23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

05-06-2025

Ad Position 21
No active advertisement
ਅਜੀਤ ਡੈਸਕ 05-06-2025

 ਸਟੰਟਬਾਜ਼ਾਂ ਦੇ ਖ਼ਿਲਾਫ਼ ਸਖ਼ਤੀ ਹੋਵੇ

ਪੰਜਾਬ ਸਰਕਾਰ ਨੇ ਮੇਲਿਆਂ, ਛਿੰਜਾਂ, ਟੂਰਨਾਮੈਂਟਾਂ ਅਤੇ ਹੋਰ ਕਿਸੇ ਵੀ ਤਰ੍ਹਾਂ ਦੀਆਂ ਪੇਂਡੂ ਖੇਡਾਂ ਦੌਰਾਨ ਕਿਸੇ ਵੀ ਤਰ੍ਹਾਂ ਦੇ ਸਟੰਟਬਾਜ਼ੀ ਕਰਨ 'ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹੋਏ ਹਨ। ਕਿਉਂਕਿ ਸਟੰਟਬਾਜ਼ੀ ਕਰਦਿਆਂ ਕਈ ਲੋਕ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਹਨ। ਪਰ ਲੋਕ ਸਰਕਾਰ ਦੀ ਸਖ਼ਤੀ ਦੇ ਬਾਵਜੂਦ ਸਟੰਟਬਾਜ਼ੀ ਕਰਨ ਤੋਂ ਬਾਜ਼ ਨਹੀਂ ਆਉਂਦੇ ਅਤੇ ਪ੍ਰਸ਼ਾਸਨ ਦੇ ਹੁਕਮ ਦੀ ਬਿਲਕੁਲ ਵੀ ਪ੍ਰਵਾਹ ਨਹੀਂ ਕਰਦੇ। ਪਰ ਇਸ ਲਈ ਸਭ ਤੋਂ ਵੱਧ ਕਸੂਰਵਾਰ ਇੰਨਾ ਸਟੰਟਬਾਜ਼ੀ ਵਾਲੀਆਂ ਖੇਡਾਂ ਦੇ ਪ੍ਰਬੰਧ ਕਰਨ ਵਾਲੇ ਪ੍ਰਬੰਧਕ ਹੁੰਦੇ ਹਨ।
ਸਾਡੀ ਪੰਜਾਬ ਸਰਕਾਰ ਅਤੇ ਸਾਰੇ ਹੀ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਬੇਨਤੀ ਹੈ ਕਿ ਸਟੰਟਬਾਜ਼ੀ ਕਰਨ ਵਾਲੇ ਲੋਕਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਜੇਕਰ ਕਿਸੇ ਵੀ ਜਗ੍ਹਾ ਸਟੰਟਬਾਜ਼ੀ ਕਰਦੇ ਸਟੰਟਬਾਜ਼ ਦੀ ਜਾਨ ਚਲੀ ਜਾਂਦੀ ਹੈ। ਫਿਰ ਸਾਰੇ ਹੀ ਸਟੰਟਬਾਜ਼ੀ ਵਾਲੀਆਂ ਖੇਡਾਂ ਦਾ ਪ੍ਰਬੰਧ ਕਰਨ ਵਾਲੇ ਪ੍ਰਬੰਧਕਾਂ ਦੇ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਹੀ ਇਨ੍ਹਾਂ ਜਾਨ ਨੂੰ ਖ਼ਤਰੇ ਵਿਚ ਪਾਉਣ ਵਾਲੀਆਂ ਖੇਡਾਂ 'ਤੇ ਲਗਾਮ ਲੱਗ ਸਕਦੀ ਹੈ।

-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।

ਉਪਜਾਊ ਜ਼ਮੀਨ 'ਤੇ ਇਮਾਰਤਾਂ ਦੀ ਉਸਾਰੀ ਠੀਕ ਨਹੀਂ

ਪੰਜਾਬ ਵਿਚ ਬਹੁਤ ਸਮੇਂ ਤੋਂ ਪੰਜਾਬ ਦੀ ਖੇਤੀਯੋਗ ਜ਼ਮੀਨ ਤੇ ਲੋਕਾਂ ਵੱਲੋਂ ਅਤੇ ਸਰਕਾਰਾਂ ਵੱਲੋਂ ਗ਼ੈਰ ਖੇਤੀਬਾੜੀ ਕੰਮਾਂ ਨੂੰ ਕਰਨ ਦੀ ਤਰਜੀਹ ਦਿੱਤੀ ਜਾ ਰਹੀ ਹੈ। ਪੰਜਾਬ ਦੀ ਜ਼ਮੀਨ ਤੇ ਬਹੁਤ ਸਾਰੇ ਲੋਕ ਪਿੰਡ ਛੱਡ ਖੇਤਾਂ ਵਿਚ ਕੋਠੀਆਂ ਉਸਾਰ ਰਹੇ ਹਨ।
ਬਹੁਤ ਸਾਰੇ ਪਾਖੰਡਵਾਦ ਨੂੰ ਉਤਸ਼ਾਹਿਤ ਕਰਨ ਵਾਲੇ ਡੇਰੇ ਵੀ ਬਣ ਰਹੇ ਹਨ। ਬਹੁਤ ਸਾਰੀਆਂ ਫੈਕਟਰੀਆਂ ਕਾਰਖਾਨੇ ਵੀ ਬਣ ਰਹੇ ਹਨ। ਹੁਣ ਰਹਿੰਦੀ ਕਸਰ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਵਿਖੇ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਨੇ ਕਰ ਦੇਣੀ ਹੈ। ਇਸ ਵਿਚ ਪੰਜਾਬ ਸਰਕਾਰ ਲੁਧਿਆਣਾ ਦੀ ਸਭ ਤੋਂ ਉਪਜਾਊ ਮੰਨੀ ਜਾਣ ਵਾਲੀ ਜ਼ਮੀਨ ਨੂੰ ਅਕਵਾਇਰ ਕਰਨ ਜਾ ਰਹੀ ਹੈ। ਇੱਕ ਤਾਂ ਪਹਿਲਾਂ ਹੀ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਨੇ ਪੰਜਾਬ ਦੀ ਉਪਜਾਊ ਜ਼ਮੀਨ ਪ੍ਰਾਈਵੇਟ ਫਰਮਾਂ ਨੂੰ ਕੌਡੀਆਂ ਦੇ ਭਾਅ ਵੇਚ ਦਿੱਤੀ ਸੀ ਜਿਥੇ ਹੁਣ ਪੰਜਾਬ ਦੇ ਲੋਕਾਂ ਨਾਲੋਂ ਜ਼ਿਆਦਾ ਗ਼ੈਰ ਪੰਜਾਬੀ ਆਪਣੇ ਕਾਰੋਬਾਰ ਸਥਾਪਿਤ ਕਰ ਚੁੱਕੇ ਹਨ। ਪਿਛਲੇ ਕੁੱਝ ਮਹੀਨੇ ਪਹਿਲਾਂ ਭਾਰਤਮਾਲਾ ਪ੍ਰੋਜੈਕਟ ਦੀ ਭੇਟ ਚੜ੍ਹ ਗਈ। ਇਨ੍ਹਾਂ ਸਰਕਾਰ ਦੀਆਂ ਗ਼ਲਤ ਨੀਤੀਆਂ ਅਤੇ ਲੋਕਾਂ ਦੀ ਆਪਣੀ ਅਣਗਹਿਲੀ ਕਾਰਨ ਪੰਜਾਬ ਦੀ ਉਪਜਾਊ ਜ਼ਮੀਨ ਦਿਨੋ ਦਿਨ ਘੱਟਦੀ ਜਾ ਰਹੀ ਹੈ ਜਿਸ ਨਾਲ ਪੰਜਾਬ ਵਿਚ ਅਨਾਜ ਅਤੇ ਹੋਰਨਾਂ ਫ਼ਸਲਾਂ ਦੀ ਪੈਦਾਵਾਰ ਵੀ ਘਟਦੀ ਜਾਵੇਗੀ। ਇਸ ਗ਼ਲਤ ਵਰਤਾਰੇ ਨੂੰ ਰੋਕਣ ਲਈ ਕਿਸਾਨ ਯੂਨੀਅਨਾਂ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਪ੍ਰੇਰਿਤ ਕਰਨ ਕਿ ਉਹ ਮੁਆਵਜ਼ੇ ਦੇ ਲਾਲਚ ਵਿਚ ਆ ਕੇ ਜ਼ਮੀਨਾਂ ਨਾ ਵੇਚਣ ਸਗੋਂ ਜ਼ਮੀਨਾਂ ਨੂੰ ਅਕਵਾਇਰ ਕਰਨ ਤੋਂ ਰੋਕਣ ਲਈ ਇਕਜੁਟ ਹੋਣ ਤਾਂ ਕਿ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਬਚਾਇਆ ਜਾ ਸਕੇ।

-ਗੁਰਦਿੱਤ ਸਿੰਘ ਸੇਖੋਂ
ਪਿੰਡ ਤੇ ਡਾਕ ਦਲੇਲ ਸਿੰਘ ਵਾਲਾ (ਮਾਨਸਾ)

