ਐਡੀਲੇਡ, 23 ਦਸੰਬਰ (ਗੁਰਮੀਤ ਸਿੰਘ ਵਾਲੀਆ)-ਚਰਚਾਂ ਦੇ ਸ਼ਹਿਰ ਐਡੀਲੇਡ ਵਿਚ ਕ੍ਰਿਸਚੀਅਨ ਭਾਈਚਾਰੇ ਵਲੋਂ ਕ੍ਰਿਸਮਸ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ¢ ਸ਼ਹਿਰ ਸਮੇਤ ਨੇੜਲੇ ਕਸਬਿਆਂ, ਉਪਨਗਰਾਂ, ਘਰਾਂ ਅਤੇ ਵਪਾਰਕ ਅਦਾਰਿਆਂ ਵਿਚ ਕੀਤੀ ਗਈ ਸੁੰਦਰ ਸਜਾਵਟ ਅਤੇ ਰੰਗ-ਬਿਰੰਗੀਆਂ ਰੌਸ਼ਨੀਆਂ ਨੇ ਪੂਰੇ ਇਲਾਕੇ ਦਾ ਤਿਉਹਾਰੀ ਮਾਹੌਲ ਬਣਾਇਆ ਹੋਇਆ ਹੈ ¢ ਖ਼ਾਸ ਤੌਰ 'ਤੇ ਆਤਿਸ਼ਬਾਜ਼ੀ ਵੇਖਣ ਵਾਲੀ ਹੁੰਦੀ ਹੈ ¢ ਐਡੀਲੇਡ ਸ਼ਹਿਰ ਖ਼ਾਸ ਕਰਕੇ ਲੋਬੈਥਲ ਵੈਲੀ ਦੀ ਕ੍ਰਿਸਮਸ ਸਜਾਵਟ ਵੇਖਣ ਲਈ ਰਾਤ ਸਮੇਂ ਦੂਰ-ਦੁਰਾਡਿਓਾ ਲੋਕਾਂ ਦੀ ਵੱਡੀ ਗਿਣਤੀ ਵਿਚ ਆਮਦ ਹੁੰਦੀ ਹੈ ¢ ਦਸੰਬਰ ਮਹੀਨੇ ਦੀ ਸ਼ੁਰੂਆਤ ਤੋਂ ਹੀ 31 ਦਸੰਬਰ ਤੱਕ ਤਿਉਹਾਰ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ 'ਤੇ ਰਹਿੰਦੀਆਂ ਹਨ, ਜਿਨ੍ਹਾਂ ਦੌਰਾਨ ਲੋਕ ਛੁੱਟੀਆਂ ਦੇ ਸਮੇਂ ਪਰਿਵਾਰਕ ਮਿਲਣ-ਜੁਲਣ ਕਰਦੇ ਹੋਏ ਤੋਹਫ਼ੇ ਵੰਡ ਕੇ ਖੁਸ਼ੀਆਂ ਮਨਾਉਂਦੇ ਹਨ ¢ ਸੂਰਜ ਡੁੱਬਣ ਦੇ ਨਾਲ ਹੀ ਕੀਤੀ ਗਈ ਰੁਸ਼ਨਾਈ ਇਲਾਕੇ ਵਿਚ ਜਾਦੂਈ ਦਿੱਖ ਦਿੰਦੀ ਹੈ¢ ਐਡੀਲੇਡ ਅਤੇ ਲੋਬੈਥਲ ਸਮੇਤ ਵੈਲੀ ਵਿਚ ਸਥਾਨਕ ਭਾਈਚਾਰਿਆਂ ਵਲੋਂ ਸਭ ਤੋਂ ਸੁੰਦਰ ਕ੍ਰਿਸਮਸ ਡਿਸਪਲੇ ਸਜਾਉਣ ਲਈ ਮੁਕਾਬਲੇ ਵੀ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿਚ ਕੌਂਸਲ ਵਲੋਂ ਚੁਣੇ ਗਏ ਸਰਵੋਤਮ ਡਿਸਪਲੇ ਵਾਲੇ ਘਰਾਂ ਅਤੇ ਅਦਾਰਿਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ ¢ ਕ੍ਰਿਸਮਸ ਦੌਰਾਨ ਸ਼ਾਨਦਾਰ ਸਜਾਵਟ ਦੇ ਨਾਲ-ਨਾਲ ਸਵਾਦ ਭੋਜਨ ਸਟਾਲ, ਵਪਾਰਕ ਗਤੀਵਿਧੀਆਂ, ਤੋਹਫ਼ਿਆਂ ਦੀ ਖਰੀਦੋ-ਫ਼ਰੋਖ਼ਤ, ਕ੍ਰਿਸਮਸ ਪਰੇਡ, ਪੇਜੈਂਟ ਨਾਇਟਸ ਤੇ ਵੱਖ-ਵੱਖ ਸੱਭਿਆਚਾਰਕ ਇਵੈਂਟਸ ਵੀ ਆਕਰਸ਼ਣ ਦਾ ਕੇਂਦਰ ਬਣਦੇ ਹਨ¢ ਸੈਂਟਾ ਕਲੌਜ਼ ਦੀ ਮੌਜੂਦਗੀ ਖ਼ਾਸ ਕਰਕੇ ਬੱਚਿਆਂ ਲਈ ਖੁਸ਼ੀ ਦਾ ਕਾਰਨ ਬਣਦੀ ਹੈ, ਜੋ ਤੋਹਫ਼ੇ ਵੰਡਦਿਆਂ ਤਿਉਹਾਰੀ ਰੌਣਕ ਨੂੰ ਹੋਰ ਵਧਾ ਦਿੰਦਾ ਹੈ ¢ ਕ੍ਰਿਸਮਸ ਦੇ ਦਿਨ ਮੌਸਮ ਵੀ ਸੁਹਾਵਣਾ ਰਹਿਣ ਦੀ ਸੰਭਾਵਨਾ ਹੈ, ਮੌਸਮ ਵਿਭਾਗ ਅਨੁਸਾਰ ਕ੍ਰਿਸਮਿਸ ਵਾਲੇ ਦਿਨ ਅਸਮਾਨ ਸਾਫ਼ ਤੇ ਦੱਖਣ-ਪੂਰਬ ਵਲੋਂ 20 ਤੋਂ 30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਗੀਆ ¢ ਵੱਡੇ ਪੱਧਰ 'ਤੇ ਲੋਕ ਚਰਚਾਂ ਵਿਚ ਇਕੱਤਰ ਹੋ ਕੇ ਤਿਉਹਾਰ ਮਨਾਉਂਦੇ ਹਨ ਅਤੇ ਸਮਾਜ ਵਿਚ ਅਮਨ, ਭਾਈਚਾਰੇ ਅਤੇ ਸਭਨਾਂ ਦੀ ਖ਼ੈਰ-ਸੁੱਖ ਲਈ ਪ੍ਰਾਰਥਨਾ ਕਰਦੇ ਹਨ¢