ਪੁਡੂਚੇਰੀ, 21 ਦਸੰਬਰ (ਪੀ.ਟੀ.ਆਈ.)-ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਐਤਵਾਰ ਨੂੰ 'ਫਿੱਟ ਇੰਡੀਆ ਸੰਡੇਜ਼ ਔਨ ਸਾਈਕਲ' ਪਹਿਲਕਦਮੀ ਦੇ ਪਹਿਲੇ ਵਰ੍ਹੇਗੰਢ ਸਮਾਰੋਹ ਦੀ ਅਗਵਾਈ ਕੀਤੀ ਜਿਸ 'ਚ 1,500 ਤੋਂ ਵੱਧ ਭਾਗੀਦਾਰਾਂ ਨੇ ਭਾਗ ਲਿਆ। ਭਾਰਤ ਦੇ ਪ੍ਰਸਿੱਧ ਹਾਕੀ ਗੋਲਕੀਪਰ ਪੀ.ਆਰ. ਸ਼੍ਰੀਜੇਸ਼ ਤੇ ਟੇਬਲ ਟੈਨਿਸ ਆਈਕਨ ਸ਼ਰਤ ਕਮਲ ਇਸ 'ਚ ਸ਼ਾਮਲ ਹੋਏ, ਜਿਸ 'ਚ ਸਕੂਲੀ ਵਿਦਿਆਰਥੀਆਂ, ਨਮੋ ਸਾਈਕਲਿੰਗ ਕਲੱਬਾਂ ਦੇ ਮੈਂਬਰਾਂ ਤੇ ਪੁਡੂਚੇਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਸਮੇਤ ਹਰ ਉਮਰ ਸਮੂਹਾਂ ਤੇ ਪਿਛੋਕੜਾਂ ਦੇ ਲੋਕਾਂ ਨੇ ਹਿੱਸਾ ਲਿਆ। ਖੇਡ ਮੰਤਰਾਲੇ ਦੇ ਅਨੁਸਾਰ 'ਫਿੱਟ ਇੰਡੀਆ ਸੰਡੇਜ਼ ਔਨ ਸਾਈਕਲ' ਪਹਿਲ ਦੇਸ਼ ਭਰ ਦੇ 2 ਲੱਖ ਸਥਾਨਾਂ 'ਤੇ 700 ਤੋਂ ਵੱਧ ਜ਼ਿਲ੍ਹਿਆਂ ਵਿਚ ਕੀਤੀ ਗਈ, ਜਿਸ 'ਚ ਸਾਲ ਦੌਰਾਨ 20 ਲੱਖ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਸੀ।
ਖੇਡ ਸੰਸਾਰ
Free
ਮਾਂਡਵੀਆ ਨੇ 'ਫਿੱਟ ਇੰਡੀਆ ਸੰਡੇਜ਼ ਔਨ ਸਾਈਕਲ' ਦੀ ਪਹਿਲੀ ਵਰ੍ਹੇਗੰਢ ਸਮਾਰੋਹ ਦੀ ਕੀਤੀ ਅਗਵਾਈ
ਅਜੀਤ ਡੈਸਕ
22-12-2025