08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸ੍ਰੀ ਚਮਕੌਰ ਸਾਹਿਬ ਜੋੜ ਮੇਲੇ ਦੌਰਾਨ ਲੋੜਵੰਦ ਮਰੀਜ਼ਾਂ ਦੀ ਸੇਵਾ ਲਈ ਅਮਰੀਕਾ ਤੋਂ ਪੁੱਜੇ 'ਵੰਨ-ਬੀਟ' ਦੇ ਸੰਸਥਾਪਕ ਬਹਾਦਰ ਸਿੰਘ <br/>

Ad Position 21
No active advertisement
ਅਜੀਤ ਡੈਸਕ 24-12-2025
ਸਾਨ ਫਰਾਂਸਿਸਕੋ, 23 ਦਸੰਬਰ (ਐਸ ਅਸ਼ੋਕ ਭੌਰਾ)-ਅਮਰੀਕਾ ਦੀ ਔਰੀਗਨ ਸਟੇਟ ਦੇ ਸ਼ਹਿਰ ਸੇਲਮ ਵਿਚ ਵਸਦੇ ਪੰਜਾਬੀ ਦੇ ਨਾਮੀ ਕਾਰੋਬਾਰੀ, ਭਾਰਤ ਅੰਦਰ ਬਿਹਤਰੀਨ ਤੇ ਅਤਿ-ਆਧੁਨਿਕ ਸਿਹਤ ਸੇਵਾਵਾਂ ਦੇਣ ਵਾਲੇ ਬਹਾਦਰ ਸਿੰਘ ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਵਿਖੇ ਪਿਛਲੇ ਕਰੀਬ ਇਕ ਸਾਲ ਤੋਂ 'ਵੰਨ-ਬੀਟ' ਅੱਖਾਂ ਦਾ ਮੁਫਤ ਹਸਪਤਾਲ ਲਾ ਰਹੇ ਹਨ ਜਿਸ ਵਿਚ ਹੁਣ ਤੱਕ ਇੱਕ ਲੱਖ ਤੋਂ ਵੱਧ ਨਜ਼ਰ ਤੋਂ ਪੀੜਤ ਲੋਕਾਂ ਨੇ ਇਸ ਸੇਵਾ ਦਾ ਲਾਭ ਉਠਾਇਆ ਹੈ | ਬਹਾਦਰ ਸਿੰਘ ਅਮਰੀਕਾ ਤੋਂ ਉਚੇਚਾ ਭਾਰਤ ਪਹੁੰਚੇ ਹੋਏ ਹਨ ਤੇ ਉਨ੍ਹਾਂ ਨੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਤੇ ਚਮਕੌਰ ਦੇ ਸ਼ਹੀਦਾਂ ਨੂੰ ਸਮਰਪਿਤ ਤਿੰਨ ਰੋਜ਼ਾ ਸ਼ਹੀਦੀ ਸਮਾਗਮਾਂ ਵਿਚ ਸ਼ਿਰਕਤ ਕੀਤੀ ਤੇ ਆਪਣੀ ਸੰਸਥਾ 'ਵੰਨ-ਬੀਟ' ਵਲੋਂ ਇੱਥੇ ਲੋੜਵੰਦਾਂ ਲਈ ਮੁਫਤ ਅੱਖਾਂ ਦਾ ਕੈਂਪ ਲਗਾਇਆ | 'ਅਜੀਤ' ਨਾਲ ਗੱਲਬਾਤ ਕਰਦਿਆਂ ਬਹਾਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਹਮੇਸ਼ਾਂ ਇਹ ਇੱਛਾ ਰਹੀ ਹੈ ਕਿ ਜੇ ਵਾਹਿਗੁਰੂ ਨੇ ਤੁਹਾਨੂੰ ਕੋਈ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਸਮਰਥਾ ਦਿੱਤੀ ਹੈ ਤਾਂ ਇੱਕ ਸਿੱਖ ਦਾ ਇਹ ਫਰਜ਼ ਹੈ ਕਿ ਆਪਣਾ ਦਸਵੰਧ ਸਮਾਜ ਤੇ ਕੌਮ ਦੇ ਲੇਖੇ ਲਾਵੇ ਤੇ ਇਹੀ ਫਰਜ਼ ਤੇ ਸੇਵਾ ਉਹ ਪਿਛਲੇ ਲੰਬੇ ਅਰਸੇ ਤੋਂ ਨਿਭਾਉਣ ਦਾ ਯਤਨ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਉਹ ਆਪਣੇ ਜੱਦੀ ਸ਼ਹਿਰ ਉੱਤਰ ਪ੍ਰਦੇਸ਼ ਦੇ ਭੀਰਾ ਖੀਰੀ ਵਿਖੇ ਵੱਡੀਆਂ ਸਿਹਤ ਸੇਵਾਵਾਂ, ਮੈਡੀਕਲ ਕਾਲਜ ਤੇ ਰੋਜਾਨਾ ਹਜਾਰਾਂ ਮਰੀਜ਼ਾਂ ਲਈ ਮੁਫਤ ਇਲਾਜ ਦੀ ਸੇਵਾ ਲਗਾਤਾਰ ਨਿਭਾਅ ਰਹੇ ਹਨ | ਇਸ ਮੌਕੇ ਉਨ੍ਹਾਂ ਨਾਲ ਸਥਾਨਕ ਹਸਪਤਾਲ ਦੀ ਪ੍ਰਬੰਧਕੀ ਸੇਵਾ ਨਿਭਾਉਣ ਵਾਲ ਉਕਪਾਲ ਸਿੰਘ ਤੇ ਕਈ ਅਹਿਮ ਸਖਸ਼ੀਅਤਾਂ ਵੀ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਸੁਨੀਲ ਗਾਵਸਕਰ ਦੇ ਸ਼ਖਸੀਅਤ ਅਧਿਕਾਰਾਂ ਦੀ ਰੱਖਿਆ ਅਗਲੀ ਖ਼ਬਰ ਐਡੀਲੇਡ ਵਿਚ ਕ੍ਰਿਸਮਸ ਦਾ ਤਿਉਹਾਰ ਰੌਸ਼ਨੀਆਂ, ਸਜਾਵਟ ਸਮੇਤ ਉਤਸ਼ਾਹ ਨਾਲ ਮਨਾਇਆ ਜਾਵੇਗਾ <br/>
Ad Position 24