01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਕੈਪਟਨ ਜੈ ਸਿੰਘ ਸੋਹਲ ਦਾ ਓ. ਬੀ. ਈ. ਦੇ ਖ਼ਿਤਾਬ ਨਾਲ ਸ਼ਾਹੀ ਸਨਮਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 07-12-2025
ਲੰਡਨ, 6 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪਹਿਲੇ ਵਿਸ਼ਵ ਯੁੱਧ ਵਿਚ ਸੇਵਾਵਾਂ ਦੇਣ ਵਾਲੇ ਸਿੱਖਾਂ ਦੀ ਯਾਦਗਰ ਸਥਾਪਤ ਕਰਨ 'ਚ ਅਹਿਮ ਰੋਲ ਅਦਾ ਕਰਨ ਵਾਲੇ ਕੈਪਟਨ ਜੈ ਸਿੰਘ ਸੋਹਲ ਨੂੰ ਓ.ਬੀ.ਈ. ਦੇ ਖਿਤਾਬ ਨਾਲ ਸ਼ਾਹੀ ਸਨਮਾਨ ਦਿੱਤਾ ਗਿਆ ਹੈ | ਬੀਤੇ ਦਿਨੀ ਸੇਂਟ ਜੇਮਸ ਪੈਲੇਸ ਵਿਚ ਰਾਜਕੁਮਾਰੀ ਐਨਾ ਵਲੋਂ ਕੈਪਟਨ ਸੋਹਲ ਨੂੰ ਇਹ ਖਿਤਾਬ ਭੇਟ ਕੀਤਾ ਗਿਆ | ਸਿੱਖ ਮੈਮੋਰੀਅਲ ਫੰਡ ਦੇ ਚੇਅਰਮੈਨ ਕੈਪਟਨ ਜੈ ਸਿੰਘ-ਸੋਹਲ ਦੇ ਉਦਮ ਸਦਕਾ ਸਟੈਫੋਰਡਸ਼ਾਇਰ ਦੇ ਰਾਸ਼ਟਰੀ ਯਾਦਗਰੀ ਅਰਬਰਟਮ ਵਿਖੇ 2015 ਨੂੰ ਸਿੱਖ ਯਾਦਗਰ (ਸਮਾਰਕ) ਸਥਾਪਤ ਕੀਤੀ ਗਈ ਸੀ | ਸਟਨ ਕੋਲਡਫੀਲਡ ਦੇ ਕੈਪਟਨ ਸੋਹਲ ਨੇ ਕਿਹਾ ਕਿ ਇਹ ਉਸ ਲਈ ਬਹੁਤ ਖਾਸ ਦਿਨ ਸੀ | ਉਨ੍ਹਾਂ ਕਿਹਾ ਕਿ ਸਿੱਖ ਸਿਪਾਹੀਆਂ ਦੀ ਯਾਦਗਰ ਸਥਾਪਤ ਕਰਨਾ ਹੋਰਨਾਂ ਲਈ ਵੀ ਉਤਸ਼ਾਹਜਨਕ ਹੈ | ਸਿੱਖਾਂ ਬਾਰੇ ਖੋਜ ਕਰਨ, ਇਤਿਹਾਸਕ ਤੌਰ 'ਤੇ ਸਿੱਖ ਸੇਵਾਵਾਂ ਬਾਰੇ ਹੋਰ ਜਾਨਣ ਲਈ ਪ੍ਰੇਰਿਤ ਸਰੋਤ ਹੈ |

Ad Position 22
No active advertisement
ਪਿਛਲੀ ਖ਼ਬਰ ਇਮਰਾਨ ਖ਼ਾਨ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ-ਲੈਫਟੀਨੈਂਟ ਜਨਰਲ ਅਗਲੀ ਖ਼ਬਰ ਅਮਰੀਕਾ 'ਚ ਘਰ ਨੂੰ ਅੱਗ ਲੱਗਣ ਕਾਰਨ ਭਾਰਤੀ ਵਿਦਿਆਰਥਣ ਦੀ ਮੌਤ <br/>
Ad Position 24