ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੂੰ ਏਸ਼ੀਆ ਕੱਪ ਗਰੁੱਪ ਲੀਗ ਮੈਚ ਤੋਂ ਬਾਅਦ ਪਾਕਿ ਵਿਰੁੱਧ ਟਿੱਪਣੀਆਂ ਲਈ ਉਸਦੀ ਮੈਚ ਫੀਸ ਦਾ 30 ਫ਼ੀਸਦ ਜੁਰਮਾਨਾ ਲਗਾਇਆ ਗਿਆ | ਪਾਕਿਸਤਾਨ ਨੇ ਸੂਰਿਆਕੁਮਾਰ ਵਿਰੁੱਧ ਆਈ.ਸੀ.ਸੀ. ਕੋਲ ਰਾਜਨੀਤਿਕ ਟਿੱਪਣੀਆਂ ਕਰਨ ਲਈ ਸ਼ਿਕਾਇਤ ਦਰਜ ਕਰਵਾਈ ਸੀ ਜਦੋਂ ਉਸਨੇ 14 ਸਤੰਬਰ ਨੂੰ ਪਾਕਿ 'ਤੇ ਜਿੱਤ ਨੂੰ ਪਹਿਲਗਾਮ ਅੱਤਵਾਦੀ ਹਮਲੇ ਦੇ ਪੀੜਤਾਂ ਤੇ ਭਾਰਤੀ ਹਥਿਆਰਬੰਦ ਬਲਾਂ ਨੂੰ ਸਮਰਪਿਤ ਕੀਤਾ ਸੀ | ਸੂਰਿਆਕੁਮਾਰ ਨੂੰ ਕਿਹਾ ਗਿਆ ਕਿ ਉਹ ਟੂਰਨਾਮੈਂਟ ਦੇ ਬਾਕੀ ਸਮੇਂ 'ਚ ਕੋਈ ਵੀ ਅਜਿਹਾ ਬਿਆਨ ਨਾ ਦੇਣ ਜਿਸਨੂੰ ਰਾਜਨੀਤਿਕ ਸਮਝਿਆ ਜਾ ਸਕੇ |