12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਨੇ ਮਾਰਕਸੀ ਚਿੰਤਕਾਂ ਬਾਰੇ ਖੋਜ ਪੱਤਰ ਪੇਸ਼ ਕੀਤੇ <br/>

Ad Position 21
No active advertisement
ਅਜੀਤ ਡੈਸਕ 27-09-2025
ਨਵੀਂ ਦਿੱਲੀ, 26 ਸਤੰਬਰ (ਮਿਸਰਦੀਪ ਭਾਟੀਆ)-ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ 'ਮਹੀਨਾਵਾਰ ਸਾਹਿਤ ਸੰਵਾਦ: ਚਿੰਤਕ ਲੜੀ ਸਾਹਿਤ' ਤਹਿਤ ਸਮਾਗਮ ਕਰਵਾਇਆ ਗਿਆ ਜਿਸ ਵਿਚ ਵਿਭਾਗ ਦੇ ਖੋਜਾਰਥੀਆਂ ਨੇ ਤਿੰਨ ਉੱਘੇ ਮਾਰਕਸੀ ਚਿੰਤਕਾਂ ਬਾਰੇ ਖੋਜ-ਪੱਤਰ ਪ੍ਰਸਤੁਤ ਕੀਤੇ | ਵਿਭਾਗ ਦੇ ਮੁਖੀ ਕੁਲਵੀਰ ਗੋਜਰਾ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਇਹ ਸਮਾਗਮ ਉਚੇਚੇ ਤੌਰ 'ਤੇ ਖੋਜਾਰਥੀਆਂ ਅੰਦਰ ਸਮੀਖਿਆਤਮਿਕ ਰੁਚੀ ਨੂੰ ਵਿਕਸਿਤ ਕਰਨ ਲਈ ਸ਼ੁਰੂ ਕੀਤਾ ਗਿਆ ਹੈ | ਸਮਾਗਮ ਦੇ ਕੋਆਰਡੀਨੇਟਰ ਡਾ. ਯਾਦਵਿੰਦਰ ਸਿੰਘ ਨੇ ਸਾਹਿਤ ਚਿੰਤਨ ਬਾਰੇ ਗੱਲ ਕਰਦਿਆਂ ਇਸ ਦੀ ਅਹਿਮੀਅਤ ਤੋਂ ਜਾਣੂ ਕਰਵਾਇਆ |
ਪੋ੍ਰਗਰਾਮ ਦੀ ਸ਼ੁਰੂਆਤ ਵਿਚ ਖੋਜਾਰਥੀ ਮਨਪ੍ਰੀਤ ਕੌਰ ਨੇ ਕਾਰਲ ਮਾਰਕਸ ਉਪਰ ਆਪਣਾ ਖੋਜ-ਪੱਤਰ ਪੇਸ਼ ਕੀਤਾ | ਉਸ ਨੇ ਮਾਰਕਸਵਾਦੀ ਪਰਿਪੇਖ ਦੇ ਬੁਨਿਆਦੀ ਸੰਕਲਪਾਂ ਨੂੰ ਪੇਸ਼ ਕਰਦਿਆਂ ਵਿਚਾਰਧਾਰਾ ਅਤੇ ਇਤਿਹਾਸ ਦੀ ਮਾਰਕਸਵਾਦੀ ਸਮਝ ਦੇ ਪਸਾਰਾਂ ਉਪਰ ਬੜੇ ਸਰਲ ਢੰਗ ਨਾਲ ਚਾਨਣਾ ਪਾਇਆ | ਉਸ ਨੇ ਮਾਰਕਸ ਦੇ ਮੂਲ ਦਾਰਸ਼ਨਿਕ ਸਿਧਾਂਤਾਂ ਦੀ ਵੀ ਵਿਆਖਿਆ ਕੀਤੀ | ਦੂਜਾ ਖੋਜ-ਪੱਤਰ ਪਵਨਬੀਰ ਸਿੰਘ ਨੇ ਪੇਸ਼ ਕੀਤਾ, ਜਿਸ ਵਿਚ ਉਸ ਨੇ ਲੂਈ ਅਲਥੂਸਰ ਉਪਰ ਆਪਣੇ ਮੌਲਿਕ ਵਿਚਾਰ ਪੇਸ਼ ਕੀਤੇ | ਉਸ ਨੇ ਕਿਹਾ ਕਿ ਸੰਰਚਨਾਵਾਦ ਅਤੇ ਮਾਰਕਸਵਾਦ ਦੋ ਵਿਰੋਧੀ ਸਿਧਾਂਤਕ ਸੰਕਲਪ ਨਹੀਂ, ਜਿਵੇਂ ਕਿ ਇਨ੍ਹਾਂ ਨੂੰ ਸਮਝਿਆ ਜਾਂਦਾ ਹੈ ਸਗੋਂ ਇਹ ਇਕ ਦੂਜੇ ਨਾਲ ਪਰਸਪਰ ਸੰਬੰਧਿਤ ਹਨ | ਉਸ ਨੇ ਮਾਰਕਸ ਬਾਰੇ ਸਾਡੀ ਸਰਲੀਕ੍ਰਿਤ ਸਮਝ ਬਾਰੇ ਵੀ ਗੰਭੀਰ ਟਿੱਪਣੀਆਂ ਕੀਤੀਆਂ |
ਤੀਜਾ ਤੇ ਆਖ਼ਰੀ ਖੋਜ-ਪੱਤਰ ਹਰਕਮਲਪ੍ਰੀਤ ਸਿੰਘ ਨੇ ਪੇਸ਼ ਕੀਤਾ ਜੋ ਕਿ ਸਮਕਾਲੀ ਮਾਰਕਸੀ ਚਿੰਤਕ ਟੈਰੀ ਈਗਲਟਨ 'ਤੇ ਆਧਾਰਿਤ ਸੀ | ਬਾਅਦ ਵਿਚ ਖੋਜਾਰਥੀ ਸੰਦੀਪ ਸ਼ਰਮਾ ਨੇ ਇਨ੍ਹਾਂ ਤਿੰਨਾਂ ਪੇਪਰਾਂ ਬਾਰੇ ਸਾਂਝੀ ਟਿੱਪਣੀ ਕੀਤੀ | ਪੋ੍ਰ. ਬਲਜਿੰਦਰ ਨਸਰਾਲੀ ਨੇ ਰਸਮੀਂ ਧੰਨਵਾਦ ਕੀਤਾ | ਸਮਾਗਮ ਵਿਚ ਪੋ੍ਰ. ਰਵੀ ਰਵਿੰਦਰ, ਡਾ. ਰਜਨੀ ਬਾਲਾ, ਡਾ. ਨਛੱਤਰ ਸਿੰਘ, ਡਾ. ਰੰਜੂ ਬਾਲਾ, ਡਾ. ਹਰਮੀਤ ਕੌਰ ਤੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਡੀ.ਯੂ. 'ਚ ਹੋਇਆ ਭਾਰਤ-ਜਪਾਨ ਟੇਲੈਂਟ ਬਰਿਜ ਪ੍ਰੋਗਰਾਮ <br/> ਅਗਲੀ ਖ਼ਬਰ 27-09-25
Ad Position 24