ਨਵੀਂ ਦਿੱਲੀ, 6 ਦਸੰਬਰ (ਇੰਟ)-14 ਸਾਲਾ ਭਾਰਤੀ ਬੱਲੇਬਾਜ਼ ਵੈਭਵ ਸੂਰਿਆਵੰਸ਼ੀ 2025 ਵਿਚ ਦੇਸ਼ ਵਿਚ ਸਭ ਤੋਂ ਵੱਧ ਖੋਜੀ ਜਾਣ ਵਾਲੀ ਸ਼ਖਸੀਅਤ ਬਣ ਗਿਆ ਹੈ | ਉਹ ਦੁਨੀਆ ਭਰ ਵਿਚ ਛੇਵੀਂ ਸਭ ਤੋਂ ਵੱਧ ਖੋਜੀ ਜਾਣ ਵਾਲੀ ਸ਼ਖਸੀਅਤ ਵੀ ਹੈ | ਪਿਛਲੇ ਸਾਲ ਆਈਪੀਐਲ, ਅੰਡਰ-19 ਅਤੇ ਟੀ-20 ਕਿ੍ਕਟ ਵਿਚ ਉਸਦੇ ਲਗਾਤਾਰ ਰਿਕਾਰਡ ਤੋੜ ਪ੍ਰਦਰਸ਼ਨ ਕਾਰਨ ਉਸਦੀ ਪ੍ਰਸਿੱਧੀ ਤੇਜ਼ੀ ਨਾਲ ਵਧੀ ਹੈ | ਵੈਭਵ ਮੂਲ ਰੂਪ ਵਿਚ ਬਿਹਾਰ ਦਾ ਰਹਿਣ ਵਾਲਾ ਹੈ | ਪਿਛਲੇ ਸਾਲ, 14 ਸਾਲ ਦੀ ਉਮਰ ਵਿਚ, ਉਸਨੂੰ ਰਾਜਸਥਾਨ ਰਾਇਲਜ਼ ਨੇ 1.1 ਕਰੋੜ (11 ਮਿਲੀਅਨ ਰੁਪਏ) ਵਿਚ ਖਰੀਦਿਆ ਸੀ | ਇਹ ਆਈ.ਪੀ.ਐਲ. ਇਤਿਹਾਸ ਵਿਚ ਇਕਰਾਰਨਾਮਾ ਪ੍ਰਾਪਤ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਹੈ | ਇਸ ਸਾਲ ਵੈਭਵ ਨੇ ਆਪਣਾ ਆਈ.ਪੀ.ਐਲ. ਡੈਬਿਊ ਕੀਤਾ | ਉਹ ਖੱਬੇ ਹੱਥ ਦਾ ਬੱਲੇਬਾਜ਼ ਹੈ ਅਤੇ ਟੀ-20 ਕਿ੍ਕਟ ਵਿਚ ਸੈਂਕੜਾ ਲਗਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣਿਆ | ਉਸਨੇ ਆਈਪੀਐਲ 2025 ਵਿਚ ਗੁਜਰਾਤ ਟਾਇਟਨਸ ਦੇ ਖਿਲਾਫ ਰਾਜਸਥਾਨ ਰਾਇਲਜ਼ ਲਈ ਇਹ ਉਪਲਬਧੀ ਹਾਸਲ ਕੀਤੀ | ਪਿ੍ਯਾਂਸ਼ ਆਰੀਆ ਗੂਗਲ ਟ੍ਰੈਂਡਸ 2025 ਦੀ ਖੋਜ ਸੂਚੀ ਵਿਚ ਵੈਭਵ ਸੂਰਿਆਵੰਸ਼ੀ ਤੋਂ ਬਾਅਦ ਦੂਜੇ ਸਥਾਨ 'ਤੇ ਹੈ | ਪਿ੍ਯਾਂਸ਼ ਦਿੱਲੀ ਲਈ ਖੇਡਦਾ ਹੈ ਅਤੇ ਆਪਣੇ ਪਹਿਲੇ ਆਈਪੀਐਲ ਸੀਜ਼ਨ ਵਿਚ, ਉਸਨੇ 17 ਮੈਚਾਂ ਵਿਚ 475 ਦੌੜਾਂ ਬਣਾਈਆਂ |
ਅਭਿਸ਼ੇਕ ਸ਼ਰਮਾ ਤੀਜੇ ਸਥਾਨ 'ਤੇ ਹੈ | ਅਭਿਸ਼ੇਕ ਨੇ ਹਾਲ ਹੀ ਵਿਚ ਸਈਦ ਮੁਸ਼ਤਾਕ ਅਲੀ ਟਰਾਫੀ ਵਿਚ ਸਿਰਫ਼ 12 ਗੇਂਦਾਂ ਵਿਚ ਅਰਧ ਸੈਂਕੜਾ ਲਗਾ ਕੇ ਇਤਿਹਾਸ ਰਚਿਆ ਹੈ | ਆਂਧਰਾ ਪ੍ਰਦੇਸ਼ ਦੇ ਗੁੰਟੂਰ ਤੋਂ 21 ਸਾਲਾ ਸ਼ੇਖ ਰਾਸ਼ਿਦ ਨੇ ਵੀ ਚੋਟੀ ਦੇ ਪੰਜ ਵਿਚ ਜਗ੍ਹਾ ਬਣਾਈ | ਮਹਿਲਾ ਵਿਸ਼ਵ ਕੱਪ ਜੇਤੂ ਜੇਮੀਮਾ ਰੌਡਰਿਗਜ਼ ਅਤੇ ਸਮਿ੍ਤੀ ਮੰਧਾਨਾ ਵੀ ਚੋਟੀ ਦੇ ਦਸ ਵਿਚ ਸ਼ਾਮਿਲ ਹਨ | ਭਾਰਤ ਅੰਡਰ-19 ਟੀਮ ਦੇ ਕਪਤਾਨ ਕਰੁਣ ਨਾਇਰ ਅਤੇ ਚੇਨਈ ਸੁਪਰ ਕਿੰਗਜ਼ ਦੇ ਨੌਜਵਾਨ ਓਪਨਰ ਆਯੁਸ਼ ਮਹਾਤਰੇ (17) ਨੇ ਵੀ ਸੂਚੀ ਵਿਚ ਜਗ੍ਹਾ ਬਣਾਈ | ਆਯੁਸ਼ ਨੇ 48 ਗੇਂਦਾਂ 'ਤੇ 94 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਭਾਰਤ ਅੰਡਰ-19 ਦੀ ਕਪਤਾਨੀ ਕੀਤੀ ਅਤੇ ਪਹਿਲੀ ਸ਼੍ਰੇਣੀ ਕਿ੍ਕਟ ਵਿਚ 500 ਤੋਂ ਵੱਧ ਦੌੜਾਂ ਬਣਾਈਆਂ | ਗੁਜਰਾਤ ਦੇ ਵਿਕਟਕੀਪਰ-ਬੱਲੇਬਾਜ਼ ਉਰਵਿਲ ਪਟੇਲ ਅਤੇ ਮੁੰਬਈ-ਕੇਰਲ ਦੇ ਸਪਿਨਰ ਵਿਗਨੇਸ਼
ਖੇਡ ਸੰਸਾਰ
Free
ਵੈਭਵ ਸੂਰਿਆਵੰਸ਼ੀ ਗੂਗਲ ਟ੍ਰੈਂਡਸ ਵਿਚ ਭਾਰਤ ਦਾ ਨੰਬਰ ਇਕ ਖਿਡਾਰੀ <br/>
ਅਜੀਤ ਡੈਸਕ
07-12-2025