ਨਵੀਂ ਦਿੱਲੀ, 18 ਅਕਤੂਬਰ (ਮਿਸਰਦੀਪ ਭਾਟੀਆ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਨੈਸ਼ਨਲ ਸਬ ਜੂਨੀਅਰ ਗਤਕਾ ਚੈਂਪੀਅਨਸ਼ਿਪ ਗਤਕਾ ਫੈਡਰੇਸ਼ਨ ਆਫ਼ ਇੰਡੀਆ ਵਲੋਂ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿਚ ਕਰਵਾਈ ਗਈ | ਇਸ ਮੁਕਾਬਲੇ ਵਿਚ ਸਬ ਜੂਨੀਅਰ ਵਰਗ ਦੇ ਵਿਚ ਪੰਜਾਬ ਦੀ ਟੀਮ ਨੇ 121 ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਹਰਿਆਣਾ ਨੇ 42 ਅੰਕ ਪ੍ਰਾਪਤ ਕਰ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਦਿੱਲੀ ਨੇ 40 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਜੂਨੀਅਰ ਕੈਟਾਗਰੀ ਦੇ ਵਿਚ ਪੰਜਾਬ ਨੇ ਆਪਣਾ ਦਬਦਬਾ ਬਰਕਰਾਰ ਰੱਖਦੇ ਹੋਏ 80 ਅੰਕਾਂ ਦੇ ਨਾਲ ਪਹਿਲਾ ਸਥਾਨ, ਦਿੱਲੀ ਨੇ 31 ਅੰਕ ਲੈ ਕੇ ਦੂਸਰਾ ਸਥਾਨ ਅਤੇ ਚੰਡੀਗੜ੍ਹ ਨੇ 21 ਨੰਬਰ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਦਿੱਲੀ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਏ.ਕੇ. ਆਹੂਜਾ, ਜਨਰਲ ਸਕੱਤਰ ਜ਼ੋਰਾਵਰ ਸਿੰਘ ਨੇ ਉਪਰੋਕਤ ਨਤੀਜੇ ਦੀ ਜਾਣਕਾਰੀ ਦਿੱਤੀ | ਇਹ ਪ੍ਰੋਗਰਾਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਦਿੱਲੀ ਗਤਕਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਰਾਣਾ ਗੁਰਜੀਤ ਸਿੰਘ ਸੋਢੀ, ਹਰਨਾਮ ਸਿੰਘ, ਪਿ੍ੰਸੀਪਲ ਗੁਰਮਹਿੰਦਰ ਸਿੰਘ, ਦਿੱਲੀ ਕਮੇਟੀ ਦੇ ਅਹੁਦੇਦਾਰ ਤੇ ਮੈਂਬਰ ਸ਼ਾਮਿਲ ਸਨ | ਦਿੱਲੀ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ ਆਹੂਜਾ ਦਾ ਕਹਿਣਾ ਸੀ ਕਿ ਗਤਕਾ ਦੀ ਖੇਡ ਨੂੰ ਹੋਰ ਉੱਚਾਈਆਂ 'ਤੇ ਲੈ ਕੇ ਜਾਣਗੇ |