05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਰਜਨੀਕਾਂਤ ਦੀ ਫ਼ਿਲਮੀ ਦੁਨੀਆ ਵਿਚ ਗੋਲਡਨ ਜੁਬਲੀ

Ad Position 21
repet_subhas-goyals [Copy P29]
ਅਜੀਤ ਡੈਸਕ 03-09-2025

ਰਜਨੀਕਾਂਤ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਓਨੀ ਘੱਟ ਹੈ। ਤਾਮਿਲ ਫ਼ਿਲਮ ਉਦਯੋਗ ਵਿਚ ਉਹ ਸਫ਼ਲਤਾਪੂਰਨ 50 ਸਾਲ ਮੁਕੰਮਲ ਕਰ ਚੁੱਕੇ ਹਨ ਅਤੇ ਹੁਣ ਵੀ ਉਨ੍ਹਾਂ ਦੀ ਚੜ੍ਹਾਈ ਕਾਇਮ ਹੈ, ਜਿਸ ਦਾ ਜਸ਼ਨ ਮਨਾਉਣਾ ਚਾਹੀਦਾ ਹੈ, ਵਿਸ਼ੇਸ਼ ਕਰਕੇ ਇਸ ਲਈ ਵੀ ਕਿ ਵੱਖ-ਵੱਖ ਭਾਸ਼ਾਵਾਂ ਵਿਚ ਉਹ 170 ਤੋਂ ਜ਼ਿਆਦਾ ਫ਼ਿਲਮਾਂ ਕਰ ਚੁੱਕੇ ਹਨ। ਸਕਰੀਨ 'ਤੇ ਉਨ੍ਹਾਂ ਦਾ ਜਲਵਾ ਤੇ ਕ੍ਰਿਸ਼ਮਾ ਕਦੀ ਘੱਟ ਨਹੀਂ ਹੋਇਆ ਹੈ ਅਤੇ ਉਨ੍ਹਾਂ ਦੀ ਰਾਜਨੀਤੀ ਨੇ ਵੀ ਉਸ ਦੇ ਪ੍ਰਸੰਸਕਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਸਮਾਂ ਕਿੰਨੀ ਤੇਜ਼ੀ ਨਾਲ ਬੀਤਦਾ ਹੈ। 50 ਸਾਲ ਕੱਲ੍ਹ ਦੀ ਗੱਲ ਲਗਦੇ ਹਨ। ਹਾਲਾਂਕਿ 1975 ਵਿਚ ਆਈ ਆਪਣੀ ਪਹਿਲੀ ਫ਼ਿਲਮ 'ਅਪੂਰਵਾ ਰਾਗੰਗਲ' ਵਿਚ ਉਹ ਹੀਰੋ ਨਹੀਂ ਸਨ, ਪਰ ਇਸ ਤੋਂ ਉਨ੍ਹਾਂ ਦੀ ਇਤਿਹਾਸ ਵਿਚ ਯਾਤਰਾ ਸ਼ੁਰੂ ਹੋ ਗਈ ਸੀ। ਉਨ੍ਹਾਂ ਨੇ ਦੂਜਿਆਂ ਦੀਆਂ ਜ਼ਰੂਰਤਾਂ ਅਨੁਸਾਰ ਖ਼ੁਦ ਨੂੰ ਢਾਲ ਲਿਆ। ਉਸ ਦਾ ਨਾਂਅ ਬਦਲ ਦਿੱਤਾ ਗਿਆ, ਉਨ੍ਹਾਂ ਨੇ ਨਵੀਂ ਭਾਸ਼ਾ ਸਿੱਖੀ ਅਤੇ ਨਵੀਂ ਸ਼ਖ਼ਸੀਅਤ ਬਣਾਈ, ਜਿਸ ਦੀ ਕਲਪਨਾ ਫ਼ਿਲਮਕਾਰ ਕੇ. ਬਾਲਾਚੰਦਰਨ ਨੇ ਕੀਤੀ ਸੀ। ਰਜਨੀਕਾਂਤ ਨੇ ਕਲਟ ਫਿੱਗਰ ਬਣਾਉਣ ਦੀ ਯਾਤਰਾ ਪੰਜ ਦਹਾਕੇ ਪਹਿਲਾਂ ਸ਼ੁਰੂ ਕੀਤੀ ਸੀ, ਵਿਦਰੋਹ ਨੂੰ ਵੈਧਤਾ ਪ੍ਰਦਾਨ ਕਰਕੇ, ਪ੍ਰਤੀਬੰਧਿਤ ਇੱਛਾਵਾਂ 'ਤੇ ਬੋਲਣ ਦੀ ਸੰਭਾਵਨਾ ਪੈਦਾ ਕਰਕੇ, ਸਮਾਜ ਵਿਚ ਹਾਸ਼ੀਏ 'ਤੇ ਪਏ ਲੋਕਾਂ ਲਈ ਬੋਲ ਕੇ ਅਤੇ ਆਪਣੀ ਦਿੱਖ 'ਲਾਰਜਰ ਦੈਨ ਲਾਈਫ' ਬਣਾ ਕੇ। ਉਨ੍ਹਾਂ ਦੀ ਨਵੀਂ ਫ਼ਿਲਮ 'ਕੁਲੀ' ਉਨ੍ਹਾਂ ਦੇ ਇਨ੍ਹਾਂ ਸਾਲਾਂ ਦੀ ਯਾਦ ਕਰਾਉਂਦੀ ਹੈ। ਬਹੁਤ ਕੁਝ ਬਦਲ ਗਿਆ ਹੈ, ਪਰ ਹੁਣ ਵੀ ਬਹੁਤ ਕੁਝ ਉਂਝ ਹੀ ਹੈ। ਜੋ ਚੀਜ਼ ਨਹੀਂ ਬਦਲੀ ਹੈ, ਉਹ ਇਹ ਹੈ ਕਿ ਹੁਣ ਵੀ ਪਹਿਲਾਂ ਦੀ ਤਰ੍ਹਾਂ ਰਜਨੀਕਾਂਤ ਨਵੀਂ ਦਿੱਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਬਣਨ ਦੀ ਕੋਸ਼ਿਸ਼ ਜੋ ਉਹ ਹੈ ਨਹੀਂ। ਰਜਨੀਕਾਂਤ ਦੀ ਅਸਲ ਤਸਵੀਰ ਇਹ ਹੈ ਕਿ ਉਨ੍ਹਾਂ ਦੇ ਸਿਰ 'ਤੇ ਵਾਲ ਨਹੀਂ ਹਨ ਅਤੇ ਉਹ ਸਾਡੇ ਪਿਆਰੇ ਅੰਕਲ ਜਿਹੇ ਦਿਖਾਈ ਦਿੰਦੇ ਹਨ। 'ਕੁਲੀ' ਵਿਚ ਉਨ੍ਹਾਂ ਦੇ ਸਿਰ 'ਤੇ ਭਰਪੂਰ ਵਾਲ ਹਨ ਅਤੇ ਉਹ ਜਵਾਨ ਵਿਅਕਤੀ ਦੀ ਤਰ੍ਹਾਂ ਲੜਦੇ ਹਨ। ਉਹ ਜੋ ਬੋਲਦੇ ਤੇ ਜਿਸ ਗੱਲ ਲਈ ਖੜ੍ਹੇ ਹੁੰਦੇ ਹਨ, ਉਹ ਹੀ ਉਨ੍ਹਾਂ ਦੀ ਤਾਕਤ ਦਾ ਆਧਾਰ ਹੈ। ਉਹ ਸਾਧਾਰਨ, ਪਰ ਸ਼ਕਤੀਸ਼ਾਲੀ ਸੱਚ ਦੇ ਪ੍ਰਤੀਕ ਹਨ ਜੋ ਗ਼ਰੀਬ ਅਤੇ ਹਾਸ਼ੀਏ 'ਤੇ ਹੈ, ਉਨ੍ਹਾਂ ਵਿਚ ਨੈਤਿਕਤਾ ਜ਼ਿਆਦਾ ਹੈ ਬਜਾਏ ਅਮੀਰੀ ਤੇ ਹਰਮਨਪਿਆਰਤਾ ਵਾਲਿਆਂ ਦੇ।