ਮੀਡੀਆ ਆਪਣੀ ਜ਼ਿੰਮੇਵਾਰੀ ਸਮਝੇ

ਪਿਛਲੇ ਦਿਨੀਂ 'ਅਜੀਤ' ਦੇ ਐਡੀਟੋਰੀਅਲ ਪੰਨੇ 'ਤੇ ਸ੍ਰੀ ਮਹੁੰਮਦ ਅੱਬਾਸ ਧਾਲੀਵਾਲ ਵਲੋਂ ਲਿਖੇ ਲੇਖ 'ਪੇਸ਼ਾਵਰ ਮਿਆਰਾਂ ਤੋਂ ਹੇਠਾਂ ਡਿੱਗਦਾ ਜਾ ਰਿਹਾ ਹੈ ਮੁੱਖਧਾਰਾ ਦਾ ਮੀਡੀਆ' ਪੜ੍ਹਿਆ।
ਲੇਖ਼ਕ ਵਲੋਂ ਪੱਤਰਕਾਰਤਾ ਬਾਰੇ, ਮੀਡੀਆ ਦੇ ਵਲੋਂ ਲੋਕਾਂ ਨੂੰ ਵੱਖ-ਵੱਖ ਵਿਸ਼ਿਆਂ ਬਾਰੇ ਦਿੱਤੀ ਜਾਂਦੀ ਜਾਣਕਾਰੀ, ਸਿੱਖਿਆ, ਮਨੋਰੰਜਨ, ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ, ਸਮਾਜ ਪ੍ਰਤੀ ਦਿੱਤੀ ਜਾਂਦੀ ਸੇਧ ਨੂੰ ਬਹੁਤ ਹੀ ਸੌਖੇ ਢੰਗ ਨਾਲ ਪੇਸ਼ ਕੀਤਾ ਗਿਆ। ਮੀਡੀਆ ਸਮਾਜ ਲਈ ਇਕ ਮਹੱਤਵਪੂਰਨ ਸਾਧਨ ਹੈ। ਜਿਸ ਦਾ ਸਮਾਜ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ।
ਇਹ ਸਮਾਜ ਨੂੰ ਵਿਕਸਿਤ ਕਰਨ ਦੇ ਲਈ ਅਹਿਮ ਭੂਮਿਕਾ ਨਿਭਾਉਦਾ ਹੈ। ਪਰ ਪਿਛਲੇ ਕੁਝ ਸਾਲਾਂ ਤੋਂ ਇਲੈਕਟ੍ਰਾਨਿਕ ਨਿਊਜ਼ ਚੈਨਲ ਦੇਸ਼ 'ਚ ਧਾਰਮਿਕ ਨਫ਼ਰਤ, ਲੋਕਾਂ ਦੇ ਅਸਲ ਮਸਲਿਆ ਤੋਂ ਧਿਆਨ ਭੜਕਾਉਣ, ਫਿਰਕਾਪ੍ਰਸਤੀ ਨੂੰ ਫੈਲਾਉਣ ਲਈ ਅਹਿਮ ਰੋਲ ਨਿਭਾਅ ਰਹੇ ਹਨ ਜੋ ਕਿ ਗਲਤ ਤਰੀਕਾ ਹੈ।
ਪਿਛਲੇ ਦਿਨੀਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਖ਼ਰਾਬ ਹੋਏ ਹਾਲਾਤਾਂ ਦੌਰਾਨ ਲੇਖਕ ਵਲੋਂ ਭਾਰਤ ਦੇ ਮੀਡੀਏ ਦੀ ਕਾਰਜ ਸ਼ੈਲੀ 'ਤੇ ਸਵਾਲ ਉਠਾਏ ਗਏ ਹਨ ਕਿ ਮੀਡੀਆ ਚੈਨਲਾਂ ਨੇ ਆਪਣੀ ਟੀ.ਆਰ.ਪੀ.ਵਧਾਉਣ ਦੇ ਚੱਕਰ ਵਿਚ ਕਈ ਅਜਿਹੀਆਂ ਬੇਤੁਕੀਆਂ, ਫ਼ਰਜ਼ੀ ਖ਼ਬਰਾਂ ਦਰਸ਼ਕਾਂ ਸਾਹਮਣੇ ਪੇਸ਼ ਕੀਤੀਆਂ ਜੋ ਸਚਾਈ ਤੋਂ ਕੋਹਾਂ ਦੂਰ ਸਨ। ਮੌਜੂਦਾ ਸਮੇਂ ਦੌਰਾਨ ਦੇਸ਼ ਦਾ ਮੀਡੀਆ ਆਪਣੇ ਪੇਸ਼ਾਵਰ ਮਿਆਰਾਂ ਤੋਂ ਬਹੁਤ ਹੀ ਹੇਠਾਂ ਡਿਗਿਆ ਹੋਇਆ ਦਿਖ ਰਿਹਾ ਹੈ।

-ਇੰਜੀ : ਲਖਵਿੰਦਰ ਪਾਲ ਗਰਗ।
ਪਿੰਡ ਦੇ ਡਾਕਖ਼ਾਨਾ : ਘਰਾਚੋਂ, ਜ਼ਿਲ੍ਹਾ ਸੰਗਰੂਰ।

 

 

Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਦੀ ਮਦਦ ਨਾਲ ਲੋਕਾਂ ਨੂੰ ਸਿੱਖ ਧਰਮ ਨਾਲ ਜੋੜਿਆ ਜਾਵੇਗਾ : ਜਥੇਦਾਰ ਝੀਂਡਾ <br/> ਅਗਲੀ ਖ਼ਬਰ ਵਾਤਾਵਰਨ ਸੁਰੱਖਿਆ ਲਈ ਕੇਂਦਰ ਸਰਕਾਰ ਦੇ ਯਤਨ
Ad Position 24