟਰ ਮਨੋਜ ਵਾਜਪਾਈ ਬਾਲੀਵੁੱਡ ਦੇ ਚਰਚਿਤ ਅਦਾਕਾਰਾਂ ਵਿਚੋਂ ਇਕ ਹਨ। 'ਦ ਫੈਮਿਲੀ ਮੈਨ' (2019), 'ਫਰਜ਼ੀ' (2023) ਅਤੇ 'ਕਿੱਲਰ ਸੂਪ' (2024) ਵਰਗੀਆਂ ਵੈੱਬ ਸੀਰੀਜ਼ ਤੋਂ ਬਾਅਦ ਤਾਂ ਉਨ੍ਹਾਂ ਨੇ ਓ.ਟੀ.ਟੀ. 'ਤੇ ਵੀ ਆਪਣੀ ਧਾਕ ਜਮਾ ਲਈ ਹੈ। ਪਿਛਲੀ ਵਾਰ ਮਨੋਜ ਵਾਜਪਾਈ ਜ਼ੀ-5 'ਤੇ ਆਨ ਸਟ੍ਰੀਮ ਹੋਈ '2ਜੀ ਸੈਪਕਟ੍ਰਮ' ਮਾਮਲੇ ਦੇ ਆਲੇ-ਦੁਆਲੇ ਘੁੰਮਦੀ ਥ੍ਰਿਲਰ ਫ਼ਿਲਮ 'ਡਿਸਪੈਚ' (2024) ਵਿਚ ਇਕ ਕ੍ਰਿਮੀਨਲ ਪੱਤਰਕਾਰ ਜੋਏ ਬੈਗ ਦੇ ਕਿਰਦਾਰ ਵਿਚ 8 ਹਜ਼ਾਰ ਕਰੋੜ ਦੇ ਘਪਲੇ ਦੀਆਂ ਪਰਤਾਂ ਖੋਲ੍ਹਦੇ ਨਜ਼ਰ ਆਏ ਸਨ।
ਸਾਲ 1988 ਵਿਚ ਫ਼ਿਲਮ 'ਸੱਤਿਆ' ਵਿਚ ਭੀਖੂ ਮਹਾਤਰੇ ਦੇ ਕਿਰਦਾਰ ਲਈ ਮਨੋਜ ਵਾਜਪਾਈ ਨੂੰ ਪਹਿਲੀ ਵਾਰ ਨੈਸ਼ਨਲ ਪੁਰਸਕਾਰ ਮਿਲਿਆ ਸੀ। ਫਿਰ ਸਾਲ 2004 ਵਿਚ 'ਪਿੰਜਰ' ਲਈ ਦੂਜਾ ਅਤੇ ਫਿਰ ਸਾਲ 2020 ਵਿਚ 'ਭੌਂਸਲੇ' ਲਈ ਤੀਜਾ ਨੈਸ਼ਨਲ ਪੁਰਸਕਾਰ ਮਿਲਿਆ। ਪਿਛਲੇ ਸਾਲ 'ਗੁਲਮੋਹਰ' ਲਈ ਉਸ ਨੂੰ ਚੌਥੀ ਵਾਰ ਨੈਸ਼ਨਲ ਪੁਰਸਕਾਰ ਮਿਲਿਆ।
ਫ਼ਿਲਮ 'ਬੈਂਡਿਟ ਕੁਈਨ' (1994) ਤੋਂ ਐਕਟਿੰਗ ਕਰੀਅਰ ਸ਼ੁਰੂ ਕਰਨ ਤੋਂ ਬਾਅਦ ਮਨੋਜ ਵਾਜਪਾਈ ਆਪਣੇ ਤਿੰਨ ਦਹਾਕੇ ਤੋਂ ਜ਼ਿਆਦਾ ਦੇ ਕਰੀਅਰ ਵਿਚ ਪਤਾ ਨਹੀਂ ਕਿੰਨੀਆਂ ਹੀ ਫ਼ਿਲਮਾਂ ਵਿਚ ਆਪਣੀ ਦਮਦਾਰ ਭੂਮਿਕਾ ਦਾ ਲੋਹਾ ਮਨਵਾ ਚੁੱਕਿਆ ਹੈ। ਮਨੋਜ ਵਾਜਪਾਈ ਨੇ ਕਦੀ ਵੀ ਟਿਕਟ ਖਿੜਕੀ ਦੀ ਕਮਾਈ ਨੂੰ ਮਹੱਤਵ ਨਹੀਂ ਦਿੱਤਾ ਤੇ ਆਪਣਾ ਹਰ ਕਿਰਦਾਰ, ਹਮੇਸ਼ਾ ਪੂਰੀ ਸ਼ਿੱਦਤ ਨਾਲ ਨਿਭਾਇਆ ਹੈ।
