31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਮਿੰਨੀ ਕਹਾਣੀਆਂ ਨੰਗ

Ad Position 21
No active advertisement
ਅਜੀਤ ਡੈਸਕ 19-10-2025

ਪੁਲਿਸ ਪਾਰਟੀ ਸ਼ਾਮ ਦੀ ਗਸ਼ਤ 'ਤੇ ਨਿਕਲੀ ਸੀ। ਰਸਤੇ ਵਿੱਚ ਕਿਸੇ ਵਿਆਹ ਵਿਚ ਫੁੱਲ ਤਿਆਰੀ ਖਿੱਚੀ ਤੁਰਿਆ ਜਾਂਦਾ ਮੀਰਜ਼ਾਦਾ ਵੇਖ ਪੁਲਿਸ ਵਾਲਿਆਂ ਨੂੰ ਉਹਦੇ ਨਾਲ ਮਸਖਰੀ ਕਰਨ ਦੀ ਸੁੱਝੀ। ਜਿਪਸੀ ਰੋਕ ਕੇ, 'ਮੀਰਜ਼ਾਦਿਆ, ਅੱਜ ਕਿੱਧਰ ਚੜ੍ਹਾਈਆਂ ਕੀਤੀਆਂ ਨੇ!' ਥਾਣੇਦਾਰ ਨੇ ਹੱਥ 'ਤੇ ਰੂਲ ਮਾਰਦਿਆਂ ਕਿਹਾ।
'ਮੋਤੀਆਂ ਆਲ਼ੀ ਸਰਕਾਰ ਜਿਧਰ ਮਰਜ਼ੀ ਜਾ ਵੜੀਏ, ਸਾਨੂੰ ਕਿਹੜੀ ਰੋਕ-ਟੋਕ ਆ ਤੁਹਾਡੇ ਆਂਗ।' ਮੀਰਜ਼ਾਦਾ ਟਿੱਚਰ ਕਰ ਗਿਆ।
'ਜਨਾਬ, ਏਹਦਾ ਈ ਨਾ ਮੋਰ ਬਣਾਈਏ, ਥਾਣੇ 'ਚ ਹੋਰ ਤਾਂ ਕੋਈ ਹੈ ਨ੍ਹੀਂ ਅੱਜ।' ਇਕ ਸਿਪਾਹੀ ਬੋਲਿਆ।
'ਮਹਾਰਾਜ ਦੋ ਫੁਲਕੇ ਈ ਖਾਣੇ ਨੇ, ਵਿਆਹ ਵਾਲੇ ਘਰੋਂ ਨਾ ਸਹੀ ਤੁਹਾਡੇ ਕੋਲੋਂ ਈ ਖਾਲਾਂਗੇ ਤਰੀ ਨਾਲ।'
'ਆਹੋ, ਭੁੰਨਦੇ ਆਂ ਤੇਰੇ ਲਈ ਤਿੱਤਰ।' ਥਾਣੇਦਾਰ ਹੱਸਦਾ ਬੋਲਿਆ।
'ਜਨਾਬ ਦਫਾ ਕਰੋ ਪਰ੍ਹਾਂ ਨੰਗ ਨੂੰ, ਚੌਕ ਆਲ਼ਾ ਠੇਕਾ ਵੀ ਬੰਦ ਹੋ ਜਾਣਾ ਆ ਫਿਰ।' ਮੁਣਸ਼ੀ ਨੇ ਚਿੰਤਾ ਪ੍ਰਗਟ ਕੀਤੀ।
'ਮਾਲਕੋ ਮੈਨੂੰ ਵੀ ਲਈ ਚੱਲੋ, ਭਲਾ ਜੇ ਝੋਨੇ ਦੇ ਪੱਜ ਡੀਲ਼ਾ ਗਿੱਲਾ ਹੋਜੇ।'
ਮੀਰ ਜਿਪਸੀ ਵੱਲ ਨੂੰ ਹੋਇਆ।
ਔਹਲਦੇ ਮੀਰ ਨੂੰ ਧੱਕਾ ਮਾਰ ਜਿਪਸੀ ਔਹ ਗਈ ਹੋ ਗਈ।
ਥੱਲੇ ਡਿੱਗਾ ਮੀਰ ਉੱਠਦਾ ਹੱਥ ਝਾੜਦਾ ਜਾਂਦੀ ਜਿਪਸੀ ਨੂੰ ਘੂਰਦਾ ਕਹਿ ਰਿਹਾ ਸੀ, 'ਸਹੁਰੀ ਦੇ ਮੈਨੂੰ ਨੰਗ ਈ ਦੱਸਦੇ ਆ, ਆਪ ਜਿਵੇਂ ਨਿਉਂਦਾ ਪਾ ਕੇ ਪੀਣਗੇ।'

-ਮੋਬਾਈਲ : 94656-56214

Ad Position 22
No active advertisement
ਪਿਛਲੀ ਖ਼ਬਰ ਜੀਵਨ ਜਾਚ ਅਗਲੀ ਖ਼ਬਰ ਪਛਤਾਵਾ
Ad Position 24