ਮੰਗਤ ਰਾਮ ਰਾਏ ਚਾਲੀ ਸਾਲਾਂ ਦੇ ਨੇੜੇ ਢੁੱਕ ਚੁੱਕਿਆ ਸੀ। ਭਾਵੇਂ ਉਸ ਨੂੰ ਸਰਕਾਰੀ ਨੌਕਰੀ ਮਿਲ ਚੁੱਕੀ ਸੀ, ਫਿਰ ਵੀ ਸ਼ਾਦੀ ਦੀ ਗੱਲ ਸਿਰੇ ਚੜ੍ਹਦੀ ਨਜ਼ਰ ਨਹੀਂ ਆਉਂਦੀ ਸੀ। ਅੱਜ ਲੜਕੀ ਵਾਲੇ ਘਰਬਾਰ ਦੇਖ ਕੇ ਸ਼ਾਦੀ ਲਈ ਹਾਂ ਕਰ ਗਏ। ਇਥੋਂ ਤੱਕ ਕਿ ਲੜਕੀ ਦੇਖਣ ਲਈ ਆਉਣ ਲਈ ਵੀ ਕਹਿ ਗਏ। ਹੁਣ ਪੂਰਾ ਪਰਿਵਾਰ ਲੜਕੀ ਵੇਖਣ ਜਾਣ ਵਾਸਤੇ ਮਸਰੂਫ਼ ਸੀ। ਰਾਤ ਭਰ ਤਿਆਰੀ ਕਰਨ ਤੋਂ ਬਾਅਦ ਦੂਸਰੇ ਦਿਨ ਸਵੇਰੇ ਸਾਰਾ ਪਰਿਵਾਰ ਆਪਣੀਆਂ ਕਾਰਾਂ ਵਿਚ ਬੈਠ ਕੇ ਘਰ ਤੋਂ ਚੱਲ ਪਏ। ਹਾਲੇ ਪਿੰਡ ਦੀ ਫਿਰਨੀ 'ਤੇ ਹੀ ਪਹੁੰਚੇ ਸਨ ਕਿ ਇਕ ਬਿੱਲੀ ਪਹਿਲੀ ਕਾਰ ਦਾ ਰਸਤਾ ਕੱਟ ਗਈ। ਇਹ ਬਦਸ਼ਗਨੀ ਦੇਖ ਕੇ ਸਾਰਾ ਪਰਿਵਾਰ ਮਾਯੂਸ ਹੋ ਕੇ ਘਰ ਵਾਪਸ ਪਰਤ ਆਇਆ।
-822, ਕੱਚਾ ਫਿਰੋਜ਼ਪੁਰ ਰੋਡ, ਮੁਕਤਸਰ-152026.
ਮੋਬਾਈਲ : 98148-14791