22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਜਹਾਜ਼ ਹਵਾ ਵਿਚ ਡਗਮਗਾਉਣ ਕਾਰਨ ਯਾਤਰੂਆਂ 'ਚ ਮਚੀ ਹਫੜਾ-ਦਫੜੀ <br/>

Ad Position 21
No active advertisement
ਅਜੀਤ ਡੈਸਕ 30-12-2025
ਲੈਸਟਰ (ਇੰਗਲੈਂਡ), 29 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਤੋਂ ਰਵਾਨਾ ਹੋਏ ਰਾਇਨਏਅਰ ਦੇ ਇਕ ਯਾਤਰੀ ਜਹਾਜ਼ ਵਿਚ ਮੱਧ ਆਕਾਸ਼ ਅਚਾਨਕ ਆਏ ਭਿਆਨਕ ਹਵਾ ਦੇ ਝਟਕਿਆਂ ਨੇ ਭਾਰੀ ਦਹਿਸ਼ਤ ਪੈਦਾ ਕਰ ਦਿੱਤੀ ¢ ਹਵਾ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਜਹਾਜ਼ ਇਕਦਮ ਹੇਠਾਂ ਵੱਲ ਝਟਕਾ ਖਾ ਗਿਆ¢ ਇਸ ਕਾਰਨ ਅੰਦਰ ਬੈਠੇ ਕਈ ਯਾਤਰੀ ਆਪਣੀਆਂ ਸੀਟਾਂ ਤੋਂ ਉਛਲ ਗਏ ਅਤੇ ਕੁਝ ਲੋਕਾਂ ਨੂੰ ਸਰੀਰਕ ਚੋਟਾਂ ਵੀ ਆਈਆਂ ¢ ਜਹਾਜ਼ ਵਿਚ ਸਵਾਰ ਇਕ ਮਹਿਲਾ ਯਾਤਰੀ ਨੇ ਦੱਸਿਆ ਕਿ ਇਹ ਪਲ ਬੇਹੱਦ ਡਰਾਉਣੇ ਸਨ ¢ ਕੁਝ ਸਮੇਂ ਬਾਅਦ ਜਹਾਜ਼ ਨੂੰ ਨਜ਼ਦੀਕੀ ਹਵਾਈ ਅੱਡੇ 'ਤੇ ਸੁਰੱਖਿਅਤ ਤਰੀਕੇ ਨਾਲ ਉਤਾਰ ਲਿਆ ਗਿਆ ¢ ਜਹਾਜ਼ ਦੇ ਉਤਰਦੇ ਹੀ ਬਚਾਅ ਅਤੇ ਸਿਹਤ ਸੇਵਾਵਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ ¢ ਜ਼ਖ਼ਮੀ ਯਾਤਰੀਆਂ ਨੂੰ ਮੌਕੇ 'ਤੇ ਹੀ ਡਾਕਟਰੀ ਸਹਾਇਤਾ ਦਿੱਤੀ ਗਈ, ਜਦਕਿ ਕੁਝ ਨੂੰ ਅੱਗੇ ਦੀ ਜਾਂਚ ਲਈ ਹਸਪਤਾਲ ਭੇਜਿਆ ਗਿਆ¢

Ad Position 22
No active advertisement
ਪਿਛਲੀ ਖ਼ਬਰ ਭੂਟਾਨ ਦੀ ਸੋਨਮ ਯੇਸ਼ੇ ਵਲੋਂ ਟੀ-20 'ਚ ਵਿਸ਼ਵ ਰਿਕਾਰਡ ਕਾਇਮ <br/> ਅਗਲੀ ਖ਼ਬਰ ਗੁਰਦੁਆਰਾ ਸਿੱਖ ਸੈਂਟਰ ਫਰੈਕਫਰਟ ਵਿਚ ਵਰਲਡ ਸਿੱਖ ਪਾਰਲੀਮੈਂਟ ਵਲੋਂ ਨਾਨਕਸ਼ਾਹੀ ਕੈਲੰਡਰ ਜਾਰੀ <br/>
Ad Position 24