22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਯੂ.ਕੇ. 'ਚ ਕਾਰ ਹਾਦਸੇ 'ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ, 5 ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 04-09-2025
ਲੰਡਨ, 3 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਦੱਖਣੀ-ਪੂਰਬੀ ਇੰਗਲੈਂਡ ਦੇ ਏਸੇਕਸ ਵਿਚ ਦੋ ਕਾਰਾਂ ਦੀ ਟੱਕਰ ਵਿਚ ਤੇਲੰਗਾਨਾ ਦੇ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦੋਂ ਕਿ ਪੰਜ ਹੋਰ ਗੰਭੀਰ ਜ਼ਖਮੀ ਹੋ ਗਏ ¢ ਸਥਾਨਕ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਤੜਕੇ ਰੇਲੇ ਸਪਰ 'ਤੇ ਵਾਪਰੀ ¢ ਹਾਦਸੇ ਵਿਚ ਚੈਤਨਯ ਤਾਰੇ (23) ਨੂੰ ਘਟਨਾ ਸਥਾਨ 'ਤੇ ਮਿ੍ਤਕ ਐਲਾਨ ਦਿੱਤਾ ਗਿਆ, ਜਦੋਂ ਕਿ 21 ਸਾਲਾ ਕ੍ਰਿਸ਼ ਤੇਜਾ ਨੇ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ ¢ ਏਸੇਕਸ ਪੁਲਿਸ ਨੇ ਹਾਦਸੇ ਸੰਬੰਧੀ ਦੋ ਵਿਅਕਤੀਆਂ ਨੂੰ ਖਤਰਨਾਕ ਢੰਗ ਨਾਲ ਵਾਹਨ ਚਲਾਉਣ ਦੇ ਦੋਸ਼ਾਂ ਤਹਿਤ ਗਿ੍ਫਤਾਰ ਕੀਤਾ ਹੈ ¢ ਪੁਲਿਸ ਨੇ ਇਕ ਬਿਆਨ ਵਿਚ ਕਿਹਾ ਹੈ ਅਧਿਕਾਰੀ ਪੀੜਤਾਂ ਦੇ ਪਰਿਵਾਰਾਂ ਦੀ ਮਦਦ ਕਰ ਰਹੇ ਹਨ ¢ ਪੰਜ ਹੋਰ ਲੋਕਾਂ ਦਾ ਇਲਾਜ ਚੱਲ ਰਿਹਾ ਹੈ | ਗਿ੍ਫਤਾਰ ਕੀਤੇ ਗਏ ਦੋਵਾਂ ਵਿਅਕਤੀਆਂ ਨੂੰ 20 ਨਵੰਬਰ ਤੱਕ ਜਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ ¢

Ad Position 22
No active advertisement
ਪਿਛਲੀ ਖ਼ਬਰ ਬੇਕਰਸਫੀਲਡ 'ਚ ਗੀਤਕਾਰ ਮੰਗਲ ਹਠੂਰ ਨਾਲ ਯਾਦਗਾਰੀ ਹੋ ਨਿੱਬੜੀ ਇਕ ਸ਼ਾਮ <br/> ਅਗਲੀ ਖ਼ਬਰ ਸ਼ਾਹਰੁਖ ਖਾਨ, ਕਰਨ ਜੌਹਰ, ਆਲੀਆ ਭੱਟ, ਰਣਦੀਪ ਹੁੱਡਾ ਨੇ ਹੜ੍ਹ ਪੀੜਤਾਂ ਨਾਲ ਜਤਾਇਆ ਸਮਰਥਨ <br/>
Ad Position 24