06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

-ਬੈਡਮਿੰਟਨ ਅੰਡਰ-17- ਨਾਭਾ ਦੇ ਜਗਸ਼ੇਰ ਸਿੰਘ ਨੇ ਸੋਨ ਤਗਮਾ ਜਿੱਤਿਆ

Ad Position 21
No active advertisement
ਅਜੀਤ ਡੈਸਕ 08-12-2025

ਨਾਭਾ, 7 ਦਸੰਬਰ (ਜਗਨਾਰ ਸਿੰਘ ਦੁਲੱਦੀ)-ਭੁਵਨੇਸ਼ਵਰ ਉੜੀਸਾ 'ਚ 1 ਦਸੰਬਰ ਤੋਂ 6 ਦਸੰਬਰ ਤੱਕ ਅੰਡਰ-15 ਤੇ ਅੰਡਰ-17 ਨੈਸ਼ਨਲ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਦੌਰਾਨ ਅੰਡਰ-17 ਲਈ ਪੰਜਾਬ ਦੇ 3 ਨੌਜਵਾਨਾਂ ਨੇ ਸ਼ਮੂਲੀਅਤ ਕੀਤੀ | ਇਨ੍ਹਾਂ ਤਿੰਨ ਨੌਜਵਾਨਾਂ 'ਚ ਨਾਭਾ ਦਾ ਨੌਜਵਾਨ ਜਗਸ਼ੇਰ ਸਿੰਘ ਖੰਗੂੜਾ ਵੀ ਸ਼ਾਮਿਲ ਸੀ ਜੋ ਕਿ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦਾ ਵਿਦਿਆਰਥੀ ਹੈ, ਜਿਸ ਨੇ ਅੰਡਰ-17 'ਚ ਸੋਨ ਤਗਮਾ ਪ੍ਰਾਪਤ ਕੀਤਾ ਹੈ | ਉਸ ਦੀ ਇਸ ਜਿੱਤ ਤੋਂ ਬਾਅਦ ਦਾਦਾ ਸਮਿੱਤਰ ਸਿੰਘ ਤੇ ਦਾਦੀ ਜਸਵਿੰਦਰ ਕੌਰ ਸਮੇਤ ਪੂਰੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ | ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਤੇ ਠੇਕੇਦਾਰ ਵਿਜੇ ਕੁਮਾਰ ਚੌਧਰੀ ਵੀ ਹਾਜ਼ਿਰ ਸਨ | ਜਗਸ਼ੇਰ ਦੀ ਮਾਤਾ ਰਸ਼ਪਾਲ ਕੌਰ ਤੇ ਪਿਤਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ 7 ਸਾਲ ਦੀ ਉਮਰ ਤੋਂ ਹੀ ਬੈਡਮਿੰਟਨ ਦੀ ਖੇਡ ਲਈ ਮਿਹਨਤ ਕਰਦਾ ਆ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਫਿਲਮ ਨਿਰਮਾਤਾ ਵਿਕਰਮ ਭੱਟ ਗ੍ਰਿਫਤਾਰ ਅਗਲੀ ਖ਼ਬਰ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਜਲੰਧਰ ਦੀ ਸਿਮਰਨਪ੍ਰੀਤ ਨੇ ਜਿੱਤਿਆ ਸੋਨ ਤਗਮਾ
Ad Position 24