ਪੀਲੇ ਪੱਤਿਆਂ ਵਰਗੇ ਚਿਹਰੇ,
ਅੱਗੇ ਪਿੱਛੇ ਫਿਰਨ ਬਥੇਰੇ।
ਮਾਤ੍ਹੜ ਨੂੰ ਤਾਂ ਕੋਈ ਨਾ ਪੁੱਛੇ,
ਜ਼ੋਰਾਵਰਾਂ ਦੇ ਯਾਰ ਬਥੇਰੇ।
ਰੂਹਾਂ ਨੂੰ ਆਰਾਮ ਨਹੀਂ ਹੈ
ਬੇ 'ਰਾਮੀ ਨੇ ਹਿਰਦੇ ਘੇਰੇ।
ਪ੍ਰੇਮ ਦੀਆਂ ਸੁੱਕੀਆਂ ਨੇ ਬੇਲਾਂ
ਕਾਮ-ਕਰੇਲੇ ਚਾਰ ਚੁਫੇਰੇ।
ਚੰਗਿਆਂ ਭਲਿਆਂ ਨੂੰ ਵੀ ਹੁਣ ਤਾਂ
ਅੱਖਾਂ ਕੱਢਣ ਤਿੱਤਰ ਬਟੇਰੇ।
ਦਿਲ ਦੇ ਅੰਦਰ ਕਦੇ ਨਾ ਵੱਸਣ,
ਮੌਕਾਪ੍ਰਸਤ ਫਲੰਤੂ ਚਿਹਰੇ।
ਬੈਠੇ ਸਾਮੀਆਂ ਤਾੜੀ ਜਾਂਦੇ
ਮੋਮੋਠੱਗਣੇ ਖਚਰੇ ਚਿਹਰੇ।
ਉੱਪਰ ਨਾਲੋਂ ਥੱਲਾ ਚੰਗਾ,
ਜੀਹਦੇ ਉੱਪਰ ਪੈਰ ਟਿਕੇਰੇ।
ਮੋਬਾਈਲ: 98155-05287