ਸ਼ੁਰੂ ਤੋਂ ਮਨੋਜ ਵਾਜਪਾਈ ਦਮਦਾਰ ਕੰਟੈਂਟ ਵਾਲੀਆਂ ਫ਼ਿਲਮਾਂ ਕਰਦੇ ਰਹੇ ਹਨ ਪਰ ਪਿਛਲੇ ਕਾਫ਼ੀ ਸਾਲਾਂ ਤੋਂ ਉਹ ਸਿਰਫ਼ ਸਮਾਜਿਕ ਸਰੋਕਾਰਾਂ ਵਾਲੀਆਂ ਫ਼ਿਲਮਾਂ ਹੀ ਕਰ ਰਿਹਾ ਹੈ। ਆਜ਼ਾਦ ਸਿਨੇਮਾ ਹਮੇਸ਼ਾ ਉਸ ਦੇ ਕਰੀਅਰ ਦਾ ਮੁੱਖ ਹਿੱਸਾ ਰਿਹਾ ਹੈ। ਉਹ ਆਪਣੇ ਕਿਰਦਾਰਾਂ ਨਾਲ ਲਗਾਤਾਰ ਪ੍ਰਯੋਗ ਕਰਦਾ ਰਹਿੰਦਾ ਹੈ।
ਫ਼ਿਲਮ 'ਗੁਲਮੋਹਰ' ਦੇ ਪ੍ਰਮੋਸ਼ਨ ਦੌਰਾਨ ਜਦੋਂ ਮਨੋਜ ਵਾਜਪਾਈ ਨੂੰ ਪੁੱਛਿਆ ਗਿਆ ਕਿ ਉਹ ਖ਼ੁਦ ਨੂੰ ਇਕ ਸਟਾਰ ਦੀ ਤਰ੍ਹਾਂ ਮਹਿਸੂਸ ਕਰਦੇ ਹਨ? ਉਦੋਂ ਉਸ ਨੇ ਕਿਹਾ ਕਿ 'ਹਰ ਐਤਵਾਰ ਨੂੰ ਅਮਿਤਾਭ ਬੱਚਨ ਦੇ ਘਰ ਬਾਹਰ ਭਾਰੀ ਭੀੜ ਜਮ੍ਹਾਂ ਹੋ ਜਾਂਦੀ ਹੈ।' 'ਸ਼ਾਹਰੁਖ ਵੀ ਸਾਲਾਂ ਤੋਂ ਲਗਭਗ ਹਰ ਹਫ਼ਤੇ 'ਮੰਨਤ' ਦੇ ਬਾਹਰ ਆਪਣੇ ਪ੍ਰਸੰਸਕਾਂ ਦਾ ਸਵਾਗਤ ਕਰ ਰਹੇ ਹਨ। ਸਲਮਾਨ ਖਾਨ ਆਪਣੇ ਜਨਮ ਦਿਨ ਅਤੇ ਖ਼ਾਸ ਮੌਕਿਆਂ 'ਤੇ ਗਲੈਕਸੀ ਅਪਾਰਟਮੈਂਟ ਦੀ ਬਾਲਕੋਨੀ ਵਿਚ ਆਪਣੇ ਪ੍ਰਸੰਸਕਾਂ ਨੂੰ ਦਰਸ਼ਨ ਦਿੰਦੇ ਹਨ ਪਰ ਸਾਡੇ ਨਾਲ ਇਸ ਤਰ੍ਹਾਂ ਨਹੀਂ ਹੈ।'
ਮੇਰੇ ਆਲੇ-ਦੁਆਲੇ ਇਨ੍ਹਾਂ ਸਟਾਰਾਂ ਦੀ ਤਰ੍ਹਾਂ ਦਾ ਆਭਾਮੰਡਲ ਤਾਂ ਨਹੀਂ ਹੈ, ਪਰ ਫਿਰ ਵੀ ਦਰਸ਼ਕ ਮੇਰੇ ਕੰਮ ਦੀ ਵਜ੍ਹਾ ਨਾਲ ਮੇਰਾ ਸਨਮਾਨ ਕਰਦੇ ਹਨ। ਉਹ ਕਹਿੰਦੇ ਹਨ ਕਿ 'ਸ਼ਾਹਰੁਖ ਅਤੇ ਸਲਮਾਨ ਲਈ ਦਰਸ਼ਕਾਂ ਦਾ ਜਿਸ ਤਰ੍ਹਾਂ ਦਾ ਹੁੰਗਾਰਾ ਹੁੰਦਾ ਹੈ, ਉਸ ਤੋਂ ਕਾਫ਼ੀ ਵੱਖਰਾ ਉਸ ਲਈ ਉਸ ਦੇ ਚਾਹੁਣ ਵਾਲਿਆਂ ਦਾ ਪ੍ਰਦਸ਼ਨ ਹੁੰਦਾ ਹੈ।' ਅਸੀਂ ਆਪਣੇ ਦਰਸ਼ਕਾਂ ਨੂੰ ਬਹੁਤ ਵੱਖਰੇ ਤਰ੍ਹਾਂ ਨਾਲ ਦੇਖਦੇ ਹਾਂ ਅਤੇ ਉਸੇ ਮੁਤਾਬਿਕ ਸਾਨੂੰ ਹੁੰਗਾਰਾ ਮਿਲਦਾ ਹੈ।'

Ad Position 22
No active advertisement
ਪਿਛਲੀ ਖ਼ਬਰ ਰਜਨੀਕਾਂਤ ਦੀ ਫ਼ਿਲਮੀ ਦੁਨੀਆ ਵਿਚ ਗੋਲਡਨ ਜੁਬਲੀ ਅਗਲੀ ਖ਼ਬਰ ਸੁਸ਼ਮਾ ਸ਼੍ਰੇਸ਼ਠ ਤੋਂ ਪੂਰਨਿਮਾ ਤੱਕ ਦਾ ਸਫ਼ਰ
Ad Position 24