ਦੋਹਾ, 7 ਦਸੰਬਰ (ਪੀ.ਟੀ.ਆਈ.)-ਪੰਜਾਬ ਦੀ ਧੀ ਸਿਮਰਨਪ੍ਰੀਤ ਕÏਰ ਬਰਾੜ ਨੇ ਇੱਥੇ ਅÏਰਤਾਂ ਦੇ 25 ਮੀਟਰ ਪਿਸਟਲ ਮੁਕਾਬਲੇ 'ਚ ਇਕ ਸਖ਼ਤ ਮੁਕਾਬਲਾ ਜਿੱਤ ਕੇ ਸੋਨ ਤਗਮਾ ਜਿੱਤਿਆ | ਭਾਰਤ ਦੀ 50 ਮੀਟਰ ਰਾਈਫਲ 3-ਪੋਜੀਸ਼ਨ ਚੈਂਪੀਅਨ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਆਈ.ਐਸ.ਐਸ.ਐਫ. ਵਿਸ਼ਵ ਕੱਪ ਫਾਈਨਲ ਵਿਚ ਆਪਣੇ ਪਹਿਲੇ ਮੈਚ 'ਚ ਚਾਂਦੀ ਦਾ ਤਗਮਾ ਜਿੱਤਿਆ | ਐਸ਼ਵਰਿਆ ਨੇ ਇਸ ਤਰ੍ਹਾਂ ਹਰ ਸੰਭਵ ਵਿਸ਼ਵ ਤੇ ਮਹਾਂਦੀਪੀ ਚੈਂਪੀਅਨਸ਼ਿਪ ਵਿਚ ਇਸ ਖੇਡ 'ਚ ਤਗਮਿਆਂ ਦਾ ਇਕ ਸੈਟ ਪੂਰਾ ਕੀਤਾ | ਜ਼ਿਕਰਯੋਗ ਹੈ ਕਿ ਸਿਮਰਨਪ੍ਰੀਤ, ਜਿਸਨੇ ਇਸ ਸਾਲ ਦੇ ਸ਼ੁਰੂ 'ਚ ਲੀਮਾ ਵਿਚ ਵਿਸ਼ਵ ਕੱਪ 'ਚ ਚਾਂਦੀ ਦਾ ਤਗਮਾ ਜਿੱਤਿਆ ਸੀ, ਦੇ ਪਿਤਾ ਨੇ ਆਪਣੀ ਧੀ ਲਈ ਆਪਣੀ ਸਰਕਾਰੀ ਨੌਕਰੀ ਛੱਡ ਦਿੱਤੀ ਸੀ¢ ਨਿਸ਼ਾਨੇਬਾਜ਼ ਨੇ ਫਾਈਨਲ 'ਚ ਸ਼ਾਨਦਾਰ 41 ਦਾ ਸਕੋਰ ਕਰਕੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਪ੍ਰਾਪਤੀ ਹਾਸਲ ਕੀਤੀ | ਜਿਸ ਨਾਲ ਉਸਨੇ ਵਿਸ਼ਵ ਜੂਨੀਅਰ ਰਿਕਾਰਡ ਦੀ ਵੀ ਬਰਾਬਰੀ ਕੀਤੀ | ਗੌਰਤਲਬ ਹੈ ਕਿ 8 ਨਿਸ਼ਾਨੇਬਾਜ਼ਾਂ 'ਚੋਂ ਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਦੂਜੀ ਭਾਰਤੀ, ਈਸ਼ਾ ਸਿੰਘ 7ਵੇਂ ਸਥਾਨ 'ਤੇ ਰਹੀ | ਜਦਕਿ 2 ਓਲੰਪਿਕ ਕਾਂਸੀ ਤਗਮਿਆਂ ਦੀ ਜੇਤੂ ਮਨੂ ਭਾਕਰ, ਕੁਆਲੀਫਿਕੇਸ਼ਨ ਰਾਊਾਡ 'ਚ 581 ਦੇ ਸਕੋਰ ਨਾਲ ਫਾਈਨਲ ਲਈ ਕੁਆਲੀਫਾਈ ਕਰਨ 'ਚ ਅਸਫਲ ਰਹੀ | ਕੁਆਲੀਫਿਕੇਸ਼ਨ ਰਾਊਾਡ 'ਚ 21 ਸਾਲਾ ਸਿਮਰਨਪ੍ਰੀਤ ਨੇ 585 ਦਾ ਸਕੋਰ ਕਰਕੇ 5ਵਾਂ ਸਥਾਨ ਪ੍ਰਾਪਤ ਕੀਤਾ ਸੀ | ਜਦੋਂ ਕਿ ਈਸ਼ਾ ਨੇ ਚੌਥਾ ਸਥਾਨ ਪ੍ਰਾਪਤ ਕੀਤਾ |
ਖੇਡ ਸੰਸਾਰ
Free
ਨਿਸ਼ਾਨੇਬਾਜ਼ੀ ਵਿਸ਼ਵ ਕੱਪ ਜਲੰਧਰ ਦੀ ਸਿਮਰਨਪ੍ਰੀਤ ਨੇ ਜਿੱਤਿਆ ਸੋਨ ਤਗਮਾ
ਅਜੀਤ ਡੈਸਕ
08-12-2025