11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

2025 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ 5 ਅਦਾਕਾਰ

Ad Position 21
repet_subhas-goyals [Copy P29]
ਅਜੀਤ ਡੈਸਕ 24-12-2025

ਹਰ ਸਾਲ ਦੀ ਤਰ੍ਹਾਂ ਸਾਲ 2025 ਵਿਚ ਵੀ ਹਿੰਦੀ ਫ਼ਿਲਮ ਸਨਅਤ ਵਿਚ ਇਸ ਤਰ੍ਹਾਂ ਦੀਆਂ ਅਨੇਕ ਫ਼ਿਲਮਾਂ ਰਿਲੀਜ਼ ਹੋਈਆਂ ਜਿਨ੍ਹਾਂ ਨੇ ਟਿਕਟ ਖਿੜਕੀ 'ਤੇ ਖ਼ੂਬ ਕਮਾਈ ਕੀਤੀ। ਦੂਜੇ ਪਾਸੇ ਕੁਝ ਫ਼ਿਲਮਾਂ ਇਸ ਤਰ੍ਹਾਂ ਦੀਆਂ ਵੀ ਰਹੀਆਂ ਜਿਨ੍ਹਾਂ ਨੇ ਉਮੀਦ ਤੋਂ ਘੱਟ ਕਮਾਈ ਕੀਤੀ। ਇਸ ਕਾਰਨ ਪ੍ਰਦਰਸ਼ਨ ਦੇ ਮਾਮਲੇ ਵਿਚ ਉਨ੍ਹਾਂ ਨੂੰ ਔਸਤ ਕਮਾਈ ਵਾਲੀਆਂ ਮੰਨਿਆ ਗਿਆ। ਪਰ ਇਨ੍ਹਾਂ ਸਭ ਤੋਂ ਵੱਖ ਕੁਝ ਇਸ ਤਰ੍ਹਾਂ ਦੀਆਂ ਵੀ ਫ਼ਿਲਮਾਂ ਸਨ ਜੋ ਠੀਕ-ਠਾਕ ਕਮਾਈ ਕਰਨ ਦੇ ਬਾਵਜੂਦ ਸਿਰਫ਼ ਇਸ ਲਈ ਫ਼ਲਾਪ ਫ਼ਿਲਮਾਂ ਦੀ ਕੈਟੇਗਰੀ ਵਿਚ ਆ ਗਈਆਂ ਕਿਉਂਕਿ ਇਨ੍ਹਾਂ ਦੇ ਨਿਰਮਾਣ ਦੀ ਲਾਗਤ ਇਨ੍ਹਾਂ ਦੀ ਕਮਾਈ ਦੇ ਮੁਕਾਬਲੇ ਵਿਚ ਜ਼ਿਆਦਾ ਰਹੀ।
ਵਿੱਕੀ ਕੌਸ਼ਲ
ਵਿੱਕੀ ਕੌਸ਼ਲ ਇਸ ਸਾਲ ਸਿਰਫ਼ ਇਕ ਫ਼ਿਲਮ 'ਛਾਵਾ' ਵਿਚ ਨਜ਼ਰ ਆਇਆ ਅਤੇ ਇਹ ਬਲਾਕ ਬੱਸਟਰ ਸਾਬਿਤ ਹੋਈ। ਇਸ ਫ਼ਿਲਮ ਨੇ ਸੰਸਾਰ ਪੱਧਰ 'ਤੇ 797.34 ਕਰੋੜ ਦਾ ਕਾਰੋਬਾਰ ਕੀਤਾ। ਇਸ ਤਰ੍ਹਾਂ ਸਿਰਫ਼ 1 ਫ਼ਿਲਮ ਨਾਲ ਵਿੱਕੀ ਕੌਸ਼ਲ ਦੀ ਕਮਾਈ ਦੀ ਔਸਤ ਸ਼ਾਨਦਾਰ ਰਹੀ ਅਤੇ ਉਸ ਨੇ ਨੰਬਰ 1 ਦੀ ਪੁਜ਼ੀਸ਼ਨ ਹਾਸਿਲ ਕੀਤੀ।
ਅਹਾਨ ਪਾਂਡੇ
ਸਾਲ 2025 ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਅਦਾਕਾਰਾ ਦੀ ਸੂਚੀ ਵਿਚ ਐਕਟਰ ਅਹਾਨ ਪਾਂਡੇ ਦੂਜੇ ਨੰਬਰ 'ਤੇ ਰਹੇ। ਉਸ ਦੀ ਸਿਰਫ਼ ਇਕ ਫ਼ਿਲਮ 'ਸੈਯਾਰਾ' ਆਈ ਜਿਸ ਨੇ ਸੰਸਾਰ ਪੱਧਰ 'ਤੇ 579.23 ਕਰੋੜ ਰੁਪਏ ਦੀ ਕਮਾਈ ਕੀਤੀ। ਫ਼ਿਲਮ 'ਸੈਯਾਰਾ' ਨਾ ਸਿਰਫ਼ ਬਲਾਕ ਬੱਸਟਰ ਸਾਬਿਤ ਹੋਈ ਸਗੋਂ ਸਾਲ ਦੀ ਦੂਜੀ ਸਭ ਤੋਂ ਜ਼ਿਆਦਾ ਕਮਾਈ ਵਾਲੀ ਹਿੰਦੀ ਫ਼ਿਲਮ ਬਣੀ।
ਅਕਸ਼ੈ ਕੁਮਾਰ
ਪਿਛਲੇ ਕੁਝ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਅਕਸ਼ੈ ਕੁਮਾਰ ਦੀਆਂ ਇਕ ਤੋਂ ਬਾਅਦ ਇਕ 4 ਫ਼ਿਲਮਾਂ 'ਸਕਾਈ ਫੋਰਸ' (112.75 ਕਰੋੜ), 'ਹਾਊਸਫੁਲ 5' (183.3 ਕਰੋੜ), 'ਕੇਸਰੀ ਚੈਪਟਰ 2' (92.73 ਕਰੋੜ), 'ਜਾਲੀ ਐਲ.ਐਲ.ਬੀ. 3' (113.11 ਕਰੋੜ) ਕਮਾਈ ਕੀਤੀ। ਅਕਸ਼ੈ ਕੁਮਾਰ ਦੀਆਂ ਇਨ੍ਹਾਂ ਫ਼ਿਲਮਾਂ ਦੀ ਟੋਟਲ ਸੰਸਾਰ ਪੱਧਰ 'ਤੇ ਕਮਾਈ 501.89 ਕਰੋੜ ਰੁਪਏ ਹੋਈ। ਇਸ ਤਰ੍ਹਾਂ ਉਹ ਤੀਜੇ ਥਾਂ 'ਤੇ ਰਿਹਾ।
ਰਿਤਿਕ ਰੌਸ਼ਨ
ਰਿਤਿਕ ਰੌਸ਼ਨ ਜੂਨੀਅਰ ਐਨ.ਟੀ.ਆਰ. ਦੇ ਨਾਲ ਆਈ ਸਪਾਈ ਯੂਨੀਵਰਸ ਦੀ ਐਕਸ਼ਨ ਫ਼ਿਲਮ 'ਵਾਰ-2' ਟਿਕਟ ਖਿੜਕੀ 'ਤੇ ਸੰਸਾਰ ਪੱਧਰ 'ਤੇ 303.22 ਕਰੋੜ ਰੁਪਏ ਦੀ ਕਮਾਈ ਦੇ ਨਾਲ ਇਸ ਸੂਚੀ ਵਿਚ ਚੌਥੇ ਨੰਬਰ 'ਤੇ ਰਹੀ।
ਅਜੈ ਦੇਵਗਨ
ਅਕਸ਼ੈ ਕੁਮਾਰ ਦੀ ਤਰ੍ਹਾਂ ਸਾਲ 2025 ਵਿਚ ਅਜੈ ਦੇਵਗਨ ਦੀ ਇਕ ਤੋਂ ਬਾਅਦ ਇਕ, 3 ਫ਼ਿਲਮਾਂ ਰਿਲੀਜ਼ ਹੋਈਆਂ। ਪਹਿਲੀ ਫ਼ਿਲਮ 'ਰੇਡ-2' ਨੇ 243.06 ਕਰੋੜ ਕਮਾਏ, ਉਥੇ ਦੂਜੀ ਫ਼ਿਲਮ 'ਸਨ ਆਫ਼ ਸਰਦਾਰ-2' ਨੇ ਟਿਕਟ ਖਿੜਕੀ 'ਤੇ 46.82 ਕਰੋੜ ਦੀ ਕਮਾਈ ਕੀਤੀ। ਅਜੈ ਦੇਵਗਨ ਦੀ ਤੀਜੀ ਫ਼ਿਲਮ 'ਆਜ਼ਾਦ' ਨੇ ਸਿਰਫ਼ 6.35 ਕਰੋੜ ਰੁਪਏ ਦਾ ਕਾਰੋਬਾਰ ਕੀਤਾ।
ਇਸ ਤਰ੍ਹਾਂ ਅਜੈ ਦੇਵਗਨ ਦੀਆਂ ਇਨ੍ਹਾਂ ਤਿੰਨ ਫ਼ਿਲਮਾਂ ਦਾ ਕੁੱਲ ਜੋੜ ਸੰਸਾਰ ਪੱਧਰ 'ਤੇ 296.77 ਕਰੋੜ ਰੁਪਏ ਰਿਹਾ। ਇਸ ਦੇ ਨਾਲ ਅਜੈ ਦੇਵਗਨ ਇਸ ਸੂਚੀ ਵਿਚ ਚੌਥੇ ਨੰਬਰ 'ਤੇ ਕਾਬਿਜ਼ ਹੋਏ।

-੦-

Ad Position 22
No active advertisement
ਪਿਛਲੀ ਖ਼ਬਰ ਬੀਤਿਆ ਹੋਇਆ ਸਮਾਂ ਨਸੀਹਤ ਦੇ ਸਕਦਾ ਹੈ, ਪ੍ਰੰਤੂ ਤੁਹਾਡਾ ਕੱਲ੍ਹ ਤੁਹਾਡਾ ਅੱਜ ਹੀ ਤੈਅ ਕਰ ਸਕਦਾ ਹੈ। -ਐਡਮੰਡ ਬਰਕ ਅਗਲੀ ਖ਼ਬਰ ਏਕਤਾ ਕਪੂਰ ਦੇ ਪ੍ਰਾਜੈਕਟ ਵਿਚ ਨਜ਼ਰ ਆਏਗੀ ਨੀਲਮ ਗਿਰੀ?
Ad Position 24