02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਲੰਡਨ ਵਿਚ ਸਥਾਪਤ ਮਹਾਤਮਾ ਗਾਂਧੀ ਦੇ ਬੁੱਤ ਦਾ ਕਾਂਸੀ ਦਾ ਮਾਡਲ ਲੰਡਨ ਵਿਚ ਹੋ ਰਿਹਾ ਨਿਲਾਮ <br/>

Ad Position 21
repet_subhas-goyals [Copy P29]
ਅਜੀਤ ਡੈਸਕ 07-12-2025
ਲੰਡਨ, 6 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਵਿਚ ਸਭ ਤੋਂ ਪਹਿਲੇ ਸਥਾਪਤ ਕੀਤੇ ਗਏ ਮਹਾਤਮਾ ਗਾਂਧੀ ਦੇ ਬੁੱਤ ਦਾ ਛੋਟਾ ਕਾਂਸੀ ਦਾ ਮਾਡਲ ਲੰਡਨ ਵਿਚ ਨਿਲਾਮ ਹੋਣ ਜਾ ਰਿਹਾ ਹੈ | ਨਿਲਾਮੀਕਰਤਾ ਵੂਲਲੀ ਅਤੇ ਵਾਲਿਸ ਮੁਤਾਬਕ ਕੇਂਦਰੀ ਲੰਡਨ ਦੇ ਇੱਕ ਚੌਕ ਵਿਚ ਮਹਾਤਮਾ ਗਾਂਧੀ ਦੀ ਮੂਰਤੀ ਦੇ ਇਸ ਪਹਿਲੇ ਮਾਡਲ ਦੀ ਅੰਦਾਜ਼ਨ ਕੀਮਤ 6 ਤੋਂ 8 ਹਜ਼ਾਰ ਪੌਂਡ ਜਾਣੀ (6 ਲੱਖ ਤੋਂ 8 ਲੱਖ ਪੌਂਡ) ਤੱਕ ਜਾਣ ਦੀ ਸੰਭਾਵਨਾ ਹੈ | ਕਾਂਸੀ ਦਾ ਬਣਿਆ ਇਹ ਮਾਡਲ ਸਿਰਫ਼ 27 ਸੈਂਟੀਮੀਟਰ (10.6 ਇੰਚ) ਉੱਚਾ ਹੈ ਅਤੇ ਇਹ 1968 ਤੋਂ ਕੈਮਡੇਨ ਦੇ ਟੈਵਿਸਟੌਕ ਸਕੁਏਅਰ ਵਿਚ ਹੈ | ਮੂਰਤੀ ਅਤੇ ਇਸਦੇ ਮਾਡਲ ਨੂੰ ਪੌਲਿਸ਼ ਮੂਰਤੀਕਾਰ ਫਰੈਡਾ ਬਿ੍ਲਿਅੰਟ ਦੁਆਰਾ ਬਣਾਏ ਗਏ ਸਨ | ਫਰੈਡਾ ਨੇ ਭਾਰਤੀ ਸਿਆਸਤਦਾਨ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਡਾ: ਰਾਜਿੰਦਰ ਪ੍ਰਸਾਦ, ਇੰਦਰਾ ਗਾਂਧੀ ਆਦਿ ਸਮੇਤ ਵਿਸ਼ਵ ਦੇ ਕਈ ਨੇਤਾਵਾਂ ਦੇ ਬੁੱਤ ਤਰਾਸ਼ੇ ਸਨ |

Ad Position 22
No active advertisement
ਪਿਛਲੀ ਖ਼ਬਰ ਡਾ. ਰਮਨੀਕ ਦੁਸਾਂਝ ਮੈਡੀਕਲ ਵੁਮੈਨਜ਼ ਇੰਟਰਨੈਸ਼ਨਲ ਐਸੋਸੀਏਸ਼ਨ ਉੱਤਰੀ ਅਮਰੀਕਾ ਦੀ ਉੱਪ ਪ੍ਰਧਾਨ ਬਣੀ <br/> ਅਗਲੀ ਖ਼ਬਰ ਗਿੱਲ ਨੂੰ ਪਹਿਲਾ ਟੀ 20 ਅੰਤਰਰਾਸ਼ਟਰੀ ਖੇਡਣ ਲਈ ਹਰੀ ਝੰਡੀ
Ad Position 24