26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਬੋਲਸੋਨਾਰੋ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 23-11-2025

ਸਾਓ ਪਾਓਲੋ, 22 ਨਵੰਬਰ (ਏਜੰਸੀ)-ਬ੍ਰਾਜ਼ੀਲ ਦੀ ਪੁਲਿਸ ਨੇ ਸਨਿਚਰਵਾਰ ਸਵੇਰੇ ਸਾਬਕਾ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਕਾਰਵਾਈ ਬੋਲਸੋਨਾਰੋ ਦੇ 27 ਸਾਲ ਦੀ ਕੈਦ ਦੀ ਸਜ਼ਾ ਸ਼ੁਰੂ ਕਰਨ ਤੋਂ ਕੁਝ ਦਿਨ ਪਹਿਲਾਂ ਕੀਤੀ ਗਈ। ਉਨ੍ਹਾਂ ਦੇ ਸਹਿਯੋਗੀ, ਐਂਡਰੇਲੀ ਸਿਰੀਨੋ ਨੇ ਕਿਹਾ ਕਿ ਗ੍ਰਿਫ਼ਤਾਰੀ ਸਵੇਰੇ 6 ਵਜੇ ਦੇ ਕਰੀਬ ਹੋਈ। ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਬੋਲਸੋਨਾਰੋ ਨੂੰ ਉਨ੍ਹਾਂ ਦੀ ਘਰ ਦੀ ਨਜ਼ਰਬੰਦੀ ਤੋਂ ਹਟਾ ਕੇ ਰਾਜਧਾਨੀ ਬ੍ਰਾਸੀਲੀਆ ਵਿਚ ਸੰਘੀ ਪੁਲਿਸ ਹੈਡਕੁਆਰਟਰ ਲਿਆਂਦਾ ਗਿਆ। ਇਹ ਕਾਰਵਾਈ ਬ੍ਰਾਜ਼ੀਲ ਦੀ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਕੀਤੀ ਗਈ। ਬੋਲਸੋਨਾਰੋ ਨੂੰ ਤਖ਼ਤਾ ਪਲਟਣ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਠਹਿਰਾਇਆ ਗਿਆ ਸੀ।
ਉਨ੍ਹਾਂ 'ਤੇ 2022 ਦੀਆਂ ਚੋਣਾਂ ਹਾਰਨ ਤੋਂ ਬਾਅਦ ਸਰਕਾਰ ਨੂੰ ਉਖਾੜਨ, ਲੋਕਤੰਤਰ ਨੂੰ ਖਤਮ ਕਰਨ ਤੇ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ।

Ad Position 22
No active advertisement
ਪਿਛਲੀ ਖ਼ਬਰ ਬੀਬਾ ਮਜੀਠੀਆ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਬਾਬਾ ਬਕਾਲਾ ਸਾਹਿਬ ਹੋਏ ਨਤਮਸਤਕ : ਸਰਬੱਤ ਦੇ ਭਲੇ ਲਈ ਕੀਤੀ ਅਰਦ... ਅਗਲੀ ਖ਼ਬਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਭਾਜਪਾ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ-ਪ੍ਰਦੀਪ ਭੁੱਲਰ ਚਾਰ ਸਾਲਾਂ ਤੋ...
Ad Position 24