ਊੜਾ ਐੜਾ ਜੋ ਧਰਮ ਦਾ ਜਾਣਦੇ ਨਹੀਂ,
ਬਣੇ ਧਰਮ ਦੇ ਸ਼ਾਹ ਅਸਵਾਰ ਵੇਖੇ।
ਬਾਹਰੋਂ ਹੋਰ ਤੇ ਅੰਦਰੋਂ ਹੋਰ ਬਿਲਕੁਲ,
ਬੜੀ ਕਿਸਮ ਦੇ ਅਸੀਂ ਕਿਰਦਾਰ ਵੇਖੇ।
ਲੋੜ ਪੈਣ 'ਤੇ ਪੱਤਰਾ ਵਾਚ ਜਾਂਦੇ,
ਕਈ ਕਿਸਮ ਦੇ ਮਤਲਬੀ ਯਾਰ ਵੇਖੇ।
ਭੱਦਰਪੁਰਸ਼ਾਂ ਦੇ ਬੜੇ ਅਜੀਬ ਲੱਛਣ,
ਲੁਕੇ ਡੱਬ ਦੇ ਵਿਚ ਹਥਿਆਰ ਵੇਖੇ।
-ਫ਼ਰੀਦਕੋਟ। ਮੋਬਾਈਲ : 98150-02302.