ਦੁਬਈ, 26 ਸਤੰਬਰ (ਪੀ.ਟੀ.ਆਈ.)-ਏਸ਼ੀਆ ਕੱਪ 2025 ਦਾ ਆਖਰੀ ਸੁਪਰ 4 ਮੈਚ 'ਚ ਰੁਮਾਂਚ ਭਰਪੂਰ ਰਿਹਾ | ਭਾਰਤ ਤੇ ਸ਼੍ਰੀਲੰਕਾ ਵਿਚਕਾਰ ਖੇਡਿਆ ਜਾ ਰਿਹਾ ਮੈਚ ਮੌਜੂਦਾ ਟੂਰਨਾਮੈਂਟ ਦੇ ਪਹਿਲੇ ਸੁਪਰ ਓਵਰ 'ਚ ਪਹੁੰਚ ਗਿਆ | ਭਾਰਤ ਨੇ ਸ੍ਰੀਲੰਕਾ ਨੂੰ ਸੁਪਰ ਓਵਰ 'ਚ 5 ਗੇਂਦਾ ਰਹਿੰਦੇ ਹੋਏ ਹਰਾਇਆ | ਸੁਪਰ ਓਵਰ 'ਚ ਭਾਰਤੀ ਗੇਂਦਬਾਜ ਅਰਸ਼ਦੀਪ ਸਿੰਘ ਨੇ ਸ੍ਰੀਲੰਕਾ ਦੀ ਟੀਮ ਨੂੰ 2 ਵਿਕਟਾਂ 'ਤੇ 2 ਦੌੜਾਂ 'ਤੇ ਹੀ ਰੋਕ ਦਿੱਤਾ | ਇਸ ਤੋਂ ਬਾਅਦ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਇਕ ਗੇਂਦ 'ਚ ਹੀ 3 ਦੌੜਾਂ ਬਣਾ ਮੈਚ 'ਚ ਜਿੱਤ ਦਰਜ ਕੀਤੀ | ਅੱਜ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ 203 ਦÏੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਸ਼੍ਰੀਲੰਕਾ ਨੇ 20 ਓਵਰਾਂ 'ਚ 5 ਵਿਕਟਾਂ 'ਤੇ 202 ਦÏੜਾਂ ਬਣਾਈਆਂ | ਸ੍ਰੀਲੰਕਾ ਦੇ ਖਿਡਾਰੀ ਪਾਥੁਮ ਨਿਸੰਕਾ ਨੇ ਸੈਂਕੜੇ ਜੜਿ੍ਹਆ | ਉਸਨੇ 58 ਗੇਂਦਾਂ 'ਤੇ 107 ਦÏੜਾਂ ਬਣਾਈਆਂ ਤੇ ਕੁਸਲ ਪਰੇਰਾ (58) ਨਾਲ 127 ਦੌੜਾਂ ਦੀ ਸਾਂਝੇਦਾਰੀ ਕੀਤੀ | ਅੱਜ ਸ੍ਰੀਲੰਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ | ਜਿਸ ਮਗਰੋਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 20 ਓਵਰਾਂ 'ਚ 5 ਵਿਕਟਾਂ 'ਤੇ 202 ਦੌੜਾਂ ਬਣਾਈਆਂ | ਇਹ ਪਹਿਲੀ ਵਾਰ ਸੀ ਜਦੋਂ ਮੌਜੂਦਾ ਏਸ਼ੀਆ ਕੱਪ 'ਚ 200 ਤੋਂ ਵੱਧ ਦੌੜਾਂ ਦਾ ਸਕੋਰ ਬਣਾਇਆ ਗਿਆ ਤੇ ਸੁਪਰ ਓਵਰ ਖੇਡਿਆ ਗਿਆ | ਜਿੱਤ ਲਈ 203 ਦੌੜਾਂ ਦੇ ਟੀਚੇ ਦੀ ਪ੍ਰਾਪਤੀ ਲਈ ਮੈਦਾਨ 'ਚ ਉਤਰੀ ਸ੍ਰੀਲੰਕਾ ਦੀ ਟੀਮ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ ਪਰ ਉਹ ਸੁਪਰ ਓਵਰ 'ਚ ਭਾਰਤ ਤੋਂ ਹਾਰ ਗਏ |