ਫੁੱਟਪਾਥ 'ਤੇ ਸਬਜ਼ੀ ਵੇਚਣ ਵਾਲੇ, ਰੋਜ਼ ਦੀ ਮਜ਼ਦੂਰੀ, ਕੁਲੀ ਤੇ ਆਟੋ ਰਿਕਸ਼ਾ ਚਾਲਕ ਆਦਿ ਨੈਤਿਕ ਗੁਣ ਪ੍ਰਦਰਸ਼ਿਤ ਕਰਦੇ ਹਨ ਬਜਾਏ ਜ਼ਿਮੀਂਦਾਰਾਂ, ਅਮੀਰ ਵਪਾਰੀਆਂ ਜਾਂ ਸ਼ਕਤੀਸ਼ਾਲੀ ਨੇਤਾਵਾਂ ਦੇ। ਰਾਜਨੀਕਾਂਤ ਨੂੰ ਇਸ ਲਈ ਪਿਆਰ ਕੀਤਾ ਜਾਂਦਾ ਹੈ ਕਿਉਂਕਿ ਉਹ ਸਮਾਜਿਕ ਪੱਖ ਤੋਂ ਸਵੀਕਾਰੇ ਜਾਂਦੇ ਵਿਹਾਰ ਅਤੇ ਨਿੱਜੀ ਤੌਰ 'ਤੇ ਪਛੜਿਆਂ ਵਿਚਾਲੇ ਚੰਗੇ ਵਿਅਕਤੀ ਹਨ। ਉਹ ਜਦੋਂ ਰਾਜਨੀਤਕ ਤੌਰ 'ਤੇ ਗ਼ਲਤ ਸਨ, ਉਦੋਂ ਵੀ ਆਕਰਸ਼ਕ ਸਨ। ਉਨ੍ਹਾਂ ਦੇ ਪ੍ਰਸੰਸਕ ਉਨ੍ਹਾਂ ਨੂੰ ਪਿਆਰ ਕਰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਰਜਨੀਕਾਂਤ ਦਿਲ ਤੋਂ ਨੈਤਿਕ ਪੱਖੋਂ ਬੜੇ ਅਮੀਰ ਹਨ। ਕੁਲੀ ਥੀਮ ਜੋ ਉਨ੍ਹਾਂ ਦੀ ਨਵੀਂ ਫ਼ਿਲਮ ਵਿਚ ਬਹੁਤ ਬੇਤੁਕੇ ਢੰਗ ਨਾਲ ਪੇਸ਼ ਕੀਤਾ ਗਿਆ, ਨੇ ਹੀ ਕੰਮਕਾਜੀ ਵਰਗ ਵਿਚ ਉਨ੍ਹਾਂ ਦੀ ਪੈਠ ਬਣਾਈ ਸੀ, ਜਿਸ ਦੀ ਆਵਾਜ਼ ਦੀ ਅਗਵਾਈ ਉਨ੍ਹਾਂ ਨੇ 'ਮੁੱਲਮ ਮਲਾਰੂਮ' (1978, ਇਕ ਪੇਂਡੂ ਦਾ ਸ਼ਹਿਰੀ ਇੰਜੀਨੀਅਰ ਨਾਲ ਟਕਰਾਅ), 'ਬਾਸ਼ਾ' (1995, ਆਟੋ ਚਾਲਕ), 'ਮੁਥੂ' (1995, ਜ਼ਿਮੀਂਦਾਰ ਦਾ ਨੌਕਰ) ਵਰਗੀਆਂ ਫ਼ਿਲਮਾਂ ਵਿਚ ਕੀਤਾ ਸੀ। ਹਿੱਟ ਫ਼ਿਲਮਾਂ 'ਕਾਲਾ' ਵਿਚ ਉਹ ਮਲੀਨ ਬਸਤੀ ਵਾਲਿਆਂ ਲਈ ਲੜਦੇ ਹਨ। ਨੌਜਵਾਨ ਰਜਨੀਕਾਂਤ ਬਜ਼ੁਰਗਾਂ, ਸਮਝਦਾਰਾਂ, ਜ਼ਿੰਮੇਦਾਰਾਂ, ਜ਼ਿਆਦਾ ਸਮਾਜਿਕ ਅਤੇ ਉਮੀਦ ਜਗਾਉਣ ਵਾਲੇ ਵਿਅਕਤੀ ਦੀ ਤਰ੍ਹਾਂ ਅਭਿਨੈ ਕਰਦੇ ਸਨ।
ਹੁਣ 50 ਸਾਲ ਬਾਅਦ ਰਜਨੀਕਾਂਤ ਦੀ ਨੈਤਿਕਤਾ ਵੀ ਬੁੱਢੀ ਹੋ ਗਈ ਹੈ। ਉਹ ਇਸ ਨੂੰ ਲੁਕਾ ਨਹੀਂ ਪਾਉਂਦੇ, ਭਾਵੇਂ ਕਿ ਉਹ ਆਪਣੇ ਬੁੱਢੇ ਹੁੰਦੇ ਸਰੀਰ ਨੂੰ ਮੇਕਅਪ ਨਾਲ ਢਕ ਲੈਣ। ਜਦੋਂ 'ਥਾਲਾਪਥੀ' ਵਿਚ ਉਨ੍ਹਾਂ ਨੇ ਗੈਂਗਸਟਰ ਦੀ ਭੂਮਿਕਾ ਨਿਭਾਈ ਸੀ, ਤੇ ਅਪਰਾਧੀਆਂ ਦੀ ਦੁਨੀਆ ਵਿਚ ਵੀ ਨੈਤਿਕਤਾ ਦਾ ਬੋਧ ਸੀ। ਪਰ 'ਕੁਲੀ' ਵਿਚ ਰਜਨੀਕਾਂਤ ਦਾ ਨੈਤਿਕਬੋਧ ਲੁਪਤ ਹੋ ਜਾਂਦਾ ਹੈ, ਜਦੋਂ ਉਹ ਇਕ ਨੌਜਵਾਨ ਔਰਤ ਨਾਲ ਮਿਲ ਕੇ ਅਪਰਾਧ ਕਰਦੇ ਹਨ ਅਤੇ ਉਸ ਨੂੰ ਸਹੀ ਠਹਿਰਾਉਂਦੇ ਹਨ ਕਿ ਔਰਤ ਨੇ ਭੈਣਾਂ ਦੀ ਮੈਡੀਕਲ ਸਿੱਖਿਆ ਦੀ ਫੀਸ ਅਦਾ ਕਰਨੀ ਹੈ। ਰਜਨੀਕਾਂਤ ਆਪਣੇ ਟ੍ਰਿਕਸ ਨਾਲ, ਆਪਣੇ ਡਾਇਲਾਗ ਲਈ ਵੀ ਪ੍ਰਸਿੱਧ ਰਹੇ ਕਿਉਂਕਿ ਉਨ੍ਹਾਂ ਦੇ ਡਾਇਲਾਗ ਕਦੀ ਬੁੱਢੇ ਨਹੀਂ ਹੋਏ। ਰਜਨੀਕਾਂਤ ਨੇ 'ਅਰੁਣਾਚਲਮ', 'ਬਾਸ਼ਾ' ਅਤੇ 'ਪਦਯੱਪਾ' ਵਰਗੀਆਂ ਫ਼ਿਲਮਾਂ ਦੇ ਡਾਇਲਾਗ ਨੂੰ ਸਮਾਜਿਕ ਨਾਰਿਆਂ ਵਿਚ ਬਦਲ ਦਿੱਤਾ ਸੀ। ਜਦੋਂ ਤੱਕ ਰਜਨੀਕਾਂਤ ਪੀੜਤਾਂ ਤੇ ਹਾਸ਼ੀਏ 'ਤੇ ਧੱਕੇ ਲੋਕਾਂ ਲਈ ਬੋਲਦੇ ਰਹਿਣਗੇ ਉਦੋਂ ਤੱਕ ਉਨ੍ਹਾਂ ਦੀ ਭੌਤਿਕ ਉਮਰ ਨਾਲ ਕੋਈ ਫ਼ਰਕ ਨਹੀਂ ਪਵੇਗਾ। ਬੁਢਾਪਾ ਸਾਡੇ ਚੱਲਣ ਜਾਂ ਲੜਨ ਦੇ ਢੰਗ ਤੋਂ ਜ਼ਾਹਿਰ ਨਹੀਂ ਹੁੰਦਾ ਹੈ ਸਗੋਂ ਸਾਡੀ ਸੋਚ, ਦੂਜਿਆਂ ਦੀ ਮਦਦ ਕਰਨ ਵਿਚ ਸਾਡੀ ਊਰਜਾ ਅਤੇ ਜੋ ਉਮੀਦ ਅਸੀਂ ਪੈਦਾ ਕਰਦੇ ਹਾਂ, ਉਸ ਤੋਂ ਪ੍ਰਗਟ ਹੁੰਦਾ ਹੈ। ਰਜਨੀਕਾਂਤ ਅੱਜ ਵੀ ਸਕਰੀਨ 'ਤੇ ਵਿਸਫੋਟਕ ਹਨ, ਪਰ ਘੱਟ ਤੋਂ ਘੱਟ ਆਪਣੀਆਂ ਪਿਛਲੀਆਂ ਦੋ ਫ਼ਿਲਮਾਂ (ਪਾ ਤੇ ਕੁਲੀ) ਵਿਚ ਉਹ ਮਾਨਸਿਕ ਤੇ ਨੈਤਿਕ ਰੂਪ ਨਾਲ ਬੁੱਢੇ ਹੋ ਗਏ ਹਨ।

Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂਆਂ ਤੇ ਵਰਕਰਾਂ ਨੇ ਰਾਹੁਲ ਗਾਂਧੀ ਦਾ ਸਾੜਿਆ ਪੁਤਲਾ <br/> ਅਗਲੀ ਖ਼ਬਰ ਟਿਕਟ ਖਿੜਕੀ ਨੂੰ ਮਹੱਤਵ ਨਹੀਂ ਦਿੰਦਾ ਮਨੋਜ ਵਾਜਪਾਈ
Ad Position 24