ਨਵੀਂ ਦਿੱਲੀ, 29 ਦਸੰਬਰ (ਪੀ.ਟੀ.ਆਈ.)-ਭੂਟਾਨ ਦੀ ਸਪਿਨਰ ਸੋਨਮ ਯੇਸ਼ੇ ਨੇ ਟੀ-20 ਅੰਤਰਰਾਸ਼ਟਰੀ ਮੈਚ ਵਿਚ ਅੱਠ ਵਿਕਟਾਂ ਲੈਣ ਵਾਲੀ ਪਹਿਲੀ ਗੇਂਦਬਾਜ਼ ਬਣ ਕੇ ਇਤਿਹਾਸ ਰਚ ਦਿੱਤਾ ਹੈ¢ ਈ.ਐਸ.ਪੀ.ਐਨ. ਕ੍ਰਿਕਇਨਫੋ ਦੇ ਅਨੁਸਾਰ, ਖੱਬੇ ਹੱਥ ਦੇ ਸਪਿਨਰ ਨੇ 26 ਦਸੰਬਰ ਨੂੰ ਭੂਟਾਨ ਦੇ ਗੇਲੇਫੂ ਮਾਈਾਡਫੁੱਲਨੈਸ ਸਿਟੀ ਵਿਚ ਮਿਆਂਮਾਰ ਵਿਰੁੱਧ ਤੀਜੇ ਟੀ-20 ਆਈ ਦੌਰਾਨ ਇਹ ਬੇਮਿਸਾਲ ਕਾਰਨਾਮਾ ਕੀਤਾ ¢ 22 ਸਾਲਾ ਇਸ ਖਿਡਾਰੀ ਨੇ 7 ਦੌੜਾਂ 'ਤੇ 8 ਵਿਕਟਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਭੂਟਾਨ ਦੇ 9 ਦੌੜਾਂ 'ਤੇ 127 ਦੌੜਾਂ ਦੇ ਜਵਾਬ ਵਿਚ ਮਿਆਂਮਾਰ ਨੂੰ 45 ਦÏੜਾਂ 'ਤੇ ਆਊਟ ਕਰ ਦਿੱਤਾ¢ ਸੋਨਮ ਯੇਸ਼ੇ ਦਾ ਚਾਰ ਓਵਰਾਂ ਵਿਚ 8/7 ਦੇ ਅਵਿਸ਼ਵਾਸ਼ਯੋਗ ਸਕੋਰ ਇੱਕ ਵਿਸ਼ਵ ਰਿਕਾਰਡ ਬਣਿਆ | ਕਿਸੇ ਵੀ ਗੇਂਦਬਾਜ਼ ਨੇ ਪਹਿਲਾਂ ਕਿਸੇ ਵੀ ਟੀ-20 ਮੈਚ, ਅੰਤਰਰਾਸ਼ਟਰੀ ਜਾਂ ਹੋਰ ਕਿਸੇ ਵੀ ਟੀ-20 ਮੈਚ ਵਿਚ ਅੱਠ ਵਿਕਟਾਂ ਨਹੀਂ ਲਈਆਂ ਸਨ¢ ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ ਪਿਛਲੀ ਸਭ ਤੋਂ ਵਧੀਆ ਗੇਂਦਬਾਜ਼ੀ ਦੇ ਅੰਕੜੇ ਮਲੇਸ਼ੀਆ ਦੇ ਤੇਜ਼ ਗੇਂਦਬਾਜ਼ ਸਿਆਜ਼ਰੁਲ ਇਦਰਸ ਦੇ ਸਨ, ਜਿਨ੍ਹਾਂ ਨੇ 2023 ਵਿਚ ਚੀਨ ਵਿਰੁੱਧ 8 ਦੌੜਾਂ ਦੇ ਕੇ 7 ਵਿਕਟਾਂ ਲਈਆਂ ਸਨ¢ ਇਦਰਸ ਤੋਂ ਇਲਾਵਾ, ਸਿਰਫ਼ ਬਹਿਰੀਨ ਦੇ ਅਲੀ ਦਾਊਦ ਨੇ ਇੱਕ ਟੀ-20 ਅੰਤਰਰਾਸ਼ਟਰੀ ਮੈਚ ਵਿਚ ਸੱਤ ਵਿਕਟਾਂ ਲਈਆਂ ਹਨ, ਜਿਨ੍ਹਾਂ ਨੇ ਇਸ ਸਾਲ ਦੇ ਸ਼ੁਰੂ 'ਚ ਭੂਟਾਨ ਵਿਰੁੱਧ 19 ਦੌੜਾਂ ਦੇ ਕੇ 7 ਵਿਕਟਾਂ ਲਈਆਂ ਸਨ¢ ਨੀਦਰਲੈਂਡ ਦੇ ਆਲਰਾਊਾਡਰ ਕੋਲਿਨ ਐਕਰਮੈਨ, ਜਿਨ੍ਹਾਂ ਨੇ 2019 ਵਿਚ ਬਰਮਿੰਘਮ ਬੀਅਰਜ਼ ਵਿਰੁੱਧ ਲੈਸਟਰਸ਼ਾਇਰ ਲਈ 18 ਦੌੜਾਂ ਦੇ ਕੇ 7 ਵਿਕਟਾਂ ਲਈਆਂ ਸਨ, ਅਤੇ ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਤਸਕੀਨ ਅਹਿਮਦ, ਜਿਨ੍ਹਾਂ ਨੇ ਇਸ ਸਾਲ ਦੇ ਸ਼ੁਰੂ ਵਿਚ ਢਾਕਾ ਕੈਪੀਟਲਜ਼ ਵਿਰੁੱਧ ਦਰਬਾਰ ਰਾਜਸ਼ਾਹੀ ਲਈ 19 ਦੌੜਾਂ ਦੇ ਕੇ 7 ਵਿਕਟਾਂ ਲਈਆਂ ਸਨ, ਟੀ-20 ਵਿਚ ਇਹ ਉਪਲਬਧੀ ਹਾਸਲ ਕਰਨ ਵਾਲੇ ਸਿਰਫ਼ ਦੋ ਖਿਡਾਰੀ ਹਨ¢
ਖੇਡ ਸੰਸਾਰ
Free
ਭੂਟਾਨ ਦੀ ਸੋਨਮ ਯੇਸ਼ੇ ਵਲੋਂ ਟੀ-20 'ਚ ਵਿਸ਼ਵ ਰਿਕਾਰਡ ਕਾਇਮ <br/>
ਅਜੀਤ ਡੈਸਕ
30-12-2025