03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

22-10-25

Ad Position 21
repet_subhas-goyals [Copy P29]
ਅਜੀਤ ਡੈਸਕ 22-10-2025

 ਸੂਬੇ ਦਾ ਸਨਅਤੀ ਵਿਕਾਸ
ਇਹ ਖ਼ਬਰ ਪੰਜਾਬ ਦੇ ਲੋਕਾਂ ਲਈ ਕਾਫ਼ੀ ਮਹੱਤਵਪੂਰਨ ਹੈ ਕਿਉਂਕਿ ਇਸ ਵਿਚ ਸੂਬੇ ਦੇ ਸਨਅਤੀ ਵਿਕਾਸ ਨਾਲ ਜੁੜੀ ਨਵੀਂ ਗਤੀ ਦੀ ਗੱਲ ਕੀਤੀ ਗਈ ਹੈ । ਇਸ ਵਿਚ ਦੱਸਿਆ ਗਿਆ ਹੈ ਕਿ ਸੂਬੇ ਵਿਚ ਨਵੀਂ ਉਦਯੋਗਿਕ ਗਤੀ ਆਉਣ ਵਾਲੀ ਹੈ, ਜਿਸ ਨਾਲ ਕਿਸਾਨਾਂ ਤੇ ਆਮ ਲੋਕਾਂ ਨੂੰ ਵੀ ਰੁਜ਼ਗਾਰ ਦੇ ਮੌਕੇ ਮਿਲਣਗੇ ਤੇ ਪੰਜਾਬ ਸਰਕਾਰ ਵੱਲੋਂ ਸਨਅਤਕਾਰਾਂ ਦੀਆਂ ਉਮੀਦਾਂ ਤੋਂ ਵੀ ਅੱਗੇ ਜਾ ਕੇ ਕੰਮ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਵੀ ਹੱਲ ਕਰਦੇ ਹਨ ।

-ਤਰਨਪ੍ਰੀਤ ਸਿੰਘ,
ਮਿੱਠੇਵਾਲ।

ਸੜਕ ਹਾਦਸਿਆਂ ਦਾ ਸੰਤਾਪ
ਪੰਜਾਬੀ ਗਾਇਕ ਰਾਜਵੀਰ ਜਵੰਦਾ ਜ਼ਿੰਦਗੀ ਦੀ ਜੰਗ ਹਾਰ ਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਰਾਜਵੀਰ ਜਵੰਦਾ ਦੀ ਮੌਤ ਲਈ ਜੇ ਕੋਈ ਜ਼ਿੰਮੇਵਾਰ ਹੈ ਤਾਂ ਉਹ ਸਰਕਾਰਾਂ ਹਨ ਕਿਉਂਕਿ ਅਵਾਰਾ ਪਸ਼ੂਆਂ ਕਰਕੇ ਉਨ੍ਹਾਂ ਦੀ ਜਾਨ ਗਈ ਹੈ। ਆਮ ਆਦਮੀ ਤੋਂ ਲੈ ਕੇ ਖ਼ਾਸ ਆਦਮੀ ਤੱਕ ਅੱਜ ਭਾਰਤ 'ਚ ਹਰ ਇਕ ਇਨਸਾਨ ਸੜਕਾਂ ਵਰਤਣ ਲਈ ਟੈਕਸ ਦਾ ਭੁਗਤਾਨ ਕਰ ਰਿਹਾ ਹੈ ਪਰ ਟੈਕਸ ਵਸੂਲ ਕੇ ਦੇਸ਼ 'ਚ ਸਹੂਲਤਾਂ ਨਹੀਂ ਮਿਲਦੀਆਂ। ਨਾ ਜਾਣੇ ਕਿੰਨੇ ਲੋਕ ਹਰ ਰੋਜ਼ ਅਵਾਰਾ ਪਸ਼ੂਆਂ ਕਰਕੇ ਆਪਣੀ ਜਾਨ ਗੁਆ ਦਿੰਦੇ ਹਨ। ਇਸ ਲਈ ਕੌਣ ਜ਼ਿੰਮੇਵਾਰ ਹੈ। ਲੋਕਾਂ ਨੂੰ ਬਾਹਰਲੇ ਮੁਲਕਾਂ ਦੀ ਤਰ੍ਹਾਂ ਵਧੀਆ, ਬਿਨਾਂ ਟੋਇਆਂ ਤੇ ਅਵਾਰਾ ਪਸ਼ੂਆਂ ਤੋਂ ਸੜਕਾਂ ਮਿਲਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਆਪਣਾ ਸਫ਼ਰ ਸੁਰੱਖਿਅਤ ਕਰ ਸਕਣ। ਰਿਪੋਰਟਾਂ ਅਨੁਸਾਰ ਸੜਕ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ਵਿਚੋਂ ਔਸਤਨ ਪੰਜਾਬ ਵਿਚ 8 ਤੋਂ 9 ਫ਼ੀਸਦੀ ਮੌਤਾਂ ਜਾਨਵਰਾਂ ਕਰਕੇ ਹੁੰਦੀਆਂ ਹਨ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਇਸ ਸਾਲ ਮਾਰਚ ਮਹੀਨੇ 'ਚ ਕਿਹਾ ਸੀ ਕਿ ਪ੍ਰਤੀ ਸਾਲ ਹੁੰਦੇ 5 ਲੱਖ ਹਾਦਸਿਆਂ ਕਰਕੇ ਭਾਰਤ 3 ਫ਼ੀਸਦੀ ਜੀ.ਡੀ.ਪੀ. ਗੁਆ ਰਿਹਾ ਹੈ। ਭਾਰਤ ਵਿਚ ਹਰ ਸਾਲ 4 ਲੱਖ 80 ਹਜ਼ਾਰ ਸੜਕ ਹਾਦਸੇ ਹੁੰਦੇ ਹਨ, ਜਿਨ੍ਹਾਂ ਵਿਚ 18 ਤੋਂ 45 ਸਾਲ ਦੀ ਉਮਰ ਦੇ 1 ਲੱਖ 88 ਹਜ਼ਾਰ ਲੋਕਾਂ ਦੀਆਂ ਜਾਨਾਂ ਜਾਂਦੀਆਂ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਵਾਰਾ ਪਸ਼ੂਆਂ ਲਈ ਇਕ ਵਧੀਆ ਕਾਨੂੰਨ ਬਣਾਵੇ ਤਾਂ ਜੋ ਹਰ ਰੋਜ਼ ਮਾਰੇ ਜਾਂਦੇ ਬੇਕਸੂਰ ਲੋਕ ਇਨ੍ਹਾਂ ਤੋਂ ਬਚ ਸਕਣ।

-ਨੇਹਾ ਜਮਾਲ ਮੁਹਾਲੀ।

ਜਿਉਮੈਟਰੀਕਲ ਭਰਮ
ਮਨੋਵਿਗਿਆਨ ਵਿਸ਼ੇ ਅਨੁਸਾਰ ਕਿਸੇ ਵਸਤੂ ਨੂੰ ਗਲਤਫਹਿਮੀ ਤੇ ਭੁਲੇਖੇ ਨਾਲ ਕੁਝ ਹੋਰ ਸਮਝ ਲੈਣ ਦੀ ਕਿਰਿਆ ਨੂੰ 'ਭਰਮ' ਕਿਹਾ ਜਾਂਦਾ ਹੈ। ਜਿਵੇਂ ਕਿ ਰੱਸੀ ਨੂੰ ਸੱਪ ਸਮਝ ਲੈਣਾ ਆਦਿ। ਮਨੋਵਿਗਿਆਨਕਾਂ ਨੇ ਭਰਮ ਦਾ ਅਧਿਐਨ ਕੁਝ ਵਿਸ਼ੇਸ਼ ਤਰ੍ਹਾਂ ਦੀਆਂ ਰੇਖਾਵਾਂ ਅਤੇ ਕੋਣਾਂ ਆਦਿ ਦੇ ਆਧਾਰ 'ਤੇ ਕੀਤਾ ਤੇ ਇਸ ਤਰ੍ਹਾਂ ਦੇ ਭਰਮਾਂ ਨੂੰ ਜਿਉਮੈਟਰੀਕਲ ਭਰਮ ਕਿਹਾ ਜਾਂਦਾ ਹੈ। ਇਕ ਮੂਲਰ-ਲਾਇਰ ਭਰਮ ਖੋਜਿਆ ਗਿਆ, ਜਿਸ ਵਿਚ ਦੋ ਸਮਾਨ ਲੰਬਾਈ ਦੀਆਂ ਰੇਖਾਵਾਂ ਹੁੰਦੀਆਂ ਹਨ-ਇਕ ਤੀਰ ਰੇਖਾ ਅਤੇ ਦੂਜੀ ਪੰਖ ਰੇਖਾ। ਇਨ੍ਹਾਂ ਦੋਵਾਂ ਰੇਖਾਵਾਂ ਵਿਚੋਂ ਵਿਅਕਤੀ ਤੀਰ ਰੇਖਾ ਨੂੰ ਪੰਖ ਰੇਖਾ ਤੋਂ ਛੋਟਾ ਸਮਝਦਾ ਹੈ ਜਦੋਂ ਕਿ ਅਸਲ ਵਿਚ ਦੋਵਾਂ ਰੇਖਾਵਾਂ ਦੀ ਲੰਬਾਈ ਬਰਾਬਰ ਹੁੰਦੀ ਹੈ। ਇਸੇ ਤਰ੍ਹਾਂ ਹੀ ਖ੍ਹੜੀ ਰੇਖਾ, ਹੇਠਾਂ ਪਈ ਰੇਖਾ ਤੋਂ ਵੱਡੀ ਦਿਖਾਈ ਦਿੰਦੀ ਹੈ। ਜਦੋਂ ਬਰਾਬਰ ਦੇ ਦੋ ਸਮਾਨ ਪੈਟਰਨ ਉੱਪਰ ਥੱਲ੍ਹੇ ਬਣਾਏ ਜਾਂਦੇ ਹਨ, ਤਾਂ ਉੱਪਰ ਵਾਲੇ ਪੈਟਰਨ ਥੱਲੇ ਬਣਾਏ ਪੈਟਰਨ ਤੋਂ ਛੋਟਾ ਦਿਖਾਈ ਦਿੰਦਾ ਹੈ ਜਦੋਂ ਦੋ ਸਮਾਨਾਂਤਰ ਰੇਖਾਵਾਂ ਉੱਪਰ ਥੱਲ੍ਹੇ ਖਿੱਚੀਆਂ ਜਾਂਦੀਆਂ ਹਨ ਤਾਂ ਭਰਮ ਦੇ ਕਾਰਨ ਸਾਨੂੰ ਸਮਾਂਤਰ ਪ੍ਰਤੀਤ ਨਹੀਂ ਹੁੰਦੀਆਂ। ਜਦੋਂ ਕਿਸੇ ਚੱਕਰ ਨੂੰ ਦੋ ਬਰਾਬਰ ਭਾਗਾਂ ਵਿਚ ਵੰਡਿਆ ਜਾਂਦਾ ਹੈ ਤਾਂ ਸਾਨੂੰ ਅਕਸਰ ਇਨ੍ਹਾਂ ਦੇ ਵੱਡੇ ਛੋਟੇ ਹੋਣ ਦਾ ਭੁਲੇਖਾ ਪੈ ਜਾਂਦਾ ਹੈ। ਰੇਲ ਦੀਆਂ ਪਟੜੀਆਂ ਸਭ ਨੂੰ ਦੂਰ ਤੋਂ ਆਪਸ ਵਿਚ ਮਿਲਦੀਆਂ ਦਿਖਾਈ ਦਿੰਦੀਆਂ ਹਨ। ਇਸੇ ਤਰ੍ਹਾਂ ਗਤੀ ਦਾ ਭਰਮ ਹੈ। ਸਿਨੇਮਾ ਜਗਤ ਵਿਚ ਤਕਨੀਕਾਂ ਦੀ ਵਰਤੋਂ ਨਾਲ ਗਤੀਸ਼ੀਲਤਾ ਦਿਖਾਈ ਜਾਂਦੀ ਹੈ।

-ਮਨੋਵਿਗਿਆਨਕ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਤਹਿ. ਗੜ੍ਹਸ਼ੰਕਰ, ਹੁਸ਼ਿਆਰਪੁਰ।

Ad Position 22
No active advertisement
ਪਿਛਲੀ ਖ਼ਬਰ ਰਾਸ਼ਟਰਪਤੀ ਭਵਨ ਨੇੜੇ ਇਮਾਰਤ ਨੂੰ ਲੱਗੀ ਅੱਗ <br/> ਅਗਲੀ ਖ਼ਬਰ ਦੇਸ਼ ਦੇ ਵਿਕਾਸ ਵਿਚ ਵੱਡਾ ਯੋਗਦਾਨ ਪਾ ਸਕਦੇ ਹਨ ਬਜ਼ੁਰਗ
Ad Position 24