12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਸੀਮਾ ਸੁਰੱਖਿਆ ਬਲ ਨੇ ਹਿੰਦੀ ਸਮਾਗਮ ਕਰਵਾਇਆ <br/>

Ad Position 21
No active advertisement
ਪ੍ਰੋਗਰਾਮ ਦੌਰਾਨ ਸਕੂਲੀ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਡਾਇਰੈਕਟਰ ਜਨਰਲ ਦਲਜੀਤ ਸਿੰਘ ਚੌਧਰੀ ਤੇ ਹੋਰ ਅਧਿਕਾਰੀ | <br/> 27-09-2025
ਨਵੀਂ ਦਿੱਲੀ, 26 ਸਤੰਬਰ (ਮਿਸਰਦੀਪ ਭਾਟੀਆ)-ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੇ ਹਮੇਸ਼ਾ ਸਰਕਾਰੀ ਭਾਸ਼ਾ ਹਿੰਦੀ ਦੇ ਪ੍ਰਚਾਰ ਅਤੇ ਪਸਾਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ | ਇਸ ਸੰਦਰਭ ਵਿਚ 26 ਸਤੰਬਰ 2025 ਨੂੰ ਨਵੀਂ ਦਿੱਲੀ ਦੇ ਫੋਰਸ ਹੈੱਡਕੁਆਰਟਰ ਵਿਖੇ ਸੀਮਾ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਦਲਜੀਤ ਸਿੰਘ ਚੌਧਰੀ, ਆਈ.ਪੀ.ਐਸ. ਦੀ ਪ੍ਰਧਾਨਗੀ ਹੇਠ ਹਿੰਦੀ ਸਮਾਗਮ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਗਿਆਨ ਦੀ ਦੇਵੀ ਮਾਤਾ ਸ਼ਾਰਦਾ ਦੀ ਮੂਰਤੀ ਅੱਗੇ ਦੀਵਾ ਜਗਾਉਣ ਅਤੇ ਫੁੱਲ ਚੜ੍ਹਾਉਣ ਨਾਲ ਹੋਈ | ਇਸ ਤੋਂ ਬਾਅਦ ਕੇਂਦਰੀ ਵਿਦਿਆਲਿਆ, ਸੀਮਾ ਸੁਰੱਖਿਆ ਬਲ ਛਾਵਲਾ ਦੇ ਵਿਦਿਆਰਥੀਆਂ ਨੇ ਇਕ ਮਨਮੋਹਕ ਸਰਸਵਤੀ ਵੰਦਨਾ ਪੇਸ਼ ਕੀਤੀ | ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਡਾਇਰੈਕਟਰ ਜਨਰਲ ਨੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਨਕਦ ਇਨਾਮ ਭੇਟ ਕੀਤੇ | ਇਸ ਮੌਕੇ ਡਾਇਰੈਕਟਰ ਜਨਰਲ ਨੇ ਰਾਜ ਭਾਸ਼ਾ ਅਪੀਲ ਨੂੰ ਜਾਰੀ ਕੀਤਾ ਅਤੇ ਸਾਲ ਭਰ ਹਿੰਦੀ ਵਿਚ ਸ਼ਾਨਦਾਰ ਕੰਮ ਕਰਨ ਵਾਲੇ ਫਰੰਟੀਅਰ ਹੈੱਡਕੁਆਰਟਰ, ਸਿਖਲਾਈ ਸੰਸਥਾਵਾਂ ਅਤੇ ਡਾਇਰੈਕਟੋਰੇਟਾਂ ਨੂੰ ਸਰਕਾਰੀ ਭਾਸ਼ਾ ਸ਼ੀਲਡ ਨਾਲ ਸਨਮਾਨਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ 'ਅਦਵੈ' ਕਿਤਾਬ ਦੇ ਵਿਵਾਦ ਨੂੰ ਲੈ ਕੇ ਜੀ. ਕੇ. ਨੇ ਦਿੱਲੀ ਕਮੇਟੀ ਪ੍ਰਬੰਧਕਾਂ ਕੋਲੋਂ ਮੰਗਿਆ ਜਵਾਬ ਅਗਲੀ ਖ਼ਬਰ ਡੀ.ਯੂ. 'ਚ ਹੋਇਆ ਭਾਰਤ-ਜਪਾਨ ਟੇਲੈਂਟ ਬਰਿਜ ਪ੍ਰੋਗਰਾਮ <br/>
Ad Position 24