'ਜਿਸ ਕਿਸੇ ਨੂੰ ਵੀ ਕੋਈ ਵੀ ਦੁੱਖ ਤਕਲੀਫ਼ ਹੋਵੇ, ਅਸੀਂ ਦੂਰ ਕਰਾਂਗੇ, ਇਹ ਤੁਹਾਡੇ ਨਾਲ ਸਾਡਾ ਵਾਅਦਾ ਰਿਹਾ, ਬਸ ਸਾਨੂੰ ਵੋਟ ਪਾਓ, ਸਾਡੀ ਪਾਰਟੀ ਨੂੰ ਜਿਤਾਓ, ਜੈ ਜਨਤਾ ਜੈ ਸੰਘਰਸ਼।' ਨੇਤਾ ਜੀ ਇਹ ਗੱਲ ਇਲੈਕਸ਼ਨਾਂ ਦੇ ਦਿਨਾਂ 'ਚ ਘਰ-ਘਰ ਜਾ ਕੇ ਕਹਿ ਰਹੇ ਸਨ।
ਵੋਟਾਂ ਮੰਗਦੇ ਮੰਗਦੇ ਉਹ ਰੈੱਡ ਲਾਈਟ ਏਰੀਏ 'ਚ ਆ ਗਏ। ਉਥੇ ਜਾ ਕੇ ਵੀ ਉਹ ਆਪਣਾ ਭਾਸ਼ਨ ਦੇਣ ਲੱਗੇ।
'ਤੁਸੀਂ ਆਪਣਾ ਕੀਮਤੀ ਵੋਟ ਮੈਨੂੰ ਦਿਓ, ਮੈਂ ਤੁਹਾਨੂੰ ਇਸ ਵੇਸਵਾਗਮਨੀ ਤੋਂ ਹਮੇਸ਼ਾ ਹਮੇਸ਼ਾ ਲਈ ਛੁਟਕਾਰਾ ਦਿਵਾ ਦੇਵਾਂਗਾ, ਮੈਂ ਇਥੇ ਨਾਰੀ ਨਿਕੇਤਨ ਖੁੱਲ੍ਹਵਾ ਦੇਵਾਂਗਾ।'
ਵੇਸਵਾਵਾਂ ਦੀ ਪ੍ਰਧਾਨ ਨੂੰ ਬਹੁਤ ਗੁੱਸਾ ਆਇਆ ਤੇ ਉਸ ਨੇ ਰੋੜਾ ਚੁੱਕ ਕੇ ਨੇਤਾ ਜੀ ਦੇ ਸਿਰ 'ਚ ਮਾਰਿਆ ਤੇ ਕਿਹਾ, 'ਹਰਾਮਜਾਦਿਆ ਇਹ ਪਹਿਲਾਂ ਨਾਰੀ ਨਿਕੇਤਨ ਹੀ ਸੀ, ਤੇਰੇ ਤੋਂ ਪਹਿਲੇ ਨੇ ਸਾਨੂੰ ਇਥੇ ਤੱਕ ਪਹੁੰਚਾਇਆ।' ਨੇਤਾ ਜੀ ਉਥੋਂ ਖਿਸਕ ਗਏ।
-1764, ਗੁਰੂ ਰਾਮ ਦਾਸ ਨਗਰ, ਨੇੜੇ ਨੈਸਲੇ, ਮੋਗਾ-142001.
ਮੋਬਾਈਲ : 098557-35666