21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਬੱਦਲਾਂ ਦੀ ਪੌੜੀ * ਮਨਜੀਤ ਕੌਰ, ਲੁਧਿਆਣ *

Ad Position 21
No active advertisement
ਅਜੀਤ ਡੈਸਕ 07-09-2025

 ਬੱਦਲਾਂ ਦੀ ਪੌੜੀ ਚੜ੍ਹ ਜਾਵਾਂ

ਅੰਬਰਾਂ ਨੂੰ ਹੱਥ ਲਾ ਆਵਾਂ
ਕੁਝ ਤਾਰੇ ਤੋੜ ਕੇ ਲੈ ਆਵਾਂ
ਚੁੰਨੀ ਤੇਰੀ 'ਤੇ ਲਾ ਦੇਵਾਂ
ਕੁਝ ਤੇਰੇ ਵਾਲਾਂ 'ਤੇ ਸਜਾ ਦੇਵਾਂ।
ਬੱਦਲਾਂ ਦੀ ਪੌੜੀ ਚੜ੍ਹ ਜਾਵਾਂ
ਅੰਬਰਾਂ ਨੂੰ ਹੱਥ ਲਾ ਆਵਾਂ,
ਇਕ ਚੰਨ ਦਾ ਟੁਕੜਾ ਲੈ ਆਵਾਂ,
ਉਹਦਾ ਸ਼ੀਸ਼ਾ ਇਕ ਬਣਾ ਦੇਵਾਂ
ਸ਼ੀਸ਼ੇ 'ਚੋਂ ਦੇਖੇ ਮੁੱਖ ਆਪਣਾ
ਤੈਨੂੰ 'ਰਾਣੀ ਧੀ' ਬਣਾ ਦੇਵਾਂ
ਬੱਦਲਾਂ ਦੀ ਪੌੜੀ ਚੜ੍ਹ ਜਾਵਾਂ
ਅੰਬਰਾਂ ਨੂੰ ਹੱਥ ਲਾ ਆਵਾਂ।
ਸੂਰਜ ਤੋਂ ਕਿਰਨਾਂ ਲੈ ਆਵਾਂ
ਚੁੰਨੀ ਦਾ ਗੋਟਾ ਬਣਾ ਦੇਵਾਂ।
ਕੁਝ ਚਾਨਣ ਲੈ ਕੇ ਸੂਰਜ ਤੋਂ
ਦੁਨੀਆਂ ਤੇਰੀ ਰੁਸ਼ਨਾ ਦੇਵਾਂ
ਬੱਦਲਾਂ ਦੀ ਪੌੜੀ ਚੜ੍ਹ ਜਾਵਾਂ
ਅੰਬਰਾਂ ਨੂੰ ਹੱਥ ਲਾ ਆਵਾਂ।

Ad Position 22
No active advertisement
ਪਿਛਲੀ ਖ਼ਬਰ ਕਾਵਿ-ਵਿਅੰਗ ਭੱਦਰਪੁਰਸ਼ * ਨਵਰਾਹੀ ਘੁਗਿਆਣਵੀ * ਅਗਲੀ ਖ਼ਬਰ ਮਜਬੂਰੀ
Ad Position 24