12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਡੀ.ਯੂ. 'ਚ ਹੋਇਆ ਭਾਰਤ-ਜਪਾਨ ਟੇਲੈਂਟ ਬਰਿਜ ਪ੍ਰੋਗਰਾਮ <br/>

Ad Position 21
No active advertisement
ਭਾਰਤ-ਜਪਾਨ ਟੇਲੈਂਟ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਭਾਰਤੀ ਵਿਦਿਆਰਥੀ ਤੇ ਜਪਾਨੀ ਵਫ਼ਦ ਦੇ ਮੈਂਬਰ | <br/> 27-09-2025
ਨਵੀਂ ਦਿੱਲੀ, 26 ਸਤੰਬਰ (ਮਿਸਰਦੀਪ ਭਾਟੀਆ)-ਭਾਰਤ ਅਤੇ ਜਪਾਨ ਵਿਚਕਾਰ ਅਕਾਦਮਿਕ, ਪੇਸ਼ੇਵਰ ਅਤੇ ਸੱਭਿਆਚਾਰਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਭਾਰਤ-ਜਪਾਨ ਟੇਲੈਂਟ ਬਰਿਜ ਪ੍ਰੋਗਰਾਮ ਦਿੱਲੀ ਯੂਨੀਵਰਸਿਟੀ ਦੇ ਡੀਨ ਆਫ਼ ਸਟੂਡੈਂਟ ਵੈੱਲਫੇਅਰ ਦਫ਼ਤਰ ਦੁਆਰਾ ਕੀਤਾ ਗਿਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ਵਾਈਸ ਚਾਂਸਲਰ ਦੇ ਦਫ਼ਤਰ ਵਿਚ ਜਪਾਨੀ ਵਫ਼ਦ ਦੇ ਸਵਾਗਤ ਨਾਲ ਹੋਈ | ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਨੇ ਪ੍ਰਤੀਨਿਧੀਆਂ ਦਾ ਰਸਮੀ ਤੌਰ 'ਤੇ ਸਵਾਗਤ ਕੀਤਾ | ਇਸ ਮੌਕੇ ਦਿੱਲੀ ਯੂਨੀਰਸਿਟੀ ਦੇ ਵਿਦਿਆਰਥੀ ਭਲਾਈ ਦੇ ਡੀਨ ਪ੍ਰੋਫ਼ੈਸਰ ਰੰਜਨ ਕੁਮਾਰ ਤਿ੍ਪਾਠੀ ਵੀ ਮੌਜੂਦ ਸਨ | ਵਫ਼ਦ ਨੂੰ ਦਿੱਲੀ ਯੂਨੀਵਰਸਿਟੀ ਦੀ ਵਿਸਤਿ੍ਤ ਜਾਣਕਾਰੀ ਦਿੱਤੀ ਗਈ ਅਤੇ ਫਿਰ ਕੈਂਪਸ ਦਾ ਦੌਰਾ ਵੀ ਕਰਵਾਇਆ ਗਿਆ | ਇਸ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਵਿਖੇ ਭਾਰਤ-ਜਪਾਨ ਕਰੀਅਰ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਡਾਇਰੈਕਟਰਜ਼ ਇੰਕ., ਰਿਮੋ ਐਲ.ਐਲ.ਸੀ. ਸਕੀਮ ਵਰਜ ਇੰਕ. ਅਤੇ ਜਪਾਨ ਸਾਇੰਸ ਐਂਡ ਟੈਕਨਾਲੋਜੀ ਏਜੰਸੀ ਸਮੇਤ ਪ੍ਰਮੁੱਖ ਜਪਾਨੀ ਸੰਗਠਨਾਂ ਦੀਆਂ ਕਾਰਪੋਰੇਟ ਪੇਸ਼ਕਾਰੀਆਂ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਸੀਮਾ ਸੁਰੱਖਿਆ ਬਲ ਨੇ ਹਿੰਦੀ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਨੇ ਮਾਰਕਸੀ ਚਿੰਤਕਾਂ ਬਾਰੇ ਖੋਜ ਪੱਤਰ ਪੇਸ਼ ਕੀਤੇ <br/>
Ad Position 24