31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਜੀਵਨ ਜਾਚ

Ad Position 21
No active advertisement
ਅਜੀਤ ਡੈਸਕ 19-10-2025

ਬੱਸ ਖਚਾ-ਖਚ ਭਰੀ ਹੋਈ ਸੀ, ਤਿੰਨ ਸੀਟਾਂ ਦੇ ਅੰਦਰਲੇ ਪਾਸੇ ਇਕ ਸਿਆਣੀ ਉਮਰ ਦਾ ਬਜ਼ੁਰਗ ਬੈਠਾ ਸੀ। ਉਸ ਦੇ ਸਾਹਮਣੇ ਤਿੰਨਾਂ ਵਾਲੀ ਸੀਟ 'ਤੇ ਏਸੇ ਪਾਸੇ ਹੀ ਇਕ ਨੌਜਵਾਨ ਬੈਠਾ ਸੀ। ਉਸ ਨੇ ਮੂੰਹ ਘੁੰਮਾ ਕੇ ਬਜ਼ੁਰਗ ਨੂੰ ਆਖਿਆ, 'ਉਸਤਾਦ ਜੀ ਸਤਿ ਸ੍ਰੀ ਅਕਾਲ'। ਬਜ਼ੁਰਗ ਨੇ ਆਖਿਆ, 'ਪੁੱਤਰਾ ਸਤਿ ਸ੍ਰੀ ਅਕਾਲ'! ਨੌਜਵਾਨ ਫਿਰ ਬੋਲਿਆ, 'ਉਸਤਾਦ ਜੀ ਮੈਂ ਤੁਹਾਡੇ ਕੋਲ ਪੜ੍ਹਦਾ ਰਿਹਾ ਹਾਂ'? 'ਪੁੱਤਰਾ ਤੂੰ ਭੁੱਲਦਾ ਹੋਵੇਂਗਾ ਮੇਰੇ ਕੋਲੋਂ ਨਹੀਂ ਪੜ੍ਹਿਆ'। ਨੌਜਵਾਨ ਫਿਰ ਬੋਲਿਆ, 'ਮੈਂ ਤੁਹਾਡੇ ਕੋਲੋਂ ਸਵੱਦੀ ਸਕੂਲ ਵਿਚ ਪੜ੍ਹਿਆ ਹਾਂ। ਕੋਈ ਬੱਚਾ ਆਪਣੇ ਉਸਤਾਦ ਨੂੰ ਕਿਵੇਂ ਭੁੱਲ ਸਕਦਾ ਏ'। ਨਾਲ ਦੀਆਂ ਸਵਾਰੀਆਂ ਨੇ ਆਖਿਆ, 'ਬੁਜ਼ਰਗੋ ਉਸਤਾਦ ਵਿਚ ਕੋਈ ਬਹੁਤਾ ਫਰਕ ਨਹੀਂ ਪੈਂਦਾ ਜਦੋਂ ਕਿ ਬੱਚੇ ਪਹਿਲਾਂ ਅਣਦਾੜ੍ਹੀਏ ਹੁੰਦੇ ਹਨ ਬਾਅਦ ਵਿਚ ਦਾੜ੍ਹੀਆਂ ਆ ਜਾਂਦੀਆਂ ਹਨ। ਇਸ ਕਰਕੇ ਸ਼ਾਗਿਰਦ ਵਿਚ ਤਾਂ ਫਰਕ ਪੈ ਸਕਦਾ ਹੈ, ਉਸਤਾਦ ਵਿਚ ਬਹੁਤਾ ਫ਼ਰਕ ਨਹੀਂ ਪੈਂਦਾ। ਉਂਝ ਤੁਹਾਡੀ ਉਮਰ ਜ਼ਿਆਦਾ ਹੋਣ ਕਰ ਕੇ ਯਾਦਦਾਸ਼ਤ ਕਮਜ਼ੋਰ ਹੋ ਗਈ ਹੋਵੇਗੀ'। ਬਜ਼ੁਰਗ ਫਿਰ ਬੋਲਿਆ ਮੈਂ ਬੜੇ ਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਇਹ ਮੇਰੇ ਕੋਲੋਂ ਨਹੀਂ ਪੜ੍ਹਿਆ।' ਸਵਾਰੀਆਂ ਫਿਰ ਬੋਲੀਆਂ, 'ਬਜ਼ੁਰਗੋ ਤੁਹਾਨੂੰ ਯਕੀਨ ਕਿਉਂ ਨਹੀਂ ਆ ਰਿਹਾ? ਕੀ ਇਹ ਤੁਹਾਡਾ ਸ਼ਾਗਿਰਦ ਨਹੀਂ ਹੈ?' ਬਜ਼ੁਰਗ ਕਹਿੰਦਾ, 'ਮੇਰੇ ਜਿੰਨੇ ਵੀ ਸ਼ਾਗਿਰਦ ਹਨ ਉਹ ਮੇਰੇ ਪੈਰੀਂ ਹੱਥ ਲਾਉਂਦੇ ਹਨ, ਮੈਂ ਸਕੂਲੀ ਕਿਤਾਬਾਂ ਪੜ੍ਹਾਉਣ ਦੇ ਨਾਲ-ਨਾਲ ਕਈ-ਕਈ ਘੰਟੇ ਜੀਵਨ ਜਾਚ ਸਿਖਾਉਂਦਾ ਰਿਹਾ ਹਾਂ, ਇਸ ਭਲੇ ਮਾਣਸ ਨੇ ਮੇਰੇ ਪੈਰੀਂ ਹੱਥ ਤਾਂ ਕੀ ਲਾਉਣਾ ਸੀ ਕੋਲ਼ ਬੱਚੇ ਵਾਲੀ ਬੀਬੀ ਖੜ੍ਹੀ ਹੈ, ਉਸ ਦੇ ਅੱਗੇ ਇਕ ਬਜ਼ੁਰਗ ਖੜ੍ਹਾ ਹੈ। ਇਸ ਨੇ ਉਨ੍ਹਾਂ ਵਾਸਤੇ ਸੀਟ ਨਹੀਂ ਛੱਡੀ। ਇਸ ਕਰਕੇ ਮੇਰਾ ਸ਼ਾਗਿਰਦ ਹਰਗਿਜ਼ ਨਹੀਂ ਹੋ ਸਕਦਾ ਹੈ'। ਹੁਣ ਸਾਰੀਆਂ ਸਵਾਰੀਆਂ ਅਤੇ ਸ਼ਾਗਿਰਦ ਸਾਹਿਬ ਸੁਣ ਕੇ ਸੁੰਨ ਹੋ ਗਏ ਸਨ। ਸਭ ਦੇ ਮੂੰਹ ਨੂੰ ਜਿੰਦਰਾ ਲੱਗ ਚੁੱਕਾ ਸੀ।

-ਗਿੱਲ ਨਗਰ, ਗਲੀ ਨੰ: 13. ਮੁੱਲਾਂਪੁਰ ਦਾਖਾ (ਲੁਧਿਆਣਾ)
ਮੋਬਾਈਲ : 9463542896.

Ad Position 22
No active advertisement
ਪਿਛਲੀ ਖ਼ਬਰ ਗਤਕਾ ਮੁਕਾਬਲੇ 'ਚ ਪੰਜਾਬ ਦੀ ਹਰੀ ਝੰਡੀ <br/> ਅਗਲੀ ਖ਼ਬਰ ਮਿੰਨੀ ਕਹਾਣੀਆਂ ਨੰਗ
Ad Position